Jay BainsJay Bains, ਪੀ.ਐੱਚ.ਡੀ. (ਉਮੀਦਵਾਰ)

ਸਾਊਥ ਏਸ਼ੀਅਨ ਕਮਿਊਨਿਟੀ ਐਨਗੇਜਮਿੰਟ ਅਫ਼ਸਰ


2009 ਤੋਂ, ਜੈ ਬੈਂਸ (Jay Bains) ਆਈਕਾਨ ਦੇ ਦੱਖਣੀ ਏਸ਼ਿਆਈ ਡਿਵੀਜ਼ਨ (iCON’s South Asian Division) ਨਾਲ ਸ਼ਾਮਲ ਹੈ । ਜੈ ਇੱਕ ਪੀ.ਐਚ.ਡੀ. ਰਿਸਰਚ ਸਕਾਲਰ ਹੈ, ਯੂਨੀਵਰਸਿਟੀ ਗੋਲਡ ਮੇਡਲਿਸਟ ਅਤੇ ਪੌਲੁਸ ਹੈਰਿਸ ਫੈਲੋ ਰੋਟਰੀਅਨ (Paul Harris Fellow Rotarian) ਹੈ ਜੋ ਬਜ਼ੁਰਗਾਂ ਦੀ ਅੰਤਰ-ਸੱਭਿਆਚਾਰਕ ਸਿਹਤ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਰੀਸਰਚ ਕਰ ਰਿਹਾ ਹੈ । ਜੈ ਨੇ ਸਟੈਨਫੋਰਡ ਯੂਨੀਵਰਸਿਟੀ (Stanford University) ਤੋਂ ਸਰਟੀਫਿਕੇਸ਼ਨ ਪ੍ਰਾਪਤ ਕੀਤੀ ਹੈ ਅਤੇ ਪੁਰਾਣੀਆਂ ਬਿਮਾਰੀਆਂ ਅਤੇ ਸ਼ੂਗਰ ਸਵੈ-ਪ੍ਰਬੰਧਨ ਪ੍ਰੋਗਰਾਮ ਵਿੱਚ ਇੱਕ ਮਾਸਟਰ ਟ੍ਰੇਨਰ ਹੈ I ਯੂਨੀਵਰਸਿਟੀ ਅਵ ਵਿਕਟੋਰੀਆ ਸਵੈ-ਪਰਬੰਧਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਜ਼ਰੀਏ, ਜੈ ਨੇ ਬਜ਼ੁਰਗਾਂ ਦੀ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਪ੍ਰਾਜੈਕਟਾਂ ਵਿੱਚ ਅਨਮੋਲ ਤਜਰਬਾ ਹਾਸਲ ਕੀਤਾ ਹੈ I