ਦਵਾਈਆਂ ਅਤੇ ਮਰੀਜ਼ਾਂ ਦੀ ਦੇਖਭਾਲ
ਡਾਇਬਿਟੀਜ਼ ਦੀਆਂ ਦਵਾਈਆਂ ਦੇ ਪ੍ਰਬੰਧਨ ਲਈ ਦਸ ਸਰਵੋਤਮ ਨੁਕਤੇ ਰੀਨਾ ਮਲ੍ਹੀ ਵੱਲੋਂ ਪੇਸ਼
- ਕਿਸੇ ਸਿਹਤ ਪੇਸ਼ਾਵਰ ਨਾਲ ਗੱਲ ਕੀਤੇ ਬਿਨਾਂ ਕੋਈ ਦਵਾਈ ਸ਼ੁਰੂ ਜਾਂ ਬੰਦ ਨਾ ਕਰੋ।

- ਬਹੁਤੀਆਂ ਦਵਾਈਆਂ ਭੋਜਨ ਦੇ ਨਾਲ ਲੈਣੀਆਂ ਹੁੰਦੀਆਂ ਹਨ।
- ਕਿਸੇ ਹੋਰ ਹਦਾਇਤ ਜਾਂ ਆਪਣੀਆਂ ਗੋਲੀਆਂ ਕਦੋਂ ਲੈਣੀਆਂ ਹਨ ਬਾਰੇ ਆਪਣੇ ਫ਼ਾਰਮਾਸਿਸਟ ਤੋਂ ਪਤਾ ਕਰੋ।
- ਆਪਣੀ ਦਵਾਈ ਹਰ ਰੋਜ਼ ਉਸੇ ਵੇਲੇ ਲੈਣ ਦਾ ਨੇਮ ਬਣਾ ਕੇ ਰੱਖੋ।
- ਜੇ ਤੁਸੀਂ ਕਈ ਦਵਾਈਆਂ ਲੈਂਦੇ ਹੋ ਤਾਂ ਬਲਿਸਟਰ ਪੈਕਿੰਗ ਬਾਰੇ ਵਿਚਾਰ ਕਰੋ।
- ਆਪਣੀਆਂ ਦਵਾਈਆਂ ਦੀ ਸੂਚੀ ਹੱਥ ਹੇਠ ਰੱਖੋ।
- ਆਪਣੀਆਂ ਦਵਾਈਆਂ ਦੇ ਨਾਂਵਾਂ ਦਾ ਪਤਾ ਰੱਖੋ ਅਤੇ ਉਹ ਕਿਹੋ ਜਿਹੀਆਂ ਦਿਸਦੀਆਂ ਹਨ ਅਤੇ ਕਾਹਦੇ ਲਈ ਹਨ।
- ਕੋਈ ਹਰਬਲ/ਆਯੁਵੈਦਿਕ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫ਼ਾਰਮਾਸਿਸਟ ਜਾਂ ਡਾਕਟਰ ਨੂੰ ਪੁੱਛ ਲਉ।
- ਸਫ਼ਰ ਵਿੱਚ ਧਿਆਨ ਰੱਖੋ।
- ਕੋਈ ਅਣਵਰਤੀਆਂ ਜਾਂ ਬੰਦ ਕੀਤੀਆਂ ਦਵਾਈਆਂ ਫ਼ਾਰਮੇਸੀ ਨੂੰ ਮੋੜ ਦਿਉ।
ਸਫਰਾਂ ਤੇ ਜਾਂਣ ਲਈ ਨੋਟ
ਡਾ. ਚੀਮਾ ਵੱਲੋਂ ਸਫ਼ਰ ਤੇ ਜਾਣ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ ਲਈ ਦਸ ਨੁਕਤੇ
- ਆਪਣੀਆਂ ਦਵਾਈਆਂ ਦੀ ਇੱਕ ਸੂਚੀ ਬਣਾ ਲਉ।
- ਆਪਣੇ ਨਿਜੀ ਬੈਗ ਵਿੱਚ 7 ਦਿਨਾਂ ਲਈ ਲੋੜੀਂਦੀਆਂ ਦਵਾਈਆਂ ਰੱਖ ਲਉ (ਜੇ ਕਿਧਰੇ ਕਿਸੇ ਕਾਰਣ ਤੁਹਾਡਾ ਸਾਮਾਨ ਗੁਆਚ ਜਾਵੇ ਜਾਂ ਪਛੜ ਜਾਵੇ)
- ਆਪਣੇ ਡਾਕਟਰ ਕੋਲੋਂ ਇੱਕ ਚਿੱਠੀ ਜ਼ਰੂਰ ਲੈ ਲਉ ਕਿ ਤੁਸੀਂ ਇੰਸੁਲਿਨ ਲੈ ਰਹੇ ਹੋ।
- ਆਪਣੀ ਹਵਾਈ ਕੰਪਨੀ ਨੂੰ ਸੂਚਿਤ ਕਰ ਦਿਉ ਕਿ ਤੁਹਾਨੂੰ ਡਾਇਬਿਟੀਜ਼ ਵਾਲਾ ਖਾਣਾ ਲੋੜੀਂਦਾ ਹੈ।
- ਸਫ਼ਰ ਕਰਦੇ ਸਮੇਂ ਕਾਫ਼ੀ ਮਾਤਰਾ ਵਿੱਚ ਪੀਣ ਵਾਲੀਆਂ ਚੀਜ਼ਾਂ ਲਉ ਅਤੇ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਚੋ ਜਾਂ ਉੱਕਾ ਹੀ ਨਾ ਕਰੋ।
- ਆਪਣੇ ਟੈੱਸਟਾਂ ਦੇ ਨਵੇਂ ਨਤੀਜੇ ਆਪਣੇ ਨਾਲ ਲੈ ਕੇ ਜਾਉ।
- ਵਿਦੇਸ਼ ਵਿੱਚ ਡਾਕਟਰਾਂ ਨੂੰ ਮਿਲਣ ਸਬੰਧੀ ਜਾਂ ਆਪਣੀ ਯਾਤਰਾ ਦੌਰਾਨ ਕਰਵਾਏ ਕਿਸੇ ਵੀ ਟੈੱਸਟ ਸਬੰਧੀ ਵੇਰਵੇ ਵਾਪਸ ਨਾਲ ਲੈ ਕੇ ਆਉ।
- ਕਿਸੇ ਸਿੱਖਿਅਤ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਆਪਣੀ ਦਵਾਈ ਵਿੱਚ ਕੋਈ ਤਬਦੀਲੀ ਨਾ ਕਰੋ।
- ਜੇ ਤੁਸੀਂ ਕੋਈ ਵਾਧੂ ਦਵਾਈ ਲੈ ਰਹੇ ਹੋ, ਤਾਂ ਆਪਣੇ ਡਾਕਟਰ ਨੂੰ ਦੱਸ ਦਿਉ।
- ਜੇ ਤੁਹਾਡੀ ਯਾਤਰਾ ਦੌਰਾਨ, ਤੁਹਾਡੀ ਗਤੀਵਿਧੀ ਜਾਂ ਖ਼ੁਰਾਕ ਬਦਲ ਜਾਵੇ, ਤਾਂ ਆਪਣੀ ਦਵਾਈ ਦੀ ਮਾਤਰਾ ਨੂੰ ਠੀਕ ਕਰਨਾ ਯਾਦ ਰੱਖੋ।
ਭਾਰਤ ਦੀ ਯਾਤਰਾ
ਡਾ ਗੁਲਜ਼ਾਰ ਚੀਮਾ ਕੁੱਝ ਮਹੱਤਵਪੂਰਨ ਸੁਝਾਅ ਦਿੰਦੇ ਹਨ ਜੋ ਭਾਰਤ ਦੀ ਯਾਤਰਾ ਸਮੇਂ ਧਿਆਨ ਵਿੱਚ ਰੱਖਣ ਲਈ ਜ਼ਰੂਰੀ ਹਨ।