ਕੈਨੇਡਾ ਵਿਚ ਸਟ੍ਰੋਕ ਅਪਾਹਿਜਕਤਾ ਲਈ ਨੰਬਰ 1, ਦਿਮਾਗ਼ੀ ਵਿਗਾੜ ਲਈ ਨੰਬਰ 2 ਅਤੇ ਮੌਤ ਲਈ ਨੰਬਰ 3 ਕਾਰਨ ਹੈ।
2008 ਤੋਂ 2009 ਤੱਕ 10,500 ਤੋਂ ਜ਼ਿਆਦਾ ਲੋਕਾਂ ਨੂੰ ਬੀ.ਸੀ.ਵਿਚ ਪਹਿਲੀ ਵਾਰ ਸਟ੍ਰੋਕ ਹੋਈ ਸੀ। ਉਨ੍ਹਾਂ ਵਿਚੋਂ 4,500 ਲੋਕਾਂ ਨੂੰ ਗੰਭੀਰ ਅਸਰ ਹੋਇਆ ਅਤੇ ਹਸਪਤਾਲ ਜਾਣਾ ਪਿਆ।
ਪਹਿਲੀ ਵਾਰ ਸਟ੍ਰੋਕ ਹੋਣ ਵਾਲੇ 100 ਮਰੀਜ਼ਾਂ ਵਿਚੋਂ:
- 27 ਮਰ ਗਏ
- 5 ਗੰਭੀਰ ਰੂਪ ਵਿਚ ਵਿਕਲਾਂਗ ਹੋ ਗਏ ਜਿਨ੍ਹਾਂ ਨੂੰ ਲੰਮੇ ਸਮੇਂ ਲਈ ਇਲਾਜ ਦੀ ਲੋੜ ਸੀ।
ਸਟ੍ਰੋਕ ਕਾਰਨ ਸਿਹਤ ਸੰਭਾਲ ਦੇ ਖਰਚਿਆਂ ਤੇ ਬੀ.ਸੀ. ਵਿਚ $330 ਮਿਲੀਅਨ ਤੋਂ ਵੱਧ ਖਰਚਾ ਹੋ ਜਾਂਦਾ ਹੈ।
ਇਹ ਲਿਖਤ ਡਾ. ਸੈਮੁਅਲ ਯਿੱਪ ਅਤੇ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ
ਇਸਿੈਕਮਿ ਦੌਰਾ
ਦਿਮਾਗ਼ ਨੂੰ ਆਕਸੀਜਨ ਪਹੁੰਚਾਉਣ ਵਾਲੇ ਖ਼ੂਨ ਵਿਚ ਅਚਾਨਕ ਰੁਕਾਵਟ ਕਾਰਨ ਇਸਕੀਮਿਕ ਸਟ੍ਰੋਕ ਹੁੰਦੀ ਹੈ ਜਿਸ ਕਾਰਨ ਦਿਮਾਗ਼ ਦਾ ਕੁੱਝ ਹਿੱਸਾ ਮਰ ਜਾਂਦਾ ਹੈ। ਜਿਸ ਕਾਰਨ ਦਿਮਾਗ਼ ਦੇ ਉਸ ਹਿੱਸੇ ਦੁਆਰਾ ਕੰਟਰੋਲ ਕੀਤੇ ਸਰੀਰ ਦੇ ਅੰਗਾਂ ਤੇ ਅਸਰ ਪੈਂਦਾ ਹੈ।

ਇਸਕੀਮਿਕ ਸਟ੍ਰੋਕ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ?
ਡਾਕਟਰ ਮਰੀਜ਼ ਦੀ ਮੌਜੂਦਾ ਹਾਲਤ ਦੇਖੇਗਾ ਅਤੇ:
- ਮਰੀਜ਼ ਦੀ ਸਿਹਤ ਬਾਰੇ ਜਾਣਕਾਰੀ ਲੈ ਕੇ ਹੇਠ ਲਿਖੀਆਂ ਗੱਲਾਂ ਬਾਰੇ ਵਿਚਾਰ ਕਰੇਗਾ:
- ਸਟ੍ਰੋਕ ਦੇ ਲੱਛਣ ਪਹਿਲਾਂ ਕਦੋਂ ਨਜ਼ਰ ਆਉਣੇ ਸ਼ੁਰੂ ਹੋਏ?
- ਮਰੀਜ਼ ਦੀ ਸਿਹਤ ਦਾ ਪਿਛੋਕੜ।ਇਤਿਹਾਸ।
- ਮਰੀਜ਼ ਅੱਜ ਕਲ ਕਿਹੜੀਆਂ ਦਵਾਈਆਂ ਲੈ ਰਿਹਾ ਹੈ।
- ਕਿਹੜੀਆਂ ਦਵਾਈਆਂ ਤੋਂ ਐਲਰਜੀ ਹੈ।
- ਕੀ ਇਸ ਤੋਂ ਪਹਿਲਾਂ ਵੀ ਕੋਈ ਸਟ੍ਰੋਕ ਜਾਂ ਦਿਮਾਗ਼ ਵਿਚ ਹੈਮਰਿਜ ਹੋਇਆ ਸੀ।
- ਸਟ੍ਰੋਕ ਦੇ ਕੋਈ ਖ਼ਤਰੇ ਦੇ ਕਾਰਨ।
- ਇਸ ਤੋਂ ਪਹਿਲਾਂ ਕੋਈ ਸਰਜਰੀ ਜਾਂ ਖ਼ੂਨ ਵਗਣ ਦੀ ਕੋਈ ਤਕਲੀਫ ਹੋਈ ਹੈ।
- ਦਿਮਾਗ਼ੀ ਪ੍ਰਣਾਲੀ ਦਾ ਮੁਆਇਨਾ ਅਤੇ ਛਾਣ ਬੀਨ ਕਰੇਗਾ
- ਲੈਬਾਰਟਰੀ ਵਿਚ ਕੁੱਝ ਟੈੱਸਟਾਂ ਲਈ ਪ੍ਰਬੰਧ ਕਰੇਗਾ (ਜਿਵੇਂ ਕਿ ਖ਼ੂਨ ਦਾ ਟੈੱਸਟ)
- ਸੀ.ਟੀ. ਸਕੈਨ ਜਾਂ ਕੈਟ ਸਕੈਨ ਬਾਰੇ ਪ੍ਰਬੰਧ ਕਰੇਗਾ
- ਲੈਬਾਰਟਰੀ ਦੇ ਕੁੱਝ ਟੈੱਸਟਾਂ ਦੇ ਨਤੀਜੇ ਦੇਖੇਗਾ ਜੋ ਸ਼ਾਇਦ ਮਦਦ ਕਰ ਸਕਦੇ ਹੋਣ
ਸੀ.ਟੀ. (ਕੰਪਿਊਟਿਡ ਟੋਮੋਗਰਾਫੀ)ਸਕੈਨ – ਐਕਸਰੇ ਦੁਆਰਾ ਦਿਮਾਗ਼ ਦੀ ਫੋਟੋ ਬਣਾਉਂਦਾ ਹੈ
ਕੈਟ (ਕੰਪਿਊਟਿਡ ਟੋਮੋਗਰਾਫੀ ਐਂਜੀਓਗਰਾਫੀ) ਸਕੈਨ – ਮਰੀਜ਼ ਦੀ ਖ਼ੂਨ ਦੀ ਨਾੜੀ ਵਿਚ ਖ਼ਾਸ ਪਦਾਰਥ ਸੂਈ ਰਾਹੀਂ ਪਾ ਕੇ ਖ਼ੂਨ ਦੀਆਂ ਨਾੜੀਆਂ ਦੀ ਫੋਟੋ ਲਈ ਜਾਂਦੀ ਹੈ ਤਾਂ ਕਿ ਕਿਸੇ ਅਸਾਧਾਰਨ ਹਾਲਤ ਜਿਵੇਂ ਕਿ ਐਨਿਊਰਿਜ਼ਮ (ੳਨੲੁਰੇਸਮ) ਦਾ ਪਤਾ ਕੀਤਾ ਜਾ ਸਕੇ।
ਇਸਕੀਮਿਕ ਸਟ੍ਰੋਕ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਇਲਾਜ ਦਾ ਨਿਸ਼ਾਨਾ ਇਹ ਹੁੰਦਾ ਹੈ ਕਿ ਖ਼ੂਨ ਦੇ ਗਤਲਿਆਂ ਨੂੰ ਤੋੜ ਕੇ ਦਿਮਾਗ਼ ਵਿਚ ਖ਼ੂਨ ਦੀ ਸਪਲਾਈ ਬਹਾਲ ਕੀਤੀ ਜਾਏ ਤਾਂ ਕਿ ਦਿਮਾਗ਼ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।
ਇਸ ਸਮੇਂ ਅਮਰੀਕਾ ਦੀ ਖਾਣਾ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਐੱਫ਼.ਡੀ.ਏ. ਵੱਲੋਂ ਇਸਕੀਮਿਕ ਸਟ੍ਰੋਕ ਦੇ ਇਲਾਜ ਲਈ ਟਿਸ਼ੂ ਪਲਾਸਮਿਨੋਜੈਮ ਐਕਟੀਵੇਟਰ {Tissue Plasminogen Activator (tPA)}. ਦਵਾਈ ਦੀ ਹੀ ਇਜਾਜ਼ਤ ਹੈ। ਇਹ ਦਵਾਈ ਖ਼ੂਨ ਦੇ ਗਤਲਿਆਂ ਨੂੰ ਤੋੜਦੀ ਹੈ ਅਤੇ ਸਟ੍ਰੋਕ ਦੀਆਂ ਨਿਸ਼ਾਨੀਆਂ ਪਹਿਲੀ ਵਾਰ ਨਜ਼ਰ ਆਉਣ ਦੇ 4.5 ਘੰਟਿਆਂ ਅੰਦਰ ਲੈ ਲੈਣੀ ਚਾਹੀਦੀ ਹੈ।
ਲਿਖਤਡਾ. ਸੈਮੁਅਲ ਯਿੱਪ ਵਲੋਂ ਮੁਹੱਈਆ ਕੀਤੀ ਗਈ