ਹੱਡੀਆਂ ਦੀ ਕਮਜ਼ੋਰੀ ਅਤੇ ਗਠੀਏ ਵਿੱਚ ਦਰਦ ਦੇ ਪ੍ਰਬੰਧਨ ਲਈ ਸੁਝਾਅ

ਮਾਸਪੇਸ਼ੀ, ਹੱਡੀਆਂ ਅਤੇ ਜੋੜਾਂ ਦੇ ਮੁੱਦਿਆਂ, ਡਾਇਬਿਟੀਜ਼, ਜਾਂ ਦਿਲ ਦੀ ਬਿਮਾਰੀ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਨਾਲ ਸੰਬੰਧਿਤ ਦਰਦ ਦਾ ਸਾਡੀ ਰੋਜ਼ਾਨਾ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ। ਦਰਦ ਸਾਡੇ ਲਈ ਕੰਮ 'ਤੇ ਜਾਣਾ, ਸਾਡੇ ਰੋਜ਼ਾਨਾ ਕੰਮਾਂ ਨੂੰ ਪੂਰਾ ਕਰਨਾ, ਰਾਤ ਨੂੰ ਚੰਗੀ ਤਰ੍ਹਾਂ ਸੌਣਾ ਅਤੇ ਸਾਡੇ ਮਿਜ਼ਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਜਦ ਕਿ ਦਵਾਈਆਂ ਰਾਹਤ ਮੁਹੱਈਆ ਕਰ ਸਕਦੀਆਂ ਹਨ, ਹੋਰ ਰਣਨੀਤੀਆਂ ਹਨ ਜੋ ਦਰਦ 'ਤੇ ਕਾਬੂ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ ਅਤੇ ਸਾਡੇ ਰੋਜ਼ਾਨਾ ਜੀਵਨ 'ਤੇ ਇਸਦੇ ਅਸਰ ਨੂੰ ਘਟਾ ਸਕਦੀਆਂ ਹਨ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਜਾਰੀ ਰੱਖਣ ਦੀਆਂ ਸਾਡੀ ਕੋਸ਼ਿਸ਼ਾਂ ਨੂੰ ਸੁਧਾਰ ਸਕਦੀਆਂ ਹਨ। ਕਿਰਪਾ ਕਰਕੇ ਆਪਣੀ ਕਸਰਤ, ਜੀਵਨਸ਼ੈਲੀ ਜਾਂ ਦਵਾਈ ਦੇ ਕਾਰਜਕ੍ਰਮ ਵਿੱਚ ਕੋਈ ਤਬਦੀਲੀ ਲਿਆਉਣ ਤੋਂ ਪਹਿਲਾਂ ਆਪਣੇ ਸਿਹਤ-ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕੀ ਇਹ ਤਬਦੀਲੀਆਂ ਤੁਹਾਡੇ ਲਈ ਸੁਰੱਖਿਅਤ ਹਨ।

ਖੁਰਾਕ ਅਤੇ ਕਸਰਤ

  1. ਇੱਕ ਸਿਹਤਮੰਦ, ਚੰਗੀ ਤਰ੍ਹਾਂ ਸੰਤੁਲਿਤ ਖੁਰਾਕ ਖਾਣ ਨਾਲ ਸਰੀਰ ਵਿੱਚ ਸੋਜ਼ ਨੂੰ ਘਟਾਉਣ ਅਤੇ ਸਰੀਰ 'ਤੇ ਦਰਦ ਕਾਰਨ ਪੈਣ ਵਾਲੇ ਤਣਾਉ ਨੂੰ ਘਟਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਵਰਤਮਾਨ ਪੋਸ਼ਣ ਬਾਰੇ, ਜੋ ਤੁਹਾਨੂੰ ਆਪਣੀ ਖੁਰਾਕ ਤੋਂ ਮਿਲ ਰਹੇ ਹਨ, ਅਤੇ ਤੁਹਾਡੇ ਲਈ ਲੋੜੀਂਦੇ ਕਿਸੇ ਵੀ ਪੂਰਕ ਪਦਾਰਥਾਂ (ਵਿਟਾਮਿਨ ਡੀ, ਕੈਲਸ਼ੀਅਮ, ਆਦਿ) ਬਾਰੇ ਗੱਲ ਕਰੋ।
  2. ਇਹ ਦੇਖਿਆ ਗਿਆ ਹੈ ਕਿ ਘੱਟ ਪ੍ਰਭਾਵ ਵਾਲੀਆਂ ਕਸਰਤਾਂ ਜਿਵੇਂ ਤੁਰਨਾ, ਸਟ੍ਰੈਚ ਕਰਨਾ, ਜਾਂ ਇੱਥੋਂ ਤੱਕ ਕਿ ਪਾਣੀ ਵਿੱਚ ਕਸਰਤਾਂ ਦਰਦ ਨੂੰ ਘਟਾਉਂਦੀਆਂ ਹਨ। ਖ਼ਾਸ ਕਰਕੇ ਪਿੱਠ ਦੇ ਗੰਭੀਰ ਦਰਦ ਦੇ ਮਾਮਲੇ ਵਿੱਚ, ਬਿਸਤਰੇ ਵਿੱਚ ਅਰਾਮ ਕਰਨ ਦੀ ਬਜਾਏ ਤੁਹਾਡੇ ਦੁਆਰਾ ਸਹਿਨਸ਼ੀਲ ਹੱਦ ਤੱਕ ਹਰਕਤ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
  3. ਯੋਗਾ ਅਤੇ ਤਾਈ-ਚੀ ਨਾ ਸਿਰਫ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ, ਬਲਕਿ ਨਿਯੰਤਿ੍ਰਤ ਸਾਹ ਅਤੇ ਚਿੰਤਨ ਦੁਆਰਾ ਮਨ ਨੂੰ ਆਰਾਮ ਵੀ ਦਿੰਦੇ ਹਨ।
  4. ਮਾਲਸ਼ ਅਤੇ ਐਕਊਪੰਕਚਰ ਇੱਕ ਹੋਰ ਥੈਰੇਪੀ ਹੈ ਜੋ ਦਰਦ ਨੂੰ ਸੁਧਾਰਨ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਈ ਗਈ ਹੈ।

ਨੀਂਦ ਦਾ ਕਾਰਜਕ੍ਰਮ

  1. ਰਾਤ ਨੂੰ ਕਾਫ਼ੀ ਨੀਂਦ ਲੈਣ ਨਾਲ ਵੀ ਦਰਦ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਨੀਂਦ ਦੀ ਘਾਟ ਕਰਕੇ ਸਾਡੇ ਦੁਆਰਾ ਮਹਿਸੂਸ ਕੀਤਾ ਜਾਣ ਵਾਲਾ ਦਰਦ ਵੱਧ ਸਕਦਾ ਹੈ। ਰਾਤ ਨੂੰ ਸਿਹਤਮੰਦ ਨੀਂਦ ਲੈਣ ਲਈ ਕੁਝ ਸੁਝਾਅ ਹਨ ਸੌਣ ਤੋਂ ਪਹਿਲਾਂ ਫੋਨ ਜਾਂ ਟੈਬਲੇਟਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਅਤੇ ਨੀਂਦ ਦਾ ਨਿਯਮਿਤ ਸਮਾਂ ਨਿਰਧਾਰਤ ਕਰਨਾ (ਵੀਕਏਂਡ 'ਤੇ ਵੀ) ਹਨ। ਇਹ ਪੱਕਾ ਕਰੋ ਕਿ ਤੁਹਾਡੇ ਸਿਰਹਾਣੇ ਅਤੇ ਗੱਦੇ ਅਰਾਮਦੇਹ ਹਨ, ਅਤੇ ਕੰਮ ਨੂੰ ਆਪਣੇ ਬਿਸਤਰੇ 'ਤੇ ਲਿਆਉਣ ਤੋਂ ਪਰਹੇਜ਼ ਕਰੋ।
  2. ਸਿਰਫ ਉਸ ਵਲੇ ਸੌਣ ਜਾਓ ਜਦੋਂ ਤੁਹਾਨੂੰ ਨੀਂਦ ਆਵੇ। ਜੇ ਤੁਹਾਨੂੰ ਲੱਗਦਾ ਹੈ ਕਿ ਬਿਸਤਰੇ ਵਿੱਚ 15 ਮਿੰਟਾਂ ਬਾਅਦ ਵੀ ਤੁਹਾਨੂੰ ਨੀਂਦ ਨਹੀਂ ਆ ਰਹੀ ਹੈ, ਤਾਂ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਪੜ੍ਹਨ ਲਈ ਇੱਕ ਵੱਖਰੇ ਕਮਰੇ ਵਿੱਚ ਜਾਓ ਅਤੇ ਨੀਂਦ ਮਹਿਸੂਸ ਕਰਨ 'ਤੇ ਬੈਡਰੂਮ ਵਿੱਚ ਵਾਪਸ ਆਓ।

ਸਚੇਤਤਾ ਅਤੇ ਹੋਰ ਰਣਨੀਤੀਆਂ

  1. ਦਰਦ ਦਾ ਮਾਨਸਿਕ ਪ੍ਰਭਾਵ ਵੀ ਓਨਾ ਹੀ ਹੁੰਦਾ ਹੈ ਜਿੰਨਾ ਸਰੀਰਕ ਹੁੰਦਾ ਹੈ। ਦਰਦ ਉਦਾਸੀ ਅਤੇ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ। ਆਪਣੇ ਮਨੋਵਿਗਿਆਨੀ ਜਾਂ ਡਾਕਟਰ ਨਾਲ ਗੱਲ ਕਰਨਾ ਕਿ ਤੁਹਾਡਾ ਦਰਦ ਤੁਹਾਡੇ ਮਿਜ਼ਾਜ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਤੁਹਾਡੇ ਮਿਜ਼ਾਜ ਨੂੰ ਬਿਹਤਰ ਬਣਾਉਣ ਲਈ ਰਣਨੀਤੀਆਂ ਤਿਆਰ ਕਰਨ ਵਾਸਤੇ ਬਹੁਤ ਮਹੱਤਵਪੂਰਨ ਹੈ।
  2. ਦਰਦ ਸਾਨੂੰ ਆਪਣੇ ਅਜ਼ੀਜ਼ਾਂ ਤੋਂ ਦੂਰ ਵੀ ਕਰ ਸਕਦਾ ਹੈ। ਪਰ ਸਾਡੇ ਲਈ ਸਹਾਇਤਾ ਦੀ ਮੰਗ ਕਰਨਾ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਉਣਾ ਮਹੱਤਵਪੂਰਨ ਹੈ। ਇਸ ਨਾਲ ਆਪਣੇ ਦਰਦ ਨੂੰ ਕਾਬੂ ਕਰਨ ਦੀ ਸਾਡੀ ਯੋਗਤਾ ਵਿੱਚ ਸੁਧਾਰ ਹੋ ਸਕਦਾ ਹੈ।

ਸਿੱਖਿਆ ਅਤੇ ਸਵੈ-ਪ੍ਰਬੰਧਨ

  1. ਫੳਨਿ ਭਛ, ਬਿ੍ਰਟਿਸ਼ ਕੋਲੰਬੀਆ ਦੇ ਵਸਨੀਕਾਂ ਲਈ ਇੱਕ ਮੁਫ਼ਤ ਸਰੋਤ ਹੈ। ਫੳਨਿ ਭਛ ਤੁਹਾਡੇ ਦਰਦ 'ਤੇ ਕਾਬੂ ਪਾਉਣ ਲਈ ਸਰੋਤਾਂ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ। ਉਹਨਾਂ ਕੋਲ ਇੱਕ ਦਰਦ ਸਹਾਇਤਾ ਲਾਈਨ (1-844-880-ਫਅੀਂ) ਵੀ ਹੈ ਜੋ ਸੋਮਵਾਰ ਤੋਂ ਵੀਰਵਾਰ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਦੁਪਹਿਰ 1 ਤੋਂ 4 ਵਜੇ ਉਪਲਬਧ ਹੁੰਦੀ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕ painbc.ca'ਤੇ ਜਾਓ
  2. ਜੇ ਤੁਹਾਡਾ ਦਰਦ ਗਠੀਏ ਜਾਂ ਹੱਡੀਆਂ ਦੀ ਕਮਜ਼ੋਰੀ ਕਾਰਨ ਹੁੰਦਾ ਹੈ, ਤਾਂ ਆਰਥ੍ਰਾਈਟਸ ਸੋਸਾਇਟੀ ਆਫ ਕੈਨੇਡਾ ਅਤੇ ਓਸਟਿਓਪੋਰੋਸਿਸ ਕੈਨੇਡਾ ਇਸ ਬਾਰੇ ਜਾਣਕਾਰੀ ਮੁਹੱਈਆ ਕਰਦੇ ਹੈ ਕਿ ਤੁਸੀਂ ਆਪਣੇ ਦਰਦ 'ਤੇ ਕਾਬੂ ਕਿਵੇਂ ਪਾ ਸਕਦੇ ਹੋ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ arthritis.ca ਅਤੇ osteoporosis.ca'ਤੇ ਜਾਓ