ਬੇਦਾਹਵਾ

ਈਹੈਲਥ ਸਟਰੈਟੇਜੀ ਆਫਿਸ ਦੀ ਆਈਕੌਨ ਟੀਮ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਨਾਲ ਆਪਣੇ ਆਪ ਨਿਪਟਣ ਬਾਰੇ ਕੈਂਟੋਨੀਜ਼, ਮੈਂਡਰਿਨ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਿਹਤ ਜਾਣਕਾਰੀ ਉਪਲਬਧ ਕਰਾਉਂਦੀ ਹੈ।ਸਾਡੀ ਆਈਕੌਨ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਕੇਵਲ ਸਿਖਿਆ ਦੇ ਮਕਸਦ ਲਈ ਹੈ, ਅਤੇ ਇਸਦੀ ਵਰਤੋਂ ਡਾਕਟਰੀ ਸਲਾਹ ਦੇ ਤੌਰ ‘ਤੇ ਨਹੀਂ ਕਰਨੀ ਚਾਹੀਦੀ।

ਭਾਵੇਂ ਅਸੀਂ ਸਾਰੀ ਜਾਣਕਾਰੀ ਨੂੰ ਤਾਜ਼ਾ ਅਤੇ ਸਹੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਇਸਤੇ ਜਾਂ ਦਰਜ ਕੀਤੀ ਕਿਸੇ ਵੀ ਹੋਰ ਵੈੱਬਸਾਈਟ ਉੱਪਰ ਪਾਈ ਜਾਣਕਾਰੀ, ਚੀਜ਼ਾਂ, ਸੇਵਾਵਾਂ ਜਾਂ ਸਬੰਧਤ ਤਸਵੀਰਾਂ ਦੇ ਮੁਕੰਮਲ, ਸਹੀ, ਭਰੋਸੇਯੋਗ ਜਾਂ ਢੁਕਵੇਂ ਹੋਣ ਬਾਰੇ ਕੋਈ ਬਿਆਨ ਨਹੀਂ ਦਿੰਦੇ ਜਾਂ ਜ਼ਿੰਮੇਵਾਰੀ ਨਹੀਂ ਲੈਂਦੇ। ਕਿਸੇ ਵੀ ਜਾਣਕਾਰੀ ਸਰੋਤ ਵਿੱਚ ਗਲਤੀਆਂ ਜਾਂ ਰਹਿ ਗਈਆਂ ਗੱਲਾਂ ਸਮੇਤ ਕਿਸੇ ਵੀ ਚੀਜ਼ ਬਾਰੇ ਈਹੈਲਥ ਸਟਰੈਟੇਜੀ ਆਫਿਸ ਕਿਸੇ ਵੀ ਤਰ੍ਹਾਂ ਦੇਣਦਾਰ ਨਹੀਂ ਹੋਵੇਗਾ। ਕਿਸੇ ਵੀ ਸੂਰਤ ਵਿੱਚ ਇਕੱਲੀ ਜਾਣਕਾਰੀ ਡਾਕਟਰੀ ਪਰਖ ਜਾਂ ਡਾਕਟਰ ਜਾਂ ਹੋਰ ਕਿਸੇ ਯੋਗਤਾ ਪ੍ਰਾਪਤ ਸਿਹਤ ਮਾਹਿਰ ਦੁਆਰਾ ਜਾਂਚ ਦੀ ਥਾਂ ਨਹੀਂ ਲੈ ਸਕਦੀ। ਕੇਵਲ ਯੋਗਤਾ ਪ੍ਰਾਪਤ ਸਿਹਤ ਮਾਹਿਰ ਹੀ ਸਿਹਤ ਸੇਵਾਵਾਂ ਦੇ ਸਕਦੇ ਹਨ, ਮਿਸਾਲ ਵਜੋਂ ਉਹ ਤੁਹਾਡੀ ਸਿਹਤ ਜਾਣਕਾਰੀ ਨੋਟ ਕਰਨਗੇ, ਤੁਹਾਡੀ ਜਾਂਚ ਕਰਨਗੇ ਅਤੇ ਆਪਣੀ ਮੁਹਾਰਤ ਅਤੇ ਤਜ਼ਰਬੇ ਦੇ ਆਧਾਰ ਤੇ ਤੁਹਾਨੂੰ ਸਲਾਹ ਦੇਣਗੇ। ਆਮ ਸ਼ਬਦਾਂ ਵਿੱਚ, ਤੁਹਾਡੀ ਸਿਹਤ ਸੰਭਾਲ ਬਾਰੇ ਸਲਾਹ ਵਿੱਚ ਤੁਹਾਡਾ ਡਾਕਟਰ ਅਤੇ ਹੋਰ ਯੋਗਤਾ ਪ੍ਰਾਪਤ ਸਿਹਤ ਮਾਹਿਰ ਹਮੇਸ਼ਾ ਸ਼ਾਮਲ ਹੋਣੇ ਚਾਹੀਦੇ ਹਨ।

ਜਾਣਕਾਰੀ ਗੁਪਤ ਰੱਖਣਾ

ਈਹੈਲਥ ਸਟਰੈਟੇਜੀ ਆਫਿਸ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਆਫ ਮੈਡੀਸਨ ਦਾ ਹਿੱਸਾ ਹੈ। ਅਸੀਂ ਤੁਹਾਡਾ ਭੇਤ ਅਤੇ ਨਿੱਜੀ ਜਾਣਕਾਰੀ ਗੁਪਤ ਰੱਖਣ ਲਈ ਵਚਨਬੱਧ ਹਾਂ। ਅਸੀਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ ਬਸ਼ਰਤੇ ਕਿ ਇੰਟਰਨੈਟ ਤੇ ਕੁਝ ਖਾਸ ਸੇਵਾਵਾਂ ਦੀ ਵਰਤੋਂ ਲਈ ਤੁਸੀਂ ਆਪਣੀ ਮਰਜ਼ੀ ਨਾਲ ਇਹ ਜਾਣਕਾਰੀ ਦੇਵੋ, ਜਿਵੇਂ ਕਿ ਇੱਕ ਮੁਫਤ ਜਨਤਕ ਸਿਹਤ ਫੋਰਮ ਵਿੱਚ ਹਿੱਸਾ ਲੈਣ ਵਾਸਤੇ ਇੰਟਰਨੈੱਟ ਤੇ ਆਪਣਾ ਨਾਂ ਦਰਜ ਕਰਾਉਣ ਲਈ ਫਾਰਮ ਭਰਨਾ। ਤੁਹਾਡੇ ਵਲੋਂ ਦਿੱਤੀ ਗਈ ਕੋਈ ਵੀ ਨਿੱਜੀ ਜਾਣਕਾਰੀ ਬੀ ਸੀ ਫਰੀਡਮ ਆਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ (BC Freedom of Information and Protection of Privacy Act (FOIPP)) ਦੇ ਅਨੁਸਾਰ ਇਕੱਠੀ ਕੀਤੀ, ਵਰਤੀ ਅਤੇ ਸਾਂਝੀ ਕੀਤੀ ਜਾਂਦੀ ਹੈ। ਅਸੀਂ FOIPP ਕਾਨੂੰਨ ਦੀ ਆਗਿਆ ਤੋਂ ਬਿਨਾਂ ਤੁਹਾਡੀ ਜਾਣਕਾਰੀ ਹੋਰ ਸਰਕਾਰੀ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਨਹੀਂ ਦੱਸਦੇ।

ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਕਿਉਂ?

ਤੁਹਾਡੇ ਔਨਲਾਈਨ ਰਜਿਸਟਰੇਸ਼ਨ ਫਾਰਮ ਤੋਂ ਇਕੱਠੀ ਕੀਤੀ ਜਾਣਕਾਰੀ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ ਕਿ ਕਿੰਨੇ ਵਿਅਕਤੀ ਫੋਰਮ ਵਿੱਚ ਹਿੱਸਾ ਲੈਣਗੇ, ਅਤੇ ਪਹਿਲਾਂ ਰਜਿਸਟਰ ਹੋਏ ਵਿਅਕਤੀਆਂ ਲਈ ਸੀਟਾਂ ਅਤੇ/ਜਾਂ ਜਾਣਕਾਰੀ ਪੈਕਜਾਂ ਦਾ ਪ੍ਰਬੰਧ ਕਰਨ ਵਿੱਚ ਸਹਾਈ ਹੁੰਦੀ ਹੈ। ਜੇਕਰ ਤੁਸੀਂ ਆਪਣਾ ਫੋਨ ਨੰਬਰ ਦਿੰਦੇ ਹੋ ਤਾਂ ਤੁਹਾਡੀ ਰਜਿਸਟਰੇਸ਼ਨ ਦੀ ਪੁਸ਼ਟੀ ਕਰਨ ਅਤੇ ਫੋਰਮ ਦੇ ਸਮੇਂ ਵਿੱਚ ਕਿਸੇ ਅਚਨਚੇਤ ਤਬਦੀਲੀ ਬਾਰੇ ਜਾਣਕਾਰੀ ਦੇਣ ਲਈ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ। ਜੇਕਰ ਤੁਸੀਂ ਆਪਣਾ ਈਮੇਲ ਪਤਾ ਦਿੰਦੇ ਹੋ ਤਾਂ ਅਸੀਂ ਤੁਹਾਡੀ ਰਜਿਸਟਰੇਸ਼ਨ ਦੀ ਪੁਸ਼ਟੀ ਕਰਨ, ਫੋਰਮ ਦੇ ਸਮੇਂ ਵਿੱਚ ਕਿਸੇ ਅਚਨਚੇਤ ਤਬਦੀਲੀ ਬਾਰੇ ਜਾਣਕਾਰੀ ਦੇਣ ਅਤੇ ਤੁਹਾਡੀ ਬੇਨਤੀ ਤੇ ਫੋਰਮ ਨੂੰ ਵੈਬਕਾਸਟ ਤੇ ਵੇਖਣ ਬਾਰੇ ਸੰਪਰਕ ਭੇਜਣ ਲਈ ਤੁਹਾਨੂੰ ਈਮੇਲ ਕਰ ਸਕਦੇ ਹਾਂ। ਰਜਿਸਟਰੇਸ਼ਨ ਫਾਰਮ ਉਪਰ ਹੋਰ ਜਾਣਕਾਰੀ ਦਾ ਉਦੇਸ਼ ਫੋਰਮ ਵਿੱਚ ਭਾਗ ਲੈਣ ਵਾਲਿਆਂ ਬਾਰੇ ਕੁੱਝ ਜਾਣਕਾਰੀ ਦੇਣਾ ਹੈ ਤਾਂ ਜੋ ਅਸੀਂ ਉਹਨਾਂ ਸਾਰਿਆਂ ਦੀਆਂ ਲੋੜਾਂ ਵਧੇਰੇ ਚੰਗੀ ਤਰਾਂ ਪੂਰੀਆਂ ਕਰ ਸਕੀਏ ਅਤੇ ਭਵਿੱਖ ਵਿੱਚ ਫੋਰਮਾਂ ਦੀ ਯੋਜਨਾ ਬਣਾਉਣ ਵਿੱਚ ਸਾਡੀ ਮਦਦ ਹੋ ਸਕੇ। ਇਹ ਜਾਣਕਾਰੀ ਸਮੂਹਕ ਰੂਪ ਵਿੱਚ ਵਰਤੀ ਜਾਂਦੀ ਹੈ। ਕੋਈ ਵੀ ਵਿਅਕਤੀਗਤ ਜਾਣਕਾਰੀ ਵਰਤੀ ਜਾਂ ਸਾਂਝੀ ਕੀਤੀ ਨਹੀਂ ਜਾਂਦੀ।

ਜਦੋਂ ਤੁਸੀਂ ਸਰਸਰੀ ਨਜ਼ਰ ਮਾਰਨ, ਸਫੇ ਪੜ੍ਹਨ ਜਾਂ ਜਾਣਕਾਰੀ ਡਾਊਨਲੋਡ ਕਰਨ ਲਈ ਸਾਡੀ ਆਈਕੌਨ ਵੈੱਬਸਾਈਟ ਤੇ ਜਾਂਦੇ ਹੋ ਤਾਂ ਤੁਹਾਡੀ ਇਸ ਕਾਰਵਾਈ ਬਾਰੇ ਹੇਠ ਲਿਖੀ ਜਾਣਕਾਰੀ ਆਪਣੇ ਆਪ ਇਕੱਤਰ ਕਰ ਲਈ ਜਾਂਦੀ ਹੈ ਤਾਂ ਜੋ ਵੈੱਬਸਾਈਟ ਦੀ ਵਰਤੋਂ ਬਾਰੇ ਮਿਲੇ ਅੰਕੜਿਆਂ ਤੋਂ ਵਰਤੋਂ ਕਰਨ ਵਾਲਿਆਂ ਲਈ ਆਈਕੌਨ ਵੈੱਬਸਾਈਟ ਦੀ ਮਹੱਤਤਾ ਦਾ ਪਤਾ ਚੱਲ ਸਕੇ:

  1. ਤੁਹਾਡੇ ਵੈੱਬਸਾਈਟ ਤੇ ਜਾਣ ਦੀ ਮਿਤੀ ਅਤੇ ਸਮਾਂ
  2. ਸਾਡੀ ਵੈੱਬਸਾਈਟ ਦੇ ਉਹ ਸਫੇ ਜਿਹਨਾਂ ਤੇ ਤੁਸੀਂ ਗਏ ਸੀ
  3. ਤੁਹਾਡੇ ਸਰਵਿਸ ਪ੍ਰੋਵਾਈਡਰ (ਜਿਵੇਂ ਕਿ .ਕੌਮ, .ਸੀਏ, .ਔਰਗ) ਦਾ ਡੋਮੇਨ ਨੇਮ, ਜਿਹੜਾ ਤੁਹਾਡੇ ਇੰਟਰਨੈੱਟ ਪ੍ਰੋਟੋਕੌਲ (ਆਈ ਪੀ) ਪਤੇ (ਤੁਹਾਡੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਜਾਂ ਤੁਹਾਡੇ ਕੰਪਿਊਟਰ ਨੂੰ ਅਲਾਟ ਕੀਤੇ ਗਏ ਨੰਬਰ) ਤੋਂ ਇਕੱਤਰ ਕੀਤਾ ਜਾਂਦਾ ਹੈ
  4. ਤੁਹਾਡੇ ਬਰਾਊਜ਼ਰ ਦੀ ਕਿਸਮ ਅਤੇ ਓਪਰੇਟਿੰਗ ਸਿਸਟਮ

ਅਸੀਂ ਵੈੱਬਸਾਈਟ ਦੀ ਵਰਤੋ ਬਾਰੇ ਵਿਅਕਤੀਗਤ ਅੰਕੜੇ ਇਕੱਠੇ ਜਾਂ ਸਾਂਝੇ ਨਹੀਂ ਕਰਦੇ। ਇਹ ਜਾਣਕਾਰੀ ਕੇਵਲ ਸਮੂਹਕ ਰੂਪ ਵਿੱਚ ਹੀ ਇਕੱਠੀ ਕੀਤੀ ਅਤੇ ਵਰਤੀ ਜਾਂਦੀ ਹੈ ਜਿਸ ਨਾਲ ਸਾਨੂੰ ਇਹ ਸਮਝਣ ਵਿੱਚ ਮੱਦਦ ਮਿਲਦੀ ਹੈ ਕਿ ਵਿਜ਼ਟਰ ਸਾਡੀ ਸਾਈਟ ਦੀ ਕਿਵੇਂ ਵਰਤੋਂ ਕਰਦੇ ਹਨ, ਜਿਵੇਂ ਕਿ ਸਾਈਟ ਤੇ ਜਾਣ ਵਾਲੇ ਲੋਕਾਂ ਦੀ ਗਿਣਤੀ, ਸਭ ਤੋਂ ਵਧੇਰੇ ਵੇਖੇ ਜਾਂਦੇ ਸਫੇ ਅਤੇ ਕੈਨੇਡਾ ਅਤੇ ਹੋਰ ਦੇਸ਼ਾਂ ਨਾਲ ਸਬੰਧਤ ਲੋਕਾਂ ਦੀ ਗਿਣਤੀ। ਈਹੈਲਥ ਸਟਰੈਟੇਜੀ ਆਫਿਸ ਤੁਹਾਡੀ ਪਛਾਣ ਦਾ ਪਤਾ ਲਗਾਉਣ ਲਈ ਵੈੱਬਸਾਈਟ ਦੀ ਵਰਤੋਂ ਨਾਲ ਸਬੰਧਤ ਅੰਕੜਿਆਂ ਨੂੰ ਨਹੀਂ ਵਰਤਦਾ, ਜਿੰਨਾ ਚਿਰ ਕਿਸੇ ਅੰਦਰੂਨੀ ਜਾਂਚ ਜਾਂ ਕਿਸੇ ਹੋਰ ਕਾਨੂੰਨ ਲਾਗੂ ਕਰਨ ਲਈ ਇਸਦੀ ਲੋੜ ਨਹੀਂ ਹੁੰਦੀ।

ਵੈੱਬਸਾਈਟ ਵਰਤੋਂ ਅੰਕੜੇ ਇਕੱਤਰ ਕਰਨ ਲਈ ਕੁੱਕੀਜ਼ ਦਾ ਹੋਣਾ

ਤੁਹਾਡੇ ਵੈੱਬ ਬਰਾਊਜ਼ਰ ਦੁਆਰਾ ਤੁਹਾਡੇ ਕੰਪਿਊਟਰ ਤੇ ਸਟੋਰ ਕੀਤੀ ਛੋਟੀ ਫਾਈਲ ਨੂੰ ਕੁੱਕੀ ਆਖਦੇ ਹਨ। ਸੈਸ਼ਨਲ ਕੁੱਕੀ ਕੇਵਲ ਤੁਹਾਡੇ ਵੈੱਬਸਾਈਟ ਤੇ ਜਾਣ ਦੇ ਸਮੇਂ ਦੌਰਾਨ ਕੰਮ ਕਰਦੇ ਹਨ, ਅਤੇ ਇਹ ਨਿੱਜੀ ਜਾਣਕਾਰੀ ਸਟੋਰ ਨਹੀਂ ਕਰਦੇ। ਸੈਸ਼ਨਲ ਕੁੱਕੀਜ਼ ਦੀ ਵਰਤੋਂ ਇਹ ਸਮਝਣ ਲਈ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਕਿਵੇਂ ਵਿਜ਼ਟ ਕਰਦੇ ਹੋ। ਪਰਸਿਸਟੈਂਟ ਕੁੱਕੀਜ਼ ਓਨਾ ਚਿਰ ਤੁਹਾਡੇ ਕੰਪਿਊਟਰ ਤੇ ਪਏ ਰਹਿੰਦੇ ਹਨ ਜਿੰਨਾ ਚਿਰ ਇਹਨਾਂ ਦੀ ਮਿਆਦ ਖਤਮ ਨਹੀਂ ਹੋ ਜਾਂਦੀ (ਪਰਸਿਸਟੈਂਟ ਕੁੱਕੀਜ਼ ਦੀ ਮਿਆਦ ਖਤਮ ਹੋਣ ਦੀ ਤਾਰੀਖ਼ ਹੁੰਦੀ ਹੈ), ਅਤੇ ਇਹ ਤੁਹਾਡੇ ਆਈ ਪੀ ਪਤੇ ਵਰਗੀ ਜਾਣਕਾਰੀ ਦਾ ਪਿੱਛਾ ਕਰ ਸਕਦੇ ਹਨ। ਪਰਸਿਸਟੈਂਟ ਕੁੱਕੀਜ਼ ਦੀ ਵਰਤੋਂ ਇਹ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ ਕਿ ਕੀ ਤੁਸੀਂ ਦੁਬਾਰਾ ਜਾਂ ਪਹਿਲੀ ਵਾਰ ਸਾਡੀ ਸਾਈਟ ਤੇ ਆਏ ਹੋ।

ਸੰਖੇਪ ਵਿੱਚ, ਅਸੀਂ ਆਪਣੀ ਵੈੱਬਸਾਈਟ ਤੇ ਜਾਣ ਵਾਲੇ ਲੋਕਾਂ ਵੱਲੋਂ ਇਸਦੀ ਵਰਤੋਂ ਬਾਰੇ ਅਰਥਪੂਰਨ ਜਾਣਕਾਰੀ ਇਕੱਤਰ ਕਰਨ ਲਈ ਕੁੱਕੀਜ਼ ਦੀ ਵਰਤੋਂ ਕਰਦੇ ਹਾਂ। ਜੇ ਤੁਸੀਂ ਆਪਣੀਆਂ ਕੁੱਕੀਜ਼ ਤੇ ਰੋਕ ਲਗਾ ਦਿੰਦੇ ਹੋ ਤਾਂ ਵੀ ਤੁਸੀਂ ਵੈੱਬਸਾਈਟ ਦੀ ਸਮੱਗਰੀ ਨੂੰ ਵੇਖ ਸਕਦੇ ਹੋ ਪਰ ਤੁਹਾਡੀ ਵਿਜ਼ਟ ਵੈੱਬਸਾਈਟ ਦੀ ਵਰਤੋਂ ਬਾਰੇ ਸਾਡੇ ਅੰਕੜਿਆਂ ਵਿੱਚ ਸ਼ਾਮਲ ਨਹੀਂ ਕੀਤੀ ਜਾਵੇਗੀ।

ਕਾਪੀਰਾਈਟ

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਆਫ ਮੈਡੀਸਨ ਦੇ ਈਹੈਲਥ ਸਟਰੈਟੇਜੀ ਆਫਿਸ ਕੋਲ ਇਸ ਸਾਈਟ ਵਿੱਚ ਅਤੇ ਇਸ ਬਾਰੇ ਇਨਟੀਲੈਕਚੂਅਲ ਪ੍ਰਾਪਰਟੀ ਰਾਈਟ ਹਨ ਜਾਂ ਉਸਨੇ ਇਸ ਸਾਈਟ ਤੇ ਸਮੱਗਰੀ ਪਾਉਣ ਲਈ ਲੋੜੀਂਦੇ ਲਾਇਸੰਸ ਹਾਸਲ ਕੀਤੇ ਹਨ। ਇਸ ਸਾਈਟ ਦੀ ਵਰਤੋਂ ਕਰਨ ਵਾਲੇ ਦੇ ਤੌਰ ਤੇ ਤੁਹਾਨੂੰ ਆਪਣੀ ਨਿੱਜੀ, ਕੇਵਲ ਗੈਰ-ਵਪਾਰਕ ਵਰਤੋਂ ਲਈ, ਜਾਣਕਾਰੀ ਦੇ ਸੰਖੇਪ ਹਿਸਿਆਂ ਦੀ ਵਰਤੋਂ (ਡਿਸਪਲੇ ਜਾਂ ਪਰਿੰਟ) ਦੀ ਸੀਮਤ ਇਜਾਜ਼ਤ ਦਿੱਤੀ ਜਾਂਦੀ ਹੈ। ਸ਼ਰਤ ਇਹ ਹੈ ਕਿ ਜਾਣਕਾਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਆਫ ਮੈਡੀਸਨ ਦੇ ਈਹੈਲਥ ਸਟਰੈਟੇਜੀ ਆਫਿਸ ਨੂੰ ਇਸ ਜਾਣਕਾਰੀ ਦੇ ਸਰੋਤ ਦੇ ਤੌਰ ਤੇ ਪ੍ਰਵਾਨ ਕੀਤਾ ਜਾਂਦਾ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਆਫ ਮੈਡੀਸਨ ਦੇ ਈਹੈਲਥ ਸਟਰੈਟੇਜੀ ਆਫਿਸ ਦੀ ਅਗਾਉਂ ਲਿਖਤੀ ਮਨਜ਼ੂਰੀ ਤੋਂ ਬਗੈਰ ਕਿਸੇ ਵੀ ਜਾਣਕਾਰੀ ਦੀ ਹੋਰ ਕਿਸੇ ਤਰਾਂ ਜਾਂ ਕਿਸੇ ਵੀ ਸ਼ਕਲ ਵਿੱਚ ਮੁੜ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸਨੂੰ ਦੁਬਾਰਾ ਛਾਪਿਆ ਜਾਂ ਅੱਗੇ ਇਸਦਾ ਪਰਸਾਰ ਕੀਤਾ ਜਾਵੇਗਾ।