Health at Home Banner

ਮੁਫ਼ਤ ਆਈ ਕੌਨ ਸਾਊਥ ਏਸ਼ੀਅਨ ਹੈੱਲਥ ਫੋਰਮ

ਮਾਰਚ 4, 2018 ਨੂੰ ਆਈ ਕੌਨ (ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ) ਇੱਕ ਮੁਫਤ ਸਾਊਥ ਏਸ਼ੀਅਨ ਹੈਲਥ ਫੋਰਮ ਦੀ ਪੇਸ਼ਕਸ਼ ਕਰ ਰਹੇ ਹਨ, ਜਿਸ ਦਾ ਸਿਰਲੇਖ ਹੈ "ਹੈੱਲਥੀ @ ਹੋਮ: ਲੰਮੇ ਸਮੇਂ ਦੀ ਬਿਮਾਰੀਆਂ ਨਾਲ ਸਿਹਤਮੰਦ ਜੀਵਨ ਬਤੀਤ ਕਰਨਾ" ਹੈ। ਇਹ ਫੋਰਮ ਲੰਮੇ ਸਮੇਂ ਦੀ ਬਿਮਾਰੀਆਂ ਦਾ ਪ੍ਰਬੰਧਨ, ਸਿਹਤਮੰਦ ਜੀਵਨ ਅਤੇ ਆਪਣੇ ਭਾਈਚਾਰੇ ਵਿਚ ਉਪਲਬੱਧ ਸਹਾਇਤਾ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਿਹਤਮੰਦ ਬੁਢਾਪੇ ਦੇ ਵਿਸ਼ੇ ਤੇ ਵਧੇਰੇ ਜਾਣਕਾਰੀ ਦੇਵੇਗਾ।Forum poster

ਚੰਗੀਆਂ ਆਦਤਾਂ, ਚੰਗੀ ਸਿਹਤ

ਜਨਸੰਖਿਆ ਦੀ ਉਮਰ ਹੋਣ ਦੇ ਨਾਤੇ, ਸਾਊਥ ਏਸ਼ੀਅਨ ਲੋਕਾਂ ਨੂੰ ਡਾਇਬਟੀਜ਼ ਅਤੇ ਵਧੇ ਹੋਏ ਖੂਨ ਦੇ ਦਬਾਅ ਵਰਗੇ ਲੰਮੇ ਸਮੇਂ ਦੀ ਬਿਮਾਰੀਆਂ, ਦੇ ਨਾਲ ਨਾਲ ਡੀਮੇਂਸ਼ੀਆ ਅਤੇ ਮਾਨਸਿਕ ਸਿਹਤ ਦੇ ਹੋਰ ਮਸਲੇ ਵਧਣ ਦਾ ਜ਼ਿਆਦਾ ਖ਼ਤਰਾ ਹੈ । ਕੈਨੇਡਾ ਦੇ ਅਧਿਐਨਾਂ ਨੇ ਦਿਖਾਇਆ ਹੈ ਕਿ ਸਾਊਥ ਏਸ਼ੀਅਨ ਲੋਕਾਂ ਵਿਚ ਜੈਨੇਟਿਕਸ (ਪਿਛੋਕੜ) ਅਤੇ ਜੀਵਨਸ਼ੈਲੀ ਦੇ ਢੰਗ ਕਾਰਨ ਡਾਇਬਿਟੀਜ਼ ਅਤੇ ਵਧੇ ਹੋਏ ਖੂਨ ਦੇ ਦਬਾਅ ਦੇ ਉੱਚੇ ਦਰ ਹਨ। ਇਹਨਾਂ ਬਿਮਾਰੀਆਂ ਨਾਲ ਰਹਿਣਾ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਊਣ ਦੀ ਸ਼ਮਤਾ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ। ਪਰ, ਚੰਗੀਆਂ ਆਦਤਾਂ ਨੂੰ ਵਿਕਸਿਤ ਕਰਕੇ, ਇਹ ਬਿਮਾਰੀਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕੀਤਾ ਜਾ ਸਕਦਾ ਹੈ ਅਤੇ ਚੰਗੀ ਸਿਹਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਮੁਫ਼ਤ ਸਾਊਥ ਏਸ਼ੀਅਨ ਹੈਲਥ ਫੋਰਮ ਪੰਜਾਬੀ ਵਿਚ ਅਤੇ ਅੰਗਰੇਜ਼ੀ ਵਿਆਖਿਆ ਨਾਲ ਪੇਸ਼ ਕੀਤਾ ਜਾਵੇਗਾ। ਕਮਿਊਨਿਟੀ ਦੇ ਸਿਹਤ ਮਾਹਰ ਡਾਇਬਿਟੀਜ਼, ਖੂਨ ਦੇ ਵੱਧ ਦਬਾਅ, ਡਿਮੇਂਸ਼ੀਆ ਅਤੇ ਮਾਨਸਿਕ ਤੰਦਰੁਸਤੀ, ਜਿਸ ਵਿਚ ਚਿੰਤਾ ਅਤੇ ਡਿਪਰੈਸ਼ਨ ਵੀ ਸ਼ਾਮਿਲ ਹੋਣਗੇ, ਵਰਗੇ ਵਿਸ਼ਿਆਂ ਉੱਤੇ ਜਾਣਕਾਰੀ ਦੇਵਣਗੇ। ਇਹ ਫੋਰਮ ਪੋਸ਼ਣ, ਦਵਾਈ ਪ੍ਰਬੰਧਨ, ਤਣਾਅ ਘਟਾਉਣ, ਕਸਰਤ ਅਤੇ ਹੋਰ ਨੁਕਤਿਆਂ ਨਾਲ ਘਰੇ ਬੈਠੇ ਲੰਮੇ ਸਮੇਂ ਦੀ ਬਿਮਾਰੀਆਂ ਦੇ ਪ੍ਰਬੰਧਨ ਲਈ ਰਣਨੀਤੀਆਂ ਅਤੇ ਵਧੀਆ ਤਰੀਕਿਆਂ ਨੂੰ ਉਜਾਗਰ ਕਰੇਗਾ। ਇਸ ਤੋਂ ਇਲਾਵਾ, ਫੋਰਮ ਵਿਚ ਸਿਹਤ ਮਾਹਿਰਾਂ ਤੋਂ ਸਵਾਲ ਪੁੱਛਣ, ਸਿਹਤ ਪ੍ਰਦਰਸ਼ਨੀਆਂ, ਸਰੋਤਾਂ ਅਤੇ ਕਮਿਊਨਿਟੀ ਸਹਾਇਤਾ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਪੇਸ਼ ਕੀਤੀ ਜਾਵੇਗੀ।

Webcastਮਾਰਚ ਨੂੰ ਵੈਬਕਾਸਟ ਦੇਖਣ ਲਈ ਇੱਥੇ ਕਲਿੱਕ ਕਰੋ

ਫ਼ੋਰਮ ਦੀ ਸੰਚਾਲਨ ਯੋਜਨਾਬੰਦੀ:

12:30 ਵਜੇ - 4:30 ਵਜੇ ਆਪਣੇ ਭਾਈਚਾਰੇ ਦੇ ਹੈਲਥ ਮਾਹਰਾਂ ਵਲੋਂ ਜਾਣਕਾਰੀ

ਕਦੋਂ: ਕਦੋਂ: ਐਤਵਾਰ, 4 ਮਾਰਚ, 2018 ਸਵੇਰੇ 11:00 ਵਜੇ - ਸ਼ਾਮ 4:30 ਵਜੇ
  ਉਪਨ ਹਾਊਸ: 11:00 ਸਵੇਰ - 12:30 ਵਜੇ ਸਿਹਤ ਪ੍ਰਦਰਸ਼ਨੀ ਹੋਵੇਗੀ
  ਸਿਹਤ ਫੋਰਮ: 12:30 ਵਜੇ - 4:30 ਵਜੇ ਆਪਣੇ ਭਾਈਚਾਰੇ ਦੇ ਹੈਲਥ ਮਾਹਰਾਂ ਵਲੋਂ ਜਾਣਕਾਰੀ
ਕੌਣ: ਬੁਜ਼ੁਰਗ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਸੰਭਾਲ ਕਰਤਾ - ਹਰ ਕਿਸੇ ਦਾ ਸੁਆਗਤ ਹੈ!
ਕਿੱਥੇ:  ਗ੍ਰੈਂਡ ਤਾਜ ਬੈਂਕਵੇਟ ਹਾਲ, 8388 128 ਸਟਰੀਟ, ਸਰੀ, ਬੀ.ਸੀ., V3W 4G2
ਖਰਚਾ:   ਮੁਫਤ, ਹਲਕੇ ਸਨੈਕਸ ਦਾ ਪ੍ਰਬੰਧਨ
ਭਾਸ਼ਾ:  ਪੰਜਾਬੀ, ਅੰਗਰੇਜ਼ੀ ਵਿਆਖਿਆ ਵੀ ਕੀਤੀ ਜਾਵੇਗੀ

 

ਕੁੰਜੀ ਸੁਨੇਹੇ:

 

ਸਾਡੀ ਸਿਹਤ ਦੇ ਮਾਹਰਾਂ ਦੀ ਟੀਮ ਤੁਹਾਡੇ ਨਾਲ ਸਿਹਤ ਬਾਰੇ ਜਾਣਕਾਰੀ ਸਾਂਝੀ ਕਰੇਗੀ:

  • ਬਜ਼ੁਰਗਾਂ ਲਈ ਖੂਨ ਦੇ ਵੱਧ ਦਬਾਅ ਦਾ ਪ੍ਰਬੰਧਨ ਕਰਨਾ
  • ਮਾਨਸਿਕ ਤੰਦਰੁਸਤੀ, ਚਿੰਤਾ ਅਤੇ ਡਿਪਰੈਸ਼ਨ, ਅਤੇ ਤਣਾਅ ਦਾ ਪ੍ਰਬੰਧਨ
  • ਸਿਹਤਮੰਦ ਬੁਢਾਪੇ ਅਤੇ ਡਿਮੇਂਸ਼ੀਆ ਵਿਚ ਕਿ ਅੰਤਰ ਹੈ ਅਤੇ ਡਿਮੇਂਸ਼ੀਆ ਨਾਲ ਜੀ ਰਹੇ ਬੁਜ਼ੁਰਗਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸੁਝਾਅ ਅਤੇ ਸੇਵਾਵਾਂ
  • ਡਾਇਬਿਟੀਜ਼ ਨਾਲ ਜੇ ਰਹੇ ਵਿਅਕਤੀਆਂ ਲਈ ਪੋਸ਼ਣ, ਦਵਾਈ, ਕਸਰਤ ਅਤੇ ਹੋਰ ਸਵੈ-ਸੰਭਾਲ ਦੇ ਨੁਕਤੇ
  • ਪਰਿਵਾਰ ਦੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਦੀਆਂ ਰਣਨੀਤੀਆਂ
  • ਬੁਜ਼ੁਰਗਾਂ ਅਤੇ ਆਪਣੇ ਅਜ਼ੀਜ਼ਾਂ ਲਈ ਭਾਈਚਾਰੇ ਵਿਚ ਉਪਲਬਧ ਸਹਾਇਤਾ ਸਰੋਤ ਅਤੇ ਸੇਵਾਵਾਂ, ਅਤੇ ਡਿਜੀਟਲ ਸਾਧਨਾਂ ਦੀ ਵਰਤੋਂ ਕਿਵੇਂ ਕਰਨੀ ਹੈ

ਸੋਸ਼ਲ ਮੀਡੀਆ:
ਜੇਕਰ ਤੁਸੀਂ ਫ਼ੇਸਬੁੱਕ, ਟਵਿਟਰ, ਜਾਂ ਹੋਰ ਮੀਡੀਆ ਪਲੈਟਫ਼ਾਰਮਾਂ ਤੇ ਪੋਸਟ ਕਰ ਰਹੇ ਹੋ, ਤਾਂ ਇਨ੍ਹਾਂ ਹੈਸ਼ਟੈਗਾਂ ਦੀ ਵਰਤੋਂ ਕਰੋ: #digEM, #iCONforum

ਪੈਨਲ ਨੂੰ ਮਿਲੋ।:

Dr. Kendall Ho

Dr. Kendall Ho

ਪ੍ਰੋਫੈਸਰ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ (Department of Emergency Medicine)

ਡਾ. ਕੈਂਡਲ ਹੋ, ਐਮਰਜੰਸੀ ਮੈਡੀਸਨ ਮਾਹਰ ਹਨ ਅਤੇ ਯੂਨੀਵਰਸਿਟੀ ਅਵ ਬ੍ਰਿਟਿਸ਼ ਕੋਲੰਬੀਆ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ ਦੇ ਡਿਜੀਟਲ ਐਮਰਜੰਸੀ ਮੈਡੀਸਨ ਭਾਗ ਦੇ ਮੁਖੀ ਹਨ। ਉਹ ਅੰਤਰ-ਸੱਭਿਆਚਾਰਕ ਆਨਲਾਈਨ ਹੈੱਲਥ ਨੈੱਟਵਰਕ (inter-Cultural Online health Network) ਦੇ ਕਾਰਜਕਾਰੀ ਡਾਇਰੈਕਟਰ ਵੀ ਹਨ। ਇਹ ਪ੍ਰੋਗਰਾਮ 2008 ਵਿਚ ਸ਼ੁਰੂ ਕੀਤਾ ਗਿਆ ਸੀ, ਜੋ ਕਿ B.C. ਦੀ ਮਲਟੀਕਲਚਰਲ ਅਬਾਦੀ ਨੂੰ ਈਹੈੱਲਥ ਦੁਆਰਾ ਗੰਭੀਰ ਰੋਗਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹ ਪ੍ਰੋਗਰਾਮ ਬੀ.ਸੀ. ਮਿਨਿਸਟ੍ਰੀ ਅਵ ਹੈਲਥ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

Dr. Gulzar Cheema

Dr. Gulzar Cheema

ਡਾ. ਗੁਲਜ਼ਾਰ ਸਿੰਘ ਚੀਮਾ, ਐਮ.ਬੀ.ਬੀ.ਐਸ. ; ਏਲ.ਏਮ.ਸੀ.ਸੀ ; ਸੀ.ਸੀ.ਐਫ.ਪੀ, ਮਈ 2001 ਵਿੱਚ ਸਰੀ-ਪਨੋਰਮਾ ਰਿੱਜ ਦੀ ਸੀਟ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਸਨ। ਜੂਨ 05 2001, ਡਾ ਗੁਲਜ਼ਾਰ ਚੀਮਾ, ਮਾਨਸਿਕ ਸਿਹਤ ਰਾਜ ਮੰਤਰੀ ਦੇ ਤੌਰ ਤੇ (Minister of State for Mental Health), B.C. ਦੀ ਸਰਕਾਰੀ ਕਾਰਜਕਾਰੀ ਪ੍ਰੀਸ਼ਦ (Executive Council for the Government of B.C.) ਦੇ ਮੈਂਬਰ ਨਿਯੁਕਤ ਕੀਤੇ ਗਏ ਸਨ। ਜਨਵਰੀ 26 2004 ਨੂੰ, ਉਹ ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਸਰਵਿਸਿਜ਼ ਰਾਜ ਮੰਤਰੀ (Minister of State for Immigration and Multicultural Services) ਦੇ ਤੌਰ ਤੇ ਵੀ ਨਿਯੁਕਤ ਕੀਤੇ ਗਏ ਸਨ। ਉਹ ਪੰਜ ਸਾਲ ਲਈ ਮੈਨੀਟੋਬਾ ਵਿੱਚ ਵਿਧਾਨ ਸਭਾ ਦੇ ਮੈਂਬਰ ਸਨ ਅਤੇ ਸਿਹਤ ਦੇ ਆਲੋਚਕ ਦੇ ਤੌਰ ਤੇ ਸੇਵਾ ਕਰਦੇ ਸਨ। ਉਹਨਾਂ ਨੇ ਵਿਨਿਪਗ ਅਤੇ ਦਿਹਾਤੀ ਮੈਨੀਟੋਬਾ ਵਿੱਚ ਡਾਕਟਰੀ ਦਾ ਅਭਿਆਸ ਵੀ ਕੀਤਾ ਹੈ I ਉਹਨਾਂ ਨੇ ਡਾਕਟਰੀ ਅਤੇ ਸਰਜਰੀ ਵਿੱਚ ਬੈਚਲਰ ਭਾਰਤ ਦੇ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ I ਉਹਨਾਂ ਨੇ ਯੂਨੀਵਰਸਿਟੀ ਅਵ Newfoundland ਵਿੱਚ ਇਨਟਰਨ ਕੀਤਾ ਅਤੇ ਸੈਸਕਾਟੂਨ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਰੇਜ਼ਿਡਨਟ (resident) ਸਨ। 1992 ਵਿੱਚ ਉਹਨਾਂ ਨੂੰ ਭਾਈਚਾਰੇ ਦੀ ਸੇਵਾ ਲਈ ਕੈਨੇਡਾ ਦੇ 125 ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਫੁੱਲਤ ਕਰਨ ਲਈ, ਡਾ. ਚੀਮਾ ਸਥਾਨਕ ਮਲਟੀਕਲਚਰਲ ਰੇਡੀਓ ਸ਼ੋਅ ਵਿੱਚ ਹਫ਼ਤਾਵਾਰੀ ਹਿੱਸਾ ਲੈਂਦੇ ਹਨ।.

ਇਸ ਵੇਲੇ ਉਹ ਸਰੀ, ਬੀ. ਸੀ. ਵਿਚ ਪਰਿਵਾਰਕ ਮੇਡੀਸਨ ਪ੍ਰੈਕਟਿਸ ਕਰ ਰਹੇ ਹਨ, ਪਰਿਵਾਰ ਪ੍ਰੈਕਟਿਸ, ਯੂ.ਬੀ.ਸੀ. ਦੇ ਵਿਭਾਗ (Department of Family Practice, UBC) ਵਿੱਚ ਕਲੀਨੀਕਲ ਸਹਾਇਕ ਪ੍ਰੋਫੈਸਰ (Clinical Assistant Professor) ਹਨ ਅਤੇ ਆਈਕਾਨ ਦੇ ਸਾਊਥ ਏਸ਼ੀਅਨ ਡਿਵੀਜ਼ਨ, ਡਿਜੀਟਲ ਐਮਰਜੰਸੀ ਮੈਡੀਸਨ, ਫੈਕਲਟੀ ਅਵ ਮੈਡੀਸਨ, ਯੂ.ਬੀ.ਸੀ ਦੇ ਮੁੱਖ ਮੈਡੀਕਲ ਅਧਿਕਾਰੀ ਹਨ (iCON South Asian Division Digital Emergency Medicine, Faculty of Medicine, UBC)

ਉਹ ਪਹਿਲੇ ਭਾਰਤ-ਜੰਮੇ ਵਿਅਕਤੀ ਹਨ ਜੋ ਕੈਨੇਡਾ ਵਿੱਚ MLA ਦੇ ਤੌਰ ਤੇ ਚੁਣੇ ਗਏ ਸਨ।

Jay Bains

Jay Bains

2009 ਤੋਂ, ਜੈ ਬੈਂਸ (Jay Bains) ਆਈਕਾਨ ਦੇ ਦੱਖਣੀ ਏਸ਼ਿਆਈ ਡਿਵੀਜ਼ਨ (iCON’s South Asian Division) ਨਾਲ ਸ਼ਾਮਲ ਹੈ । ਜੈ ਇੱਕ ਪੀ.ਐਚ.ਡੀ. ਰਿਸਰਚ ਸਕਾਲਰ ਹੈ, ਯੂਨੀਵਰਸਿਟੀ ਗੋਲਡ ਮੇਡਲਿਸਟ ਅਤੇ ਪੌਲੁਸ ਹੈਰਿਸ ਫੈਲੋ ਰੋਟਰੀਅਨ (Paul Harris Fellow Rotarian) ਹੈ ਜੋ ਬਜ਼ੁਰਗਾਂ ਦੀ ਅੰਤਰ-ਸੱਭਿਆਚਾਰਕ ਸਿਹਤ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਰੀਸਰਚ ਕਰ ਰਿਹਾ ਹੈ । ਜੈ ਨੇ ਸਟੈਨਫੋਰਡ ਯੂਨੀਵਰਸਿਟੀ (Stanford University) ਤੋਂ ਸਰਟੀਫਿਕੇਸ਼ਨ ਪ੍ਰਾਪਤ ਕੀਤੀ ਹੈ ਅਤੇ ਪੁਰਾਣੀਆਂ ਬਿਮਾਰੀਆਂ ਅਤੇ ਸ਼ੂਗਰ ਸਵੈ-ਪ੍ਰਬੰਧਨ ਪ੍ਰੋਗਰਾਮ ਵਿੱਚ ਇੱਕ ਮਾਸਟਰ ਟ੍ਰੇਨਰ ਹੈ I ਯੂਨੀਵਰਸਿਟੀ ਅਵ ਵਿਕਟੋਰੀਆ ਸਵੈ-ਪਰਬੰਧਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਜ਼ਰੀਏ, ਜੈ ਨੇ ਬਜ਼ੁਰਗਾਂ ਦੀ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਪ੍ਰਾਜੈਕਟਾਂ ਵਿੱਚ ਅਨਮੋਲ ਤਜਰਬਾ ਹਾਸਲ ਕੀਤਾ ਹੈ I

Dr. Leena Jain

Dr. Leena Jain

ਡਾ. ਲੀਨਾ ਜੈਨ ਦਾ ਪਾਲਣ ਪੋਸ਼ਣ ਚੰਡੀਗੜ੍ਹ, ਭਾਰਤ ਵਿੱਚ ਹੋਇਆ ਹੈ।ਉਨ੍ਹਾਂ ਨੇ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ ਬੈਚਲਰ ਆਫ਼ ਮੈਡੀਸਨ, ਬੈਚਲਰ ਆਫ਼ ਸਰਜਰੀ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਦ, ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਔਫ਼ਥੈਲਮੌਲੋਜੀ ਵਿੱਚ ਐੱਮ. ਡੀ. ਮੁਕੰਮਲ ਕੀਤੀ।

ਉੱਤਰੀ ਅਮਰੀਕਾ ਵਿੱਚ ਆਉਣ ਤੋਂ ਬਾਦ, ਡਾ. ਜੈਨ ਨੇ ਸ਼ਿਕਾਗੋ, ਅਮਰੀਕਾ ਤੋਂ ਇੰਟਰਨਲ ਮੈਡੀਸਨ ਵਿੱਚ ਇੱਕ ਹੋਰ ਐੱਮ. ਡੀ. ਕੀਤੀ।ਇੰਟਰਨਲ ਮੈਡੀਸਨ ਵਿੱਚ ਐੱਮ. ਡੀ. ਕਰਨ ਤੋਂ ਬਾਦ, ਉਨ੍ਹਾਂ ਨੇ ਸ਼ਿਕਾਗੋ, ਅਮਰੀਕਾ ਵਿੱਚ ਲੌਇਲਾ ਯੂਨੀਵਰਸਿਟੀ ਵਿੱਚ ਜੈਰੀਐਟਰਿਕਸ ਵਿੱਚ ਫ਼ੈਲੋਸ਼ਿਪ ਮੁਕੰਮਲ ਕੀਤੀ। ਲਗਭਗ 14 ਸਾਲ ਪਹਿਲਾਂ, ਡਾ. ਜੈਨ ਕੈਨੇਡਾ ਵਿੱਚ ਆ ਗਏ ਅਤੇ ਉਦੋਂ ਤੋਂ ਇੰਟਰਨਲ ਮੈਡੀਸਨ ਸਪੈਸ਼ਲਿਸਟ ਅਤੇ ਜੈਰੀਐਟਰੀਸ਼ੀਅਨ ਵੱਜੋਂ ਫ਼ਰੇਜ਼ਰ ਹੈੱਲਥ ਖੇਤਰ ਵਿੱਚ ਪ੍ਰੈਕਟਿਸ ਕਰ ਰਹੇ ਹਨ। ਡਾ. ਜੈਨ ਕੋਲ ਰੌਇਲ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਕੈਨੇਡਾ ਅਤੇ ਅਮੈਰੀਕਨ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਦੀ ਵੀ ਫ਼ੈਲੋਸ਼ਿਪ ਹੈ।

Priti Suri

Priti Suri RD

ਕਾਲਜ ਆਫ਼ ਡਾਇਟੀਸ਼ੀਅਨਜ਼ ਆਫ਼ ਬੀ ਸੀ ਨਾਲ ਰਜਿਸਟਰਡ, ਪ੍ਰੀਤੀ ਅੱਜ ਕੱਲ੍ਹ ਡਾਇਟ ਗਰੁੱਪ ਰਜਿਸਟਰਡ ਡਾਇਟੀਸ਼ੀਅਨਜ਼ ਵਿੱਚ ਮੁੱਖ ਸਲਾਹਕਾਰ ਡਾਇਟੀਸ਼ੀਅਨ ਹਨ। ਪ੍ਰੀਤੀ ਦਾ ਵਧੇਰੇ ਸਮਾਂ ਸੰਸਥਾਵਾਂ, ਸਰਕਾਰ ਨੂੰ ਸਲਾਹ ਦੇਣ, ਸਿੱਖਿਆ ਵਰਕਸ਼ਾਪਾਂ ਸੰਚਾਲਤ ਕਰਨ, ਪੋਸ਼ਣ ਸਬੰਧੀ ਵਿਅਕਤੀਗਤ ਸਲਾਹ ਦੇਣ, ਜਨਤਕ ਭਾਸ਼ਣ ਦੇਣ ਅਤੇ ਲਿਖਣ ਵਿੱਚ ਬਤੀਤ ਹੁੰਦਾ ਹੈ। ਉਨ੍ਹਾਂ ਨੇ ਕਲੀਨੀਕਲ ਡਾਇਟੈਟਿਕਸ ਵਿੱਚ ਅੰਡਰਗਰੈਜੁਏਟ ਪੜ੍ਹਾਈ ਮੁਕੰਮਲ ਕੀਤੀ ਹੈ ਅਤੇ ਬੀ ਸੀ ਚਿਲਡਰਨ ਹਸਪਤਾਲ, ਐਬਟਸਫ਼ੋਰਡ ਰਿਜਨਲ, ਟਰਾਂਟੋ ਈਸਟ ਜਨਰਲ, ਮਾਊਂਟ ਸਿਨਾਈ ਹਸਪਤਾਲ ਅਤੇ ਹੌਸਪੀਟਲ ਫ਼ਾਰ ਸਿੱਕ ਚਿਲਡਰਨ ਨਾਲ ਪ੍ਰਾਜੈਕਟਾਂ ਦੀ ਇੱਕ ਬਹੁਤ ਵੱਡੀ ਵੰਨਗੀ ਲਈ ਕੰਮ ਕੀਤਾ ਹੈ।

ਪ੍ਰੀਤੀ ਇੱਕ ਭਰੋਸੇਯੋਗ ਭੋਜਨ ਅਤੇ ਪੋਸ਼ਣ ਮਾਹਰ ਹਨ ਅਤੇ ਵੱਖ ਵੱਖ ਭਾਈਚਾਰਕ ਪਹਿਲਕਦਮੀਆਂ ਵਿੱਚ ਅਹੁਦਿਆਂ ਤੇ ਅਤੇ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਰਹਿ ਕੇ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਨੇ ਕਾਰਪੋਰੇਟ ਸੰਸਥਾਵਾਂ, ਹਸਪਤਾਲਾਂ, ਸਕੂਲਾਂ, ਗ਼ੈਰ-ਮੁਨਾਫ਼ਾ ਸੰਸਥਾਵਾਂ ਵਿੱਚ ਪੋਸ਼ਣ ਸਬੰਧੀ ਭਾਸ਼ਣ ਦਿੱਤੇ ਹਨ ਅਤੇ ਰੇਡਿਉ, ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਵਿੱਚ ਕਈ ਪੋਸ਼ਣ

Dr. Sajal Jain

Dr. Sajal Jain

 

Dr. Hetesh Ranchod

Dr. Hetesh Ranchod

 

Harmeet Mundra

Harmeet Mundra

 

Dr. Kuldip Rai Jassal

Dr. Kuldip Rai Jassal

ਡੌਕਟਰ,ਕੁਲਦੀਪ ਜੱਸਲ,ਸਾਇਕਿਆਟ੍ਰਿਸਟ

ਡੌਕਟਰ. ਕੁਲਦੀਪ ਜੱਸਲ ਐਡਲਟ ਐਂਡ ਜਰਿਐਟ੍ਰਿਕ ਸਾਇਕਿਆਟ੍ਰਿਸਟ (Adult and Geriatric Psychiatrist) ਹਨ ਜੋ ਸਰ੍ਹੀ ਅਤੇ ਵਾਇਟ ਰੌਕ ਵਿਚ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਗੌਰਮਿੰਟ ਮੈਡੀਕਲ ਕੌਲਿਜ ਅੰਮਰਿਤਸਰ ,ਪੰਜਾਬ,ਇੰਡੀਆਂ ਤਂੋ ਬੈਚਲਰ ਔਫ਼ ਮੈਡੀਸਨ, ਬੈਚਲਰ ਔਫ਼ ਸਰਜਰੀ ਪ੍ਰਾਪਤ ਕੀਤੀ।ਉਨ੍ਹਾਂ ਨੇ ਐਡਲਟ ਸਾਇਕਿਆਟ੍ਰੀ ( Adult Psychiatry) ਵਿਚ ਰੈਜ਼ੀਡੈਂਸੀ ਯੂਨੀਵਰਸਿਟੀ ਔਫ਼ ਬਫ਼ਲਓ ਨਿਯੂ ਯੌਰਕ,ਯੂ ਐਸ ੲ (University of Buffalo New York USA) ਤੋਂ ਕੀਤੀ।ਇਸ ਤੋਂ ਬਾਅਦ ਯੂਨੀਵਰਸਿਟੀ ਔਫ਼ ਬ੍ਰਿਿਟਸ਼ ਕੋਲੰਮਬੀਆ ਵਿਚ ਸਾਇਕਿਆਟ੍ਰੀ ਦੀ ਕੁਝ ਮਹੀਨੇ ਰੈਜ਼ੀਡੈਂਸੀ ਕੀਤੀ ਇਸ ਦੇ ਫ਼ੌਰਨ ਬਾਅਦ ਜਰਿਐਟ੍ਰਿਕ ਸਾਇਕਿਆਟ੍ਰੀ ਦੀ ਇੱਕ ਫ਼ੈਲੋਸ਼ਿਪ ਯੂਨੀਵਰਸਿਟੀ ਔਫ਼ ਬਫ਼ਲਓ ਨਿਯੂ ਯੌਰਕ ਯੂ ਐਸ ਏ ਵਿਚ ਪੂਰੀ ਕੀਤੀ।