Stroke

ਰੋਕਥਾਮ

ਸਟ੍ਰੋਕ ਨੂੰ ਰੋਕਣ ਲਈ ਵਰਜਸ਼ ਕਰੋ
ਕੀ ਵਰਜਸ਼ ਕਰਨ ਨਾਲ ਸਟ੍ਰੋਕ ਨੂੰ ਰੋਕਣ ਵਿਚ ਮਦਦ ਮਿਲਦੀ ਹੈ?
ਹਾਂ ਜੀ, ਜ਼ਿਆਦਾ ਮਾਨਸਿਕ ਦਬਾਅ ਨਾਲ ਵਰਜਸ਼, ਸਿਹਤਮੰਦ ਸੰਤੁਲਤ ਖ਼ੁਰਾਕ, ਸੋਡੀਅਮ, ਭਾਰ, ਤਮਾਕੂਨੋਸ਼ੀ ਅਤੇ ਸ਼ਰਾਬ ਪੀਣੀ ਇਹਸਟ੍ਰੋਕ ਲਈ ਖ਼ਤਰੇ ਦੇ ਕਾਰਨ ਹਨ ਜਿਨ੍ਹਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
ਸਬੂਤਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਸਟ੍ਰੋਕ ਦੇ ਜ਼ਿਆਦਾਤਰ ਮਰੀਜ਼ਾਂ ਦੀ ਦਿਲ ਦੀ ਸਿਹਤ ਬਹੁਤ ਮਾੜੀ ਹੁੰਦੀ ਹੈ। ਇਸ ਕਾਰਨ ਸਟ੍ਰੋਕਦੁਬਾਰਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਐਰੋਬਿਕ ਵਰਜਸ਼ ਕਰਨ ਨਾਲ:3 men walking

 • ਐਰੋਬਿਕ ਸਮਰੱਥਾ ਵਧ ਸਕਦੀ ਹੈ
 • ਹੋਰ ਬਿਮਾਰੀਆਂ ਦਾ ਖ਼ਤਰਾ ਘੱਟ ਕਰ ਸਕਦੀ ਹੈ
 • ਜੀਵਨ ਦੇ ਪੱਧਰ ਨੂੰ ਉੱਚਾ ਕਰ ਸਕਦੀ ਹੈ ਅਤੇ ਤੁਹਾਨੂੰ ਸਿਹਤਮੰਦ, ਫੁਰਤੀਲਾ ਮਹਿਸੂਸ ਹੋਣ ਵਿਚ ਅਤੇ ਮਾਨਸਿਕ ਦਬਾਅ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ।

ਵਰਜਸ਼ ਕਿਵੇਂ ਸ਼ੁਰੂ ਕਰੀਏ:

 • ਸਟ੍ਰੋਕ ਤੋਂ ਬਾਅਦ ਐਰੋਬਿਕ ਵਰਜਸ਼ ਲਈ ਉਚਿਤ ਯੋਗਤਾ ਪਰਾਪਤ ਸਿਹਤ ਸੰਭਾਲ ਮਾਹਿਰ ਸਲਾਹ ਦੇ ਸਕਦਾ ਹੈ।
 • ਜ਼ਿਆਦਾ ਖ਼ਤਰੇ ਵਾਲੇ ਮਰੀਜ਼ਾਂ ( ਜਿਵੇਂ ਕਿ ਦਿਲ ਦੀ ਬਿਮਾਰੀ ਵਾਲੇ) ਨੂੰ ਡਾਕਟਰੀ ਦੇਖ ਰੇਖ ਵਿਚ ਵਰਜਸ਼ ਦਾ ਪ੍ਰੋਗਰਾਮ ਲੈਣਾ ਚਾਹੀਦਾ ਹੈ।

ਕੁੱਝ ਸੁਝਾਉ:

 • ਉਨ੍ਹਾਂ ਵਰਜਸ਼ਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜੋ ਪੱਠਿਆਂ ਨੂੰ ਜ਼ਿਆਦਾ ਸਰਗਰਮ ਕਰਨ
 • ਜਿਵੇਂ ਕਿ ਸੈਰ ਕਰਨੀ, ਤੇਜ਼ ਚਲਣਾ, ਹੌਲੀ ਹੌਲੀ ਦੌੜਣਾ, ਸਾਈਕਲ ਚਲਾਉਣਾ ਅਤੇ ਤਰਨਾ

ਕਿੰਨੀ ਦੇਰ ਬਾਅਦ?

 • ਘੱਟੋ ਘੱਟ ਹਫ਼ਤੇ ਵਿਚ 3 ਵਾਰ
 • ਇੱਕ ਵਾਰ ਵਿਚ 20 ਮਿੰਟਾਂ ਤੋਂ ਜ਼ਿਆਦਾ, 5 ਮਿੰਟਾਂ ਦੇ ਚੱਕਰਾਂ ਨਾਲ ਸ਼ੁਰੂ ਕਰ ਸਕਦੇ ਹੋ
 • ਵਿਸ਼ਲੇਸ਼ਣਾਤਮਕ ਅਰਥਪੂਰਨ ਸਿਖਲਾਈ ਦਾ ਲੈਵਲ ਪਰਾਪਤ ਕਰਨ ਲਈ ਘੱਟੋ ਘੱਟ 8 ਹਫ਼ਤਿਆਂ ਦੀ ਐਰੋਬਿਕ ਵਰਜਸ਼ ਦੀਸਿਫ਼ਾਰਸ਼ ਕੀਤੀ ਜਾਂਦੀ ਹੈ। ਸਿਹਤ ਲਈ ਫ਼ਾਇਦੇ ਬਰਕਰਾਰ ਰੱਖਣ ਲਈ ਫਿਰ ਵੀ ਸਰੀਰਕ ਸਰਗਰਮੀ ਰੋਜ਼ਾਨਾਂ ਦੀ ਰੁਟੀਨ ਵਿਚਕਾਇਮ ਰੱਖਣੀ ਚਾਹੀਦੀ ਹੈ।

ਕਿੰਨੀ ਕੁ ਸਖ਼ਤ?

 • ਵਰਜਸ਼ ਦੀ ਤੀਬਰਤਾ ਵਿਅਕਤੀਗਤ ਅਧਾਰ ਅਤੇ ਸਹਿਣ ਸ਼ਕਤੀ ਦੀ ਪ੍ਰਗਤੀ ਅਨੁਸਾਰ ਨਿਰਧਾਰਤ ਕੀਤੀ ਜਾਦੀ ਹੈ।


ਬਰਨਾੜਡ ਲੀ ਵੱਲੋਂ ਪੇਸ਼ ਕੀਤੀ ਜਾਣਕਾਰੀ