Kaitlin AtkinsonKaitlin Atkinson, ਏਮ. ਪੀ. ਐੱਚ

ਰੀਸਰਚਰ
 

ਕੇਟਲਿਨ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਮਾਸਟਰ ਆਫ਼ ਪਬਲਿਕ ਹੈਲਥ ਪ੍ਰਾਪਤ ਕੀਤੀ ਅਤੇ ਕਵੀਨਜ਼ ਯੂਨੀਵਰਸਿਟੀ (Queen’s University) ਤੋਂ ਹੈਲਥ ਸਟੱਡੀਜ਼ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼) ਪ੍ਰਾਪਤ ਕੀਤੀ। ਉਸਦਾ ਥੀਸਸ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਅਭਿਆਸ-ਸਹਿਯੋਗ ਆਨਲਾਈਨ ਕੋਰਸ (NextGenU.org) ਦੇ ਤਜਰਬੇ ਬਾਰੇ ਸੀ। ਉਸਨੇ ਦਿਹਾਤੀ ਕੀਨੀਆ ਵਿੱਚ ਮਾਨਸਿਕ ਸਿਹਤ ਸੇਵਾ ਵਿੱਚ ਸੁਧਾਰ ਕਰਨ ਲਈ ਵੀ ਕੁਆਲਟੀ ਤਰੀਕਿਆਂ ਤੇ ਖੋਜ ਕੀਤੀ ਸੀ।

ਪਿਛਲੇ ਤਿੰਨ ਸਾਲ ਦੌਰਾਨ, ਉਸਨੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਵਿਕਾਸ (Student's for International Development) ਅਤੇ ਕੀਨੀਆ ਵਿੱਚ ਅਫਰੀਕਾ ਮਾਨਸਿਕ ਸਿਹਤ ਸੰਸਥਾ (Africa Mental Health Foundation) ਲਈ ਵੱਖ-ਵੱਖ ਭਾਈਚਾਰੇ-ਅਧਾਰਿਤ ਪ੍ਰਾਜੈਕਟਾਂ ਤੇ ਕੰਮ ਕੀਤਾ ਹੈ। ਇਹਨ੍ਹਾਂ ਪ੍ਰਾਜੈਕਟਾਂ ਦੇ ਜ਼ਰੀਏ, ਉਸਨੇ ਯੋਜਨਾਬੰਦੀ, ਪਬਲਿਕ ਹੈਲਥ ਪ੍ਰਾਜੈਕਟ ਨੂੰ ਲਾਗੂ ਕਰਨਾਂ ਅਤੇ ਉਹਨਾਂ ਦੀ ੫ੜਤਾਲ ਕਰਨ ਵਿੱਚ ਤਜਰਬਾ ਹਾਸਲ ਕੀਤਾ।

Kaitlin ਸ਼ਮੂਲੀਅਤ, ਕਮਿਊਨਿਟੀ-ਅਧਾਰਿਤ ਖੋਜ ਤੇ ਫੋਕਸ ਨਾਲ ਗੁਣਾਤਮਕ ਖੋਜਕਾਰ ਹੈ। ਉਹ ਮਲਟੀਕਲਚਰਲ ਭਾਈਚਾਰੇ ਦੇ ਨਾਲ ਕੰਮ ਕਰਨਾ ਪਸੰਦ ਕਰਦੀ ਹੈ ਅਤੇ ਸਮਾਜਿਕ ਤਬਦੀਲੀ ਨੂੰ ਉਕਸਾਉਣਾ ਲਈ ਨਤੀਜਿਆਂ ਨੂੰ ਦਸਤਾਵੇਜ਼ਾਂ ਵਿੱਚ ਬਦਲਣਾ ਪਸੰਦ ਕਰਦੀ ਹੈ I ਉਸਦਾ ਲਗਾਅ ਭਾਈਚਾਰੇ ਵਿੱਚ ਪੇਸ਼ਾਵਰਾਂ, ਗਰੁੱਪ ਅਤੇ ਵਿਅਕਤੀਆਂ ਨਾਲ ਕੰਮ ਕਰਨ ਵਿੱਚ ਹੈ ਤਾਂ ਕਿ ਉਹ ਸਿਹਤ ਨਤੀਜਿਆਂ ਵਿੱਚ ਸੁਧਾਰ ਕਰ ਸਕੇ।