Kendall HoDr. Kendall Ho, ਏਮ.ਡੀ.  ਐਫ.ਆਰ.ਸੀ.ਪੀ.ਸੀ

ਡਾ. ਕੈਂਡਲ ਹੋ, ਐਮ.ਡੀ
ਪ੍ਰਬੰਧਕ ਡਾਇਰੈਕਟਰ, ਆਈਕੋਨ
 

ਪ੍ਰੋਫੈਸਰ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ (Department of Emergency Medicine)
ਡਾ. ਕੈਂਡਲ ਹੋ, ਐਮਰਜੰਸੀ ਮੈਡੀਸਨ ਮਾਹਰ ਹਨ ਅਤੇ ਯੂਨੀਵਰਸਿਟੀ ਅਵ ਬ੍ਰਿਟਿਸ਼ ਕੋਲੰਬੀਆ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ ਦੇ ਡਿਜੀਟਲ ਐਮਰਜੰਸੀ ਮੈਡੀਸਨ ਭਾਗ ਦੇ ਮੁਖੀ ਹਨ। ਉਹ ਅੰਤਰ-ਸੱਭਿਆਚਾਰਕ ਆਨਲਾਈਨ ਹੈੱਲਥ ਨੈੱਟਵਰਕ (inter-Cultural Online health Network) ਦੇ ਕਾਰਜਕਾਰੀ ਡਾਇਰੈਕਟਰ ਵੀ ਹਨ। ਇਹ ਪ੍ਰੋਗਰਾਮ 2008 ਵਿਚ ਸ਼ੁਰੂ ਕੀਤਾ ਗਿਆ ਸੀ, ਜੋ ਕਿ B.C. ਦੀ ਮਲਟੀਕਲਚਰਲ ਅਬਾਦੀ ਨੂੰ ਈਹੈੱਲਥ ਦੁਆਰਾ ਗੰਭੀਰ ਰੋਗਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹ ਪ੍ਰੋਗਰਾਮ ਬੀ.ਸੀ. ਮਿਨਿਸਟ੍ਰੀ ਅਵ ਹੈਲਥ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਡਾ. ਹੋ 1998 ਤੋਂ 2008 ਤੱਕ (Continuing Professional Development) ਦੇ ਐਸੋਸੀਏਟ ਡੀਨ ਸਨ ਅਤੇ 2008 ਤੋਂ 2015 ਤੱਕ ਫੈਕਲਟੀ ਅਵ ਮੈਡੀਸਨ ਈਹੈੱਲਥ ਸਟਰੈਟਜੀ ਆਫ਼ਿਸ (Faculty of Medicine eHealth Strategy Office) ਦੇ ਸੰਸਥਾਪਕ ਡਾਇਰੈਕਟਰ ਸਨ। ਕੈਂਡਲ (Royal College of Physicians and Surgeon’s of Canada’s Professional Development Committee) ਅਤੇ (eHealth Committee of the Association of Faculties of Medicine of Canada) ਦੇ ਪਿਛਲੇ ਮੈਂਬਰ ਸਨ। ਉਹ (World Health Organization eHealth Observatory and Pan American Health Organization Knowledge Management) ਨਾਲ ਸਹਿਯੋਗੀ ਹਨ। ਉਹ (International Association of Humanitarian Medicine) ਦੇ ਵਾਈਸ ਪ੍ਰਧਾਨ ਹਨ।

 

ਡਾ. ਹੋ ਦੀ ਅਕਾਦਮਿਕ ਅਤੇ ਖੋਜ ਦਿਲਚਸਪੀ ਡਿਜ਼ੀਟਲ ਸਿਹਤ ਵਿੱਚ ਹੈ - ਜਿਵੇਂ ਕਿ ਤਕਨਾਲੋਜੀ ਦੀ ਵਰਤੋਂ ਮਰੀਜ਼ ਦੀ ਸਿਹਤ ਸੁਧਾਰ ਲਈ ਕਿਵੇਂ ਕੀਤੀ ਜਾ ਸਕਦੀ ਹੈ। ਖੋਜ ਦੇ ਖਾਸ ਨਿਰਦੇਸ਼ ਵਿੱਚ ਸ਼ਾਮਲ ਹਨ: ਟੈਲੀਹੈਲਥ, ਘਰ ਦੀ ਸਿਹਤ ਦੀ ਨਿਗਰਾਨੀ, ਜਾਣਕਾਰੀ ਅਤੇ ਸੰਚਾਰ ਤਕਨਾਲੋਜੀ (ICT) ਅਤੇ ਮਰੀਜ਼ ਦੀ ਸੁਰੱਖਿਆ ਅਤੇ ਜਨਤਕ ਸ਼ਮੂਲੀਅਤ, ਅਤੇ ਸਬੂਤ ਦੇ ਆਧਾਰ ਡਿਜੀਟਲ ਸਿਹਤ ਪਾਲਿਸੀ ਦਾ ਅਨੁਵਾਦ ਕਰਨਾ। ਉਹ ਈਹੈੱਲਥ ਅਤੇ ਈਲਰਨੰਗ ਵਿੱਚ ਕਈ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਅਨੁਦਾਨ ਦੇ ਕਰਤਾ ਹਨ ਅਤੇ ਇਹਨਾਂ ਵਿਸ਼ਿਆਂ ਦੇ ਸਬੰਧਤ ਵਿੱਚ ਡਾ. ਹੋ ਦੇ ਲੇਖ ਅਤੇ ਪੁਸਤਕਾਂ ਵਿੱਚ ਅਧਿਆਇ ਵੀ ਛਾਪੇ ਗਏ ਹਨ।