ਮਜ਼ੋਰੀ ਜਾਂ ਸੁੰਨਤਾ/ਸਿਥਲਤਾ
- ਅਚਾਨਕ ਕਮਜ਼ੋਰੀ ਜਾਂ ਅੰਗਾਂ ਜਾਂ ਚਿਹਰੇ ਦੇ ਇੱਕ ਪਾਸੇ ਵਿਚ ਤਾਕਤ ਘਟਣੀ, ਆਪਣੇ ਆਪ ਹੋਣ ਵਾਲੇ ਪ੍ਰਤੀਕਰਮਾਂ ਵਿਚ ਸੁਸਤੀ, ਜਿਨ੍ਹਾਂ ਦਾ ਸਬੰਧ ਸੁਨੰਤਾ/ਸਿਥਲਤਾ ਹੈ। ਮੂੰਹ ਟੇਢਾ ਹੋਣਾ, ਰਾਲ਼ਾਂ ਵਗਣੀਆਂ ਅਤੇ ਖਾਣਾ ਅੰਦਰ ਲੰਘਾਉਣ ਵਿਚ ਦਿੱਕਤ ਹੋਣੀ।
- ਬੋਲਣ ਜਾਂ ਸਮਝਣ ਵਿਚ ਦਿੱਕਤ
ਅਚਾਨਕ ਬੋਲਣਾ ਬੰਦ, ਅਸਪਸ਼ਟ ਉਚਾਰਨ, ਜਾਂ ਸਮਝਾਉਣ ਵਿਚ ਦਿੱਕਤ, ਖ਼ਿਆਲਾ ਵਿਚ ਝੁੰਜਲਾਹਟ। ਕਈ ਵਾਰ ਇਹ ਸਮਝਣ ਵਿਚ ਦਿੱਕਤ ਹੁੰਦੀ ਹੈ ਕਿ ਹੋਰ ਲੋਕ ਕੀ ਕਹਿ ਰਹੇ ਹਨ। ਬੋਲ ਚਾਲ ਦੀ ਖਿਚੜੀ ਜਿਹੀ ਬਣ ਜਾਂਦੀ ਹੈ ਜੋ ਸਮਝ ਨਹੀਂ ਪੈਂਦੀ।
- ਦੇਖਣ ਵਿਚ ਦਿੱਕਤ
ਇੱਕ ਜਾਂ ਦੋਨਾਂ ਅੱਖਾਂ ਵਿਚ ਨਜ਼ਰ ਘਟਣੀ, ਪਰ ਕੁੱਝ ਹਾਲਤਾਂ ਵਿਚ ਇਹ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ। ਕਈ ਵਾਰ ਦੇਖਣ ਦਾ ਦਾਇਰਾ ਅੱਧਾ ਹੀ ਰਹਿ ਜਾਂਦਾ ਹੈ।
- ਸਿਰ ਦਰਦ
ਬਹੁਤ ਤੇਜ਼ ਸਿਰ ਦਰਦ ਜੈਸੀ ਪਹਿਲਾਂ ਕਦੀ ਨਹੀਂ ਹੋਈ
- ਚੱਕਰ ਆਉਣੇ, ਸੰਤੁਲਨ ਦਾ ਵਿਗੜਨਾ ਅਤੇ ਅੰਗਾਂ ਵਿਚ ਤਾਲ ਮੇਲ ਦੀ ਘਾਟ
ਸੰਤੁਲਨ ਦਾ ਵਿਗੜਨਾ, ਚੱਲਣ ਫਿਰਨ ਵਿਚ ਦਿੱਕਤ, ਕਿਸੇ ਕਾਰਨ ਤੋਂ ਬਿਨਾ ਡਿੱਗ ਪੈਣਾ
ਇਹ ਲਿਖਤ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ
ਜਿਹੜੇ ਕਾਰਨ ਬਦਲੇ ਨਹੀਂ ਜਾ ਸਕਦੇ:
- ਉਮਰ
- ਲਿੰਗ (Gender)
- ਪਰਵਾਰਕ ਪਿਛੋਕੜ
- ਜਾਤੀ
- ਸਟ੍ਰੋਕ ਜਾਂ ਛੋਟੀਆਂ ਸਟ੍ਰੋਕਾਂ ਦਾ ਪਿਛੋਕੜ
ਜਿਹੜੇ ਕਾਰਨ ਬਦਲੇ ਜਾ ਸਕਦੇ ਹਨ:
- ਖ਼ੂਨ ਦਾ ਵੱਧ ਦਬਾਅ
- ਖ਼ੂਨ ਵਿਚ ਜ਼ਿਆਦਾ ਕੁਲੈਸਟਰੋਲ
- ਸ਼ੂਗਰ ਰੋਗ
- ਆਟਰੀਅਲ ਫ਼ਿਬਰੀਲੇਸ਼ਨ (Atrial fibrillation)
- ਜ਼ਿਆਦਾ ਭਾਰ (ਮੋਟਾਪਾ)
- ਤਮਾਕੂ-ਨੋਸ਼ੀ
- ਜ਼ਿਆਦਾ ਸ਼ਰਾਬ/ਅਲਕੋਹਲ ਪੀਣਾ
- ਵਰਜਸ਼ ਦੀ ਕਮੀ
- ਤਣਾਅ
ਤੁਹਾਡੇ ਵਿਚ ਖ਼ਤਰੇ ਦੇ ਜਿੰਨੇ ਜ਼ਿਆਦਾ ਕਾਰਨ ਹੋਣਗੇ ਤੁਹਾਨੂੰ ਸਟ੍ਰੋਕ ਹੋਣ ਦਾ ਉਤਨਾ ਹੀ ਜ਼ਿਆਦਾ ਖ਼ਤਰਾ ਹੋਵੇਗਾ।
ਇਹ ਲਿਖਤ ਡਾ. ਸੈਮੁਅਲ ਯਿੱਪ ਅਤੇ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ
ਸਟ੍ਰੋਕ ਦੀਆਂ ਨਿਸ਼ਾਨੀਆਂ
ਇਨ੍ਹਾਂ ਦਾਇਲਾਜ ਹੈ ਜੇ ਤੁਸੀਂ ਜਲਦੀ (FAST) ਕਾਰਵਾਈ ਕਰੋ।
- ਚਿਹਰਾ(Face). ਚਿਹਰਾ ਟੇਢਾ ਨਜ਼ਰ ਆਉਂਦਾ ਹੈ?
- ਬਾਂਹ(Arm).ਇੱਕ ਬਾਂਹ ਹੇਠਾਂ ਲਮਕ ਗਈ ਹੈ?
- ਬੋਲ ਚਾਲ (Speech). ਬੋਲ ਚਾਲ ਸਾਫ਼ ਨਹੀਂ?
- ਸਮਾਂ(Time). 911 ਨੂੰ ਫ਼ੋਨ ਕਰੋ!
ਐਮਰਜੈਂਸੀ ਵਿਚ 2 ਘੰਟਿਆਂ ਦੇ ਅੰਦਰ ਪਹੁੰਚ ਜਾਓ!
ਲ਼ੱਛਣਾਂ ਦੇ ਠੀਕ ਹੋਣ ਦਾ ਇੰਤਜ਼ਾਰ ਨਾ ਕਰੋ। 911 ਨੂੰ ਫ਼ੋਨ ਕਰਨਾ ਹੀ ਸਭ ਤੋਂ ਚੰਗੀ ਕਾਰਵਾਈ ਹੈ।
ਸਿਹਤ ਸੰਭਾਲ ਕਰਨ ਵਾਲੇ ਫ਼ੌਰੀ ਮਦਦ ਦੇ ਸਕਦੇ ਹਨ। ਉਹ ਹਸਪਤਾਲ ਨੂੰ ਮਰੀਜ਼ ਦੇ ਆਉਣ ਦੀ ਅਗਾਊਂ ਸੂਚਨਾ ਵੀ ਦੇ ਸਕਦੇ ਹਨ ਤਾਂ ਕਿ ਹਸਪਤਾਲ ਵਿਚ ਮਰੀਜ਼ ਦੇ ਪਹੁੰਚਦੇ ਸਾਰ ਉਸ ਦਾ ਇਲਾਜ ਸ਼ੁਰੂ ਹੋ ਸਕੇ। ਮਰੀਜ਼ ਦਾ ਆਪਣੇ ਆਪ ਐਮਰਜੈਂਸੀ ਵਿਚ ਜਾਣ ਨਾਲੋਂ ਇਹ ਚੰਗਾ ਤਰੀਕਾ ਹੈ।
ਐਮਰਜੈਂਸੀ ਵਿਚ ਸਿਹਤ ਸੰਭਾਲ ਕਰਨ ਵਾਲੀ ਟੀਮ ਸਟ੍ਰੋਕ ਜਿਹੇ ਲੱਛਣਾਂ ਦੀ ਪਹਿਚਾਣ ਕਰੇਗੀ, ਸਟ੍ਰੋਕ ਕਿਸ ਸਮੇਂ ਹੋਇਆ ਹੈ ਬਾਰੇ ਪੁੱਛੇਗੀ ਤਾਂ ਕਿ ਜਲਦੀ ਨਾਲ ਸੀ.ਟੀ. ਸਕੈਨ ਕੀਤਾ ਜਾ ਸਕੇ ਅਤੇ ਸਟ੍ਰੋਕ ਦੀ ਮਾਹਿਰ ਟੀਮ ਨੂੰ ਸੰਪਰਕ ਕੀਤਾ ਜਾ ਸਕੇ।
ਸੀ.ਟੀ. ਸਕੈਨ ਦੀ ਇੱਕ ਦਮ ਕਿਉਂ ਜ਼ਰੂਰਤ ਹੈ?
ਸਟ੍ਰੋਕ ਕਾਰਨ ਹੋਏ ਅਸਾਧਾਰਨ ਬਦਲਾਅ ਅਤੇ ਸਟ੍ਰੋਕ ਦੀ ਤੀਬਰਤਾ ਨੂੰ ਚੈੱਕ ਕਰਨ ਲਈ ਸੀ.ਟੀ. ਸਕੈਨ ਬਹੁਤ ਲਾਭਦਾਇਕ ਹੈ। ਸੀ.ਟੀ. ਸਕੈਨ ਨਾਲ ਇਹ ਵੀ ਪਤਾ ਲੱਗ ਸਕਦਾ ਹੈ ਕਿ ਖ਼ੂਨ ਵਗਿਆ ਹੈ ਕਿ ਨਹੀਂ, ਅਤੇ ਕਿਤਨੀ ਜਗ੍ਹਾ ਤੇ ਕਿਤਨਾ ਅਸਰ ਹੋਇਆ ਹੈ ਵਗੈਰਾ।
ਕਿਸ ਜਾਣਕਾਰੀ ਨਾਲ ਇਲਾਜ ਜਲਦੀ ਸ਼ੁਰੂ ਹੋ ਸਕਦਾ ਹੈ?
ਸਿਹਤ ਸੰਭਾਲ ਟੀਮ ਨੂੰ ਦਿੱਤੀ ਹੇਠ ਲਿਖੀ ਜਾਣਕਾਰੀ ਲਾਭਦਾਇਕ ਹੋਵੇਗੀ।
- ਸਟ੍ਰੋਕ ਹੋਣ ਦਾ ਸਮਾਂ
- ਨਿਸ਼ਾਨੀਆਂ (ਅਚਾਨਕ, ਨਵਾਂ ਜਾਂ ਪਹਿਲੇ ਵੀ ਹੋਇਆ ਹੈ, ਆਮ ਹਾਲਤ)
- ਹੋਰ ਬਿਮਾਰੀਆਂ
- ਦਵਾਈਆਂ ਅਤੇ ਐਲਰਜੀਆਂ (ਜਿਵੇਂ ਕਿ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ, ਦੇਸੀ (ਹਰਬਲ) ਦਵਾਈਆਂ ਵਗ਼ੈਰਾ)
ਦੁਬਾਰਾ ਸਾਹ ਚਾਲੂ ਕਰਨਾ: ਨਕਲੀ ਸਾਹ ਦੇਣਾ, ਯੰਤਰਾਂ ਨਾਲ ਸਾਹ ਦਿਵਾਉਣਾ (defibrillation ਡੀਫਿਬਰੀਲੇਸ਼ਨ)?
ਡਾ. ਕੈਂਡਲ ਹ ਵੱਲੋਂ ਪੇਸ਼ ਕੀਤੀ ਜਾਣਕਾਰੀ