Helen Novak LauscherHelen Novak Lauscher, ਪੀ.ਐੱਚ.ਡੀ.

ਪ੍ਰਾਜੈਕਟ ਸਮਰਥਕ

 

ਹੈਲਨ ਨੋਵਾਕ ਲਾਊਸਚਰ, ਯੂ. ਬੀ. ਸੀ. ਦੇ ਐਮਰਜੰਸੀ ਮੈਡੀਸਨ ਵਿਭਾਗ ਵਿੱਚ ਡਿਜੀਟਲ ਐਮਰਜੰਸੀ ਮੈਡੀਸਨ ਰਿਸਰਚ ਦੀ ਸਹਾਇਕ ਡਾਇਰੈਕਟਰ ਹੈ। ਉਸਦੀ ਖੋਜ ਭਾਈਚਾਰੇ-ਅਧਾਰਤ ਸ਼ਮੂਲੀਅਤ ਹੈਲਥ ਰਿਸਰਚ, ਡਿਜ਼ੀਟਲ ਸਿਹਤ ਸਾਖਰਤਾ, ਸਿਹਤ ਵਿੱਚ ਗਿਆਨ ਦੀ ਤਬਦੀਲੀ, ਅਤੇ ਪਰੋਗਰਾਮ ਦੇ ਪੜਤਾਲ ਤੇ ਫੋਕਸ ਸੀ। ਉਹ ਯੂ.ਬੀ.ਸੀ. ਦੀ ਡਿਜੀਟਲ ਐਮਰਜੰਸੀ ਮੈਡੀਸਨ ਦੀ ਰਿਸਰਚ ਟੀਮ ਨੂੰ ਲੀਡ ਕਰਦੀ ਹੈ ਜੋ ਕਈ ਪ੍ਰਾਜੈਕਟਾਂ ਤੇ ਕੰਮ ਕਰਦੇ ਹਨ, ਜਿਵੇਂ ਕਿ: ਸਿਹਤ ਸਿੱਖਿਆ ਅਤੇ ਅਭਿਆਸ ਵਿੱਚ ਤਕਨਾਲੋਜੀ-ਯੋਗ ਅਵਿਸ਼ਕਾਰ; ਮਰੀਜ਼ਾਂ ਅਤੇ ਪਰਿਵਾਰਾਂ ਦਾ ਮਲਟੀ-ਚੈਨਲ ਤਰੀਕੇ ਨਾਲ ਸਮਰਥਨ ਕਰਨਾ; ਡਿਜੀਟਲ ਸਿਹਤ ਖੋਜ ਅਤੇ ਸਾਂਝੀਵਾਲਤਾ ਰਾਹੀਂ ਮਰੀਜ਼ਾਂ ਨੂੰ ਸਹਿਯੋਗ ਦੇਣਾ ਜੱਦ ਉਹ ਤੀਬਰ ਮਹੌਲ ਤੋਂ ਭਾਈਚਾਰੇ ਵਿੱਚ ਰਵਾਨ ਹੁੰਦੇ ਹਨ। ਇਸ ਕੰਮ ਵਿੱਚ ਸ਼ਾਮਲ ਹੈ: ਸਹਿਯੋਗ ਨਾਲ ਕਮਿਊਨਿਟੀ-ਅਧਾਰਿਤ ਪੜਤਾਲ ਦਾ ਵਿਕਾਸ ਕਰਨਾ ਜੋ ਸਮਾਜਿਕ ਜਵਾਬਦੇਹੀ ਤੇ ਨਿਰਭਰ ਹੈ। ਉਹ ਖੋਜ ਅਤੇ ਪੜਤਾਲ ਨੂੰ ਭਾਈਚਾਰੇ ਨਾਲ ਰਲਣ ਲਈ ਵਰਤਨਾ ਚਾਹੁੰਦੀ ਹੈ। ਹੈਲਨ ਕੋਲ ਵਿਦਿਅਕ ਮਨੋਵਿਗਿਆਨ (Educational Psychology) ਵਿੱਚ ਡਾਕਟਰੇਟ ਡਿਗਰੀ ਹੈ। ਉਸਦਾ ਫੋਕਸ ਮਨੁੱਖੀ ਸਿੱਖਣ, ਵਿਕਾਸ ਅਤੇ ਸੱਭਿਆਚਾਰ ਤੇ ਸੀ। ਉਸਨੇ ਆਪਣੀ ਡਾਕਟਰੇਟ ਖੋਜ ਵਿੱਚ ਨੌਜਵਾਨ ਪੀੜ੍ਹੀ ਨੂੰ ਰਚਨਾਤਮਕ ਇਜ਼ਹਾਰ ਅਤੇ ਮੀਡੀਆ ਉਤਪਾਦਨ ਰਾਹੀਂ ਪਰਖਿਆ।