ਤੁਹਾਨੂੰ ਹੁਣੇ-ਹੁਣੇ ਦੱਸਿਆ ਗਿਆ ਕਿ ਤੁਹਾਨੂੰ ਡਾਇਬਿਟੀਜ਼ ਹੈ। ਇਸ ਨਿਦਾਨ ‘ਤੇ ਲੋਕ ਕਈ ਢੰਗਾਂ ਨਾਲ ਪ੍ਰਤਿਕਿਰਿਆ ਕਰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਬੜੀ ਦੇਰ ਤੋਂ ਡਾਇਬਿਟੀਜ਼ ਵੱਲ ਸਫਰ ਕਰ ਰਹੇ ਹੋਵੇ। ਸ਼ਾਇਦ ਤੁਹਾਡੇ ਖੂਨ ਵਿਚਲਾ ਗਲੂਕੋਜ਼ (ਬਲੱਡ ਗਲੂਕੋਜ਼) ਸਾਲਾਂ ਤੋਂ ਵੱਧ ਰਿਹਾ ਹੋਵੇ ਅਤੇ ਤੁਹਾਨੂੰ ਬਸ ਸਾਵਧਾਨ ਰਹਿਣ ਲਈ ਕਿਹਾ ਗਿਆ ਹੋਵੇ। ਤੁਹਾਨੂੰ ਸਦਮਾ, ਅਵਿਸ਼ਵਾਸ, ਕ੍ਰੋਧ, ਨਿਰਾਸ਼ਾ ਜਾਂ ਇਨਕਾਰ ਹੋਵੇ ਇਹ ਆਮ ਪ੍ਰਤਿਕ੍ਰਿਆਵਾਂ ਹਨ। ਇਹਨਾਂ ਭਾਵਨਾਂਵਾਂ ਨਾਲ ਨਿਪਟਨ ਦਾ ਸਬ ਤੋਂ ਅਸਰਦਾਰ ਤਰੀਕਾ ਹੈ ਆਪਣੀ ਹਾਲਤ ਨਾਲ ਜੀਣਾ ਸਿੱਖਣਾ।
ਲੋੜ ਤੋਂ ਜ਼ਿਆਦਾ ਪਿਆਸ ਲੱਗਣੀ
- ਬਾਰ ਬਾਰ ਪਿਸ਼ਾਬ ਕਰਨਾ
- ਅਸਧਾਰਨ ਰੂਪ ਵਿੱਚ ਭਾਰ ਘੱਟਣਾ
- ਭਹੁਤ ਜ਼ਿਆਦਾ ਥਕਾਵਟ ਜਾਂ ਸ਼ਕਤੀ ਦੀ ਘਾਟ
- ਧੁੰਦਲੀ ਨਜ਼ਰ
- ਥੋੜ੍ਹੇ-ਥੋੜ ਸਮੇਂ ਬਾਅਦ ਜਾਂ ਬਾਰ ਬਾਰ ਲਾਗ ਲੱਗਣੀ
- ਸਰੀਰ ‘ਤੇ ਕੱਟ ਜਾਂ ਝਰੀਠਾਂ ਦਾ ਦੇਰ ਨਾਲ ਠੀਕ ਹੋਣਾ
- ਹੱਥਾਂ ਜਾਂ ਪੈਰਾਂ ਵਿੱਚ ਝੁਨਝੁਨੀ ਜਾਂ ਸੁੰਨਤਾ
ਅਕਸਰ ਕਿਸਮ 2 ਦੇ ਡਾਇਬਿਟੀਜ਼ ਵਾਲੇ ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਦਿਖਦੇ। ਕਈ ਲੋਕਾਂ ਨੂੰ ਇਸ ਦਾ ਪਤਾ ਬਿਮਾਰੀ ਦੇ ਪ੍ਰਭਾਵ ਸ਼ੁਰੂ ਹੋਣ ਤੋਂ ਕਈ ਸਾਕਾਂ ਬਾਅਦ ਲਗਦਾ ਹੈ।