ਸਿਹਤਮੰਦ ਹੱਡੀਆਂ ਲਈ 10 ਸੁਝਾਅ

ਅਸੀਂ ਆਪਣੀਆਂ ਹੱਡੀਆਂ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ?

ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਾਡੀਆਂ ਹੱਡੀਆਂ ਅਤੇ ਜੋੜ ਕਮਜ਼ੋਰ ਹੋ ਸਕਦੇ ਹਨ ਜਿਸ ਕਰਕੇ ਸਾਡੀ ਪਹਿਲਾਂ ਵਾਂਗ ਤੁਰਨ ਦੀ ਸਮਰੱਥਾ ਪ੍ਰਭਾਵਤ ਹੋ ਸਕਦੀ ਹੈ। ਤੁਰਨ-ਫਿਰਨ ਅਤੇ ਹੱਡੀਆਂ ਦੀ ਮਜ਼ਬੂਤੀ ਵਿੱਚ ਸਮੱਸਿਆਵਾਂ ਹੋਣ ਦੇ ਕਾਰਨ ਹੱਡੀਆਂ ਦੇ ਟੁੱਟਣ ਦਾ ਰੋਗ ਅਤੇ ਜੋੜਾਂ ਦਾ ਦਰਦ (ਗਠੀਆ) ਸ਼ੁਰੂ ਹੋ ਜਾਂਦੇ ਹਨ। ਇਸ ਜਾਦਕਾਰੀ ਪੱਤਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਆਪਣੀਆਂ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਕੀ ਕਰ ਸਕਦੇ ਹਾਂ:

  1. ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਸਪਲੀਮੈਂਟ 50 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ, ਖਾਸ ਕਰਕੇ ਔਰਤਾਂ ਲਈ ਲਾਭਦਾਇਕ ਹੋ ਸਕਦੇ ਹਨ। ਆਮ ਤੌਰ 'ਤੇ, ਹੱਡੀਆਂ ਦੀ ਸਿਹਤ ਲਈ ਰੋਜ਼ਾਨਾ 1000-1200ਮਿਗ੍ਰਾ. ਐਲੀਮੈਂਟਲ ਕੈਲਸੀਅਮ ਅਤੇ ਵਿਟਾਮਿਨ ਡੀ  ਦੀਆਂ  800-1200 ਇੰਟਰਨੈਸ਼ਨਲ ਯੂਨਿਟਾਂ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਇਹ ਦੋਵੇਂ ਤੱਤ ਖਾਧੇ ਜਾਣ ਵਾਲੇ ਕੁਝ ਭੋਜਨਾਂ ਵਿੱਚ ਮਿਲ ਸਕਦੇ ਹਨ ਪਰ ਆਪਣੇ ਰੋਜ਼ ਦੇ ਸੇਵਨ ਦਾ ਅਨੁਮਾਨ ਲਗਾਉਣ ਅਤੇ ਸਿਹਤ ਸੰਬੰਧੀ ਕੁਝ ਖਾਸ ਸਥਿਤੀਆਂ ਵਾਸਤੇ ਇਨ੍ਹਾਂ ਦੀ ਸੁਰੱਖਿਆ ਲਈ, ਕਿਰਪਾ ਕਰਕੇ ਆਪਣੇ ਫਾਰਮਾਸਿਸਟ ਜਾਂ ਡਾਕਟਰ ਨਾਲ ਗੱਲਬਾਤ ਕਰੋ।
  2. ਨਿਯਮਿਤ ਵਜਨ ਸਹਿਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ ਕਸਰਤ ਸਾਡੇ ਜੋੜਾਂ ਦੀ ਗਤੀਸ਼ੀਲਤਾ ਨੂੰ ਬਿਹਤਰ ਬਣਾਉਂਦੇ ਹੋਏ ਇਨ੍ਹਾਂ ਦੇ ਟੁੱਟਣ-ਭੱਜਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
  3. ਐਰੋਬਿਕ (ਪਾਣੀ) ਦੀਆਂ ਕਸਰਤਾਂ ਜੋੜਾਂ ਲਈ ਵਧੀਆ ਰਹਿੰਦੀਆਂ ਹਨ ਅਤੇ ਜੋੜਾਂ ਦੇ ਦਰਦ ਨੂੰ ਦੂਰ ਕਰਨ ਲਈ ਵੀ ਪ੍ਰਭਾਵਸ਼ਾਲੀ ਹਨ। ਤਾਈ ਚੀ ਇੱਕ ਹੋਰ ਕਸਰਤ ਹੈ ਜਿਸ ਨਾਲ ਗੋਡਿਆਂ ਦੇ ਦਰਦ ਵਿੱਚ ਕਾਫੀ ਰਾਹਤ ਮਿਲਦੀ ਹੈ
  4. ਜੇਕਰ ਤੁਹਾਡਾ ਵਜਨ ਜ਼ਿਆਦਾ ਹੈ ਜਾਂ ਮੋਟਾਪਾ ਹੈ, ਤਾਂ ਸਿਹਤਮੰਦ ਖੁਰਾਕ ਅਤੇ ਕਸਰਤ ਕਰਕੇ ਵਜਨ ਘਟਾਉਣ ਨਾਲ ਤੁਹਾਡੇ ਜੋੜਾਂ ‘ਤੇ ਤਣਾਅ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਤੁਰਨ-ਫਿਰਨ ਦੀ ਸਮਰੱਥਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।
  5. ਤੁਸੀਂ ਵਾਕਰ, ਕੈਨ, ਬ੍ਰੇਸਜ ਜਾਂ ਟੇਪ ਦੀ ਵਰਤੋਂ ਕਰਕੇ ਆਪਣੀਆਂ ਹੱਡੀਆਂ ਅਤੇ ਜੋੜਾਂ ਨੂੰ ਰੱਖਿਅਤ ਕਰ ਸਕਦੇ ਹੋ ਅਤੇ ਉਹਨਾਂ ਨੂੰ ਵੱਧ ਸਹਾਰਾ ਦੇ ਸਕਦੇ ਹੋ। ਇਸ ਤੋਂ ਇਲਾਵਾ, ਝਟਕੇ ਨੂੰ ਸਹਿਣ ਵਾਲੀ ਜੁੱਤੀ ਪਾਉਣਾ, ਸਹੀ ਆਕਾਰ ਵਾਲੀ ਆਰਾਮਦਾਇਕ ਜੁੱਤੀ ਅਤੇ ਸਹੀ ਆਰਚ ਦੀ ਸਹਾਇਤਾ ਨਾਲ ਤੁਹਾਡੇ ਜੋੜਾਂ 'ਤੇ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
  6. ਜੇਕਰ ਤੁਸੀਂ ਵਰਤਮਾਨ ਵਿੱਚ ਤਮਾਕੂ ਪੀਂਦੇ ਹੋ, ਤਾਂ ਹੱਡੀਆਂ ਦੀ ਸਿਹਤ ਦੀਆਂ ਸਮੱਸਿਆਵਾਂ ਵਿਕਸਿਤ ਹੋਣ ਦੇ ਮੌਕਿਆਂ ਨੂੰ ਘਟਾਉਣ ਲਈ ਤਮਾਕੂਨੋਸ਼ੀ ਛੱਡਣ 'ਤੇ ਵਿਚਾਰ ਕਰੋ। ਜੇ ਤੁਸੀਂ BC ਦੇ ਵਸਨੀਕ ਹੋ, ਤਾਂ ਸਰਕਾਰ ਦਾ ਇਹ ਪ੍ਰੋਗਰਾਮ ਇਸ ਯਾਤਰਾ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲਬਾਤ ਕਰੋ ਜਾਂ https://www2.gov.bc.ca/gov/content/health/health-drug-coverage/pharmacare-for-bc-residents/what-we-cover/drug-coverage/bc-smoking-cessation-program 'ਤੇ ਜਾਓ
  7. ਅਲਕੋਹਲ ਦੇ ਸੇਵਨ ਨੂੰ ਮਰਦਾਂ ਵਾਸਤੇ 2 ਡ੍ਰਿੰਕ/ਦਿਨ ਅਤੇ ਔਰਤਾਂ ਲਈ 1 ਡ੍ਰਿੰਕ/ਦਿਨ ਤੱਕ ਘੱਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਡਿੱਗਣ ਦਾ ਜੋਖਮ ਵਧ ਸਕਦਾ ਹੈ। ਵੱਧ ਵਾਰ ਡਿੱਗਣ ਦੇ ਕਾਰਨ ਹੱਡੀ ਟੁੱਟ ਸਕਦੀ ਹੈ ਅਤੇ ਨੁਕਸਾਨ ਹੋ ਸਕਦਾ ਹੈ।
  8. ਡਿੱਗਣ ਤੋਂ ਬਚਣ ਲਈ, ਆਪਣੇ ਘਰ ਦੇ ਆਲੇ-ਦੁਆਲੇ ਕਿਸੇ ਵੀ ਖਤਰੇ ਜਿਵੇਂ ਕਿ ਖੁੱਲ੍ਹੇ ਗਲੀਚਿਆਂ ਨੂੰ ਹਟਾਓ ਅਤੇ ਜੇਕਰ ਤੁਸੀਂ ਰਾਤ ਵੇਲੇ ਆਪਣੇ ਘਰ ਦੇ ਆਲੇ-ਦੁਆਲੇ ਘੁੰਮਦੇ ਹੋ ਤਾਂ ਯਕੀਨੀ ਬਣਾਓ ਕਿ ਸਹੀ ਰੌਸ਼ਨੀ ਆਉਂਦੀ ਹੋਵੇ।
  9. ਕੁਝ ਦਵਾਈਆਂ (ਜਿਵੇਂ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਨੀਂਦ ਦੀਆਂ ਦਵਾਈਆਂ) ਦੇ ਕਾਰਨ ਚੱਕਰ ਆ ਸਕਦੇ ਹਨ ਅਤੇ ਤੁਹਾਡੇ ਡਿੱਗਣ ਦੇ ਜੋਖਮ ਵਧ ਸਕਦੇ ਹਨ। ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਆਪਣੀਆਂ ਦਵਾਈਆਂ ਬਾਰੇ ਅਤੇ ਨਾਲ ਹੀ ਕੋਈ ਕੁਦਰਤੀ ਜਾਂ ਗੈਰ-ਨੁਸਖੇ ਵਾਲੇ ਉਤਪਾਦ ਜੋ ਤੁਸੀਂ ਵਰਤ ਰਹੇ ਹੋ, ਬਾਰੇ ਗੱਲਬਾਤ ਕਰੋ।
  10. ਆਪਣੇ ਡਾਕਟਰ ਨਾਲ ਫ੍ਰੈਕਚਰ ਹੋਣ ਦੇ ਜੋਖਮ ਜਾਂ ਹੱਡੀਆਂ ਦੀ ਖਣਿਜ ਘਣਤਾ ਸਕੈਨ ਬਾਰੇ ਗੱਲਬਾਤ ਕਰੋ ਕਿਉਂਕਿ ਇਸ ਨਾਲ ਗਠੀਏ ਅਤੇ ਫ੍ਰੈਕਚਰ ਹੋਣ ਦੇ ਜੋਖਮ ਤੱਤਾਂ ਬਾਰੇ ਪਤਾ ਲੱਗ ਸਕਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਕੋਈ ਨਵੀਂ ਕਸਰਤ ਵਿਧੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਸੇ ਫਿਜ਼ੀਓਥੈਰੇਪਿਸਟ ਜਾਂ ਪੇਸ਼ੇਵਰ ਥੈਰੇਪਿਸਟ ਨਾਲ ਗੱਲਬਾਤ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਤੁਹਾਡੇ ਲਈ ਸੁਰੱਖਿਅਤ ਹੈ।