Get Moving

ਵੈੱਬ (ਆਨਲਾਈਨ) ਸਰੋਤਾਂ ਦਾ ਮੁਲਾਂਕਣ

ਮੈਨੂੰ ਇੱਕ ਵੈਬਸਾਈਟ/ਔਨਲਾਈਨ ਸਰੋਤ ਵਿੱਚ ਕੀ ਲੱਭਣਾ ਚਾਹੀਦਾ ਹੈ


ਅਸੀਂ ਸਮਝਦੇ ਹਾਂ ਕਿ ਇਹ ਫੈਸਲਾ ਲੈਣਾ ਮੁਸ਼ਕਲ ਕੰਮ ਹੋ ਸਕਦਾ ਹੈ ਕਿ ਕਿਹੜੀ ਔਨਲਾਈਨ ਜਾਣਕਾਰੀ ਉੱਤੇ ਭਰੋਸਾ ਕੀਤਾ ਜਾਵੇ ਅਤੇ ਕਿਹੜੀ ਉੱਤੇ ਨਹੀਂ। ਜਦਕਿ ਮੀਡੀਆ ਪਲੇਟਫਾਰਮਾਂ ਉੱਤੇ ਅਤੇ ਵੈਬਸਾਈਟਾਂ ਉੱਤੇ ਕਾਫੀ ਜ਼ਿਆਦਾ ਜਾਣਕਾਰੀ ਉਪਲਬਧ ਹੁੰਦੀ ਹੈ, ਪਰ ਇਹ ਸਾਰੀ ਦੀ ਸਾਰੀ ਤੱਥਾਂ ਮੁਤਾਬਕ ਸਹੀ ਨਹੀਂ ਹੁੰਦੀ। ਗ਼ਲਤ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਹਾਨੀਕਾਰਕ ਹੋ ਸਕਦੀ ਹੈ, ਇਸਲਈ ਵਿਸ਼ਵਾਸੀ ਸਰੋਤਾਂ ਦੀਆਂ ਨਿਸ਼ਾਨੀਆਂ ਦਾ ਪਤਾ ਲਗਾਉਣ ਦੇ ਯੋਗ ਹੋਣਾ ਬਹੁਤ ਜ਼ਰੂਰੀ ਹੈ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਔਨਲਾਈਨ ਖੋਜ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:


1. ਇਸ ਗੱਲ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੈਬਸਾਈਟ ਤੱਕ ਕਿਵੇਂ ਪਹੁੰਚੇ। ਕੀ ਤੁਸੀਂ ਕਿਸੇ ਵਿਸ਼ੇ ਨੂੰ ਗੂਗਲ ‘ਤੇ ਲੱਭਿਆ ਜਾਂ ਕੀ ਕਿਸੇ ਹੋਰ ਵੈਬਸਾਈਟ ਨੇ ਤੁਹਾਨੂੰ ਲਿੰਕ ‘ਤੇ ਕਲਿਕ ਕਰਨ ਲਈ ਕਿਹਾ?

ਵਧੀਆ:

ਇਹ ਜਾਣਕਾਰੀ ਸਿਹਤ ਮਾਹਰਾਂ ਦੁਆਰਾ ਲਿਖੀ ਜਾਂਦੀ, ਸਮੀਖਿਆ ਕੀਤੀ ਜਾਂਦੀ ਅਤੇ ਨਿਯਮਿਤ ਤੌਰ ‘ਤੇ ਅੱਪਡੇਟ ਕੀਤੀ ਜਾਂਦੀ ਹੈ ਅਤੇ ਭਰੋਸੇਯੋਗ ਹੁੰਦੀ ਹੈ।

ਹੇਠ ਲਿਖੇ ਤੋਂ ਸਾਵਧਾਨ ਰਹੋ:

 • ਵੈਬਸਾਈਟਾਂ ਜੋ ਗੂਗਲ ਉੱਤੇ ਵਿਗਿਆਪਨਾਂ ਵਜੋਂ ਨਜ਼ਰ ਆਉਂਦੀਆਂ ਹਨ
 • ਵੈਬਸਾਈਟਾਂ ਜੋ ਕਿਸੇ ਸੇਵਾ ਜਾਂ ਕਿਸੇ ਉਤਪਾਦ ਦਾ ਪ੍ਰਚਾਰ ਕਰਦੀਆਂ ਜਾਪਦੀਆਂ ਹਨ
 • ਵੈਬਸਾਈਟਾਂ ਜੋ “ਫਟਾਫਟ ਨਤੀਜੇ ਦੇਖੋ” ਢੁਕਾਅ ਦਾ ਵਾਇਦਾ ਕਰਦੀਆਂ ਹਨ
 • ਵੈਬਸਾਈਟਾਂ ਜੋ ਤੁਹਾਨੂੰ ਤੁਹਾਡੀ ਨਿਜੀ ਜਾਣਕਾਰੀ ਅਤੇ ਕ੍ਰੈਡਿਟ ਕਾਰਡ ਜਾਣਕਾਰੀ ਪ੍ਰਦਾਨ ਕਰਨ ਲਈ ਕਹਿੰਦੀਆਂ ਹਨ

ਜਦਕਿ ਸਾਰੀਆਂ ਵੈਬਸਾਈਟਾਂ ਅਵਿਸ਼ਵਾਸੀ ਨਹੀਂ ਹੁੰਦੀਆਂ ਹਨ, ਤੁਹਾਨੂੰ ਆਪਣੀ ਨਿਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇਹਨਾਂ ਦਾ ਹਮੇਸ਼ਾ ਹੋਰ ਜ਼ਿਆਦਾ ਮੁਲਾਂਕਣ ਕਰਨਾ ਚਾਹੀਦਾ ਹੈ2. ਜਾਣਕਾਰੀ ਕਿਸ ਨੇ ਲਿਖੀ ਸੀ?ਇਹ ਜਾਣਕਾਰੀ ਅਸਕਰ ਵੈਬਸਾਈਟ ਦੇ “ਸਾਡੇ ਬਾਰੇ” ਸੈਕਸ਼ਨ ਵਿੱਚ ਲੱਭੀ ਜਾ ਸਕਦੀ ਹੈ।

ਵਧੀਆ:

 • Websites written by authors and organizations you recognize.
 • ਅਜਿਹੇ ਲੇਖਕਾਂ ਅਤੇ ਸੰਗਠਨਾਂ ਦੁਆਰਾ ਲਿਖੀਆਂ ਗਈਆਂ ਵੈਬਸਾਈਟਾਂ ਜਿਹਨਾਂ ਨੂੰ ਤੁਸੀਂ ਪਛਾਣਦੇ ਹੋ।
 • ਵੈਬਸਾਈਟਾਂ ਜਿਹਨਾਂ ਦੇ ਅੰਤ ਵਿੱਚ ਇਹ ਲਿਖਿਆ ਹੈ: “.gov”, “.edu” ਜਾਂ “.org”

ਜਦਕਿ ਇਹਨਾਂ ਸ਼ਬਦਾਂ ਦੇ ਨਾਲ ਖਤਮ ਹੋਣ ਵਾਲੀਆਂ ਵੈਬਸਾਈਟਾਂ ਸਾਧਾਰਨ ਤੌਰ ‘ਤੇ ਵਿਸ਼ਵਾਸੀ ਹੁੰਦੀਆਂ ਹਨ, ਪਰ ਪ੍ਰਮਾਣਿਕਤਾ ਲਈ ਹਮੇਸ਼ਾ ਇਹਨਾਂ ਦਾ ਮੁਲਾਂਕਣ ਕਰੋ। ਲੇਖਕ ਜੋ ਪ੍ਰੋਫੈਸਰ, ਮੈਡੀਕਲ ਮਾਹਰ ਜਾਂ ਆਪਣੇ ਖੇਤਰ ਵਿੱਚ ਵਿਦਵਾਨ ਹਨ, ਉਹਨਾਂ ਕੋਲ ਜਾਣਕਾਰੀ ਦੇ ਵਿਸ਼ਵਾਸੀ ਅਤੇ ਭਰੋਸੇਯੋਗ ਸੰਸਾਧਨ ਹੁੰਦੇ ਹਨ।

ਹੇਠ ਲਿਖੇ ਤੋਂ ਸਾਵਧਾਨ ਰਹੋ:

 • ਵੈਬਸਾਈਟਾਂ ਜਿਹਨਾਂ ਦੇ ਅੰਤ ਵਿੱਚ ਇਹ ਲਿਖਿਆ ਹੈ: “.com”,”.net” ਜਾਂ “.biz”
 • ਲੇਖਕ ਜੋ ਹਾਸਲ ਕੀਤੀ ਗਈ ਜਾਣਕਾਰੀ ਦੇ ਸੰਸਾਧਨਾਂ ਬਾਰੇ ਨਾ ਦੱਸ ਕੇ ਆਪਣੇ ਨਿਜੀ ਤਜਰਬਿਆਂ ਤੋਂ ਜਾਣਕਾਰੀ ਦੇ ਰਹੇ ਹੋ ਸਕਦੇ ਹਨ

ਇਹ ਵੈਬਸਾਈਟਾਂ ਕਿਸੇ ਵਪਾਰ ਦਾ ਪ੍ਰਚਾਰ ਕਰ ਰਹੀਆਂ ਹੋ ਸਕਦੀਆਂ ਹਨ ਜਾਂ ਖੋਜ ਉੱਤੇ ਆਧਾਰਿਤ ਨਾ ਹੋਣ ਵਾਲੀ ਜਾਣਕਾਰੀ ਪ੍ਰਦਾਨ ਕਰ ਰਹੀਆਂ ਹੋ ਸਕਦੀਆਂ ਹਨ। ਘੱਟ ਵਿਸ਼ਵਾਸੀ ਲੇਖਕ ਨੂੰ ਵਿਸ਼ਾ ਸਪਸ਼ਟ ਨਹੀਂ ਹੋ ਸਕਦਾ, ਜਾਂ ਸੁਝਾਏ ਗਏ ਨੁਸਖੇ ਦੇ ਲਾਭਾਂ/ਜੋਖਮਾਂ ਦਾ ਵੀ ਪਤਾ ਨਹੀਂ ਹੋ ਸਕਦਾ ਅਤੇ ਤੁਹਾਡੀ ਗ਼ਲਤ ਢੰਗ ਨਾਲ ਅਗਵਾਈ ਕੀਤੀ ਜਾ ਸਕਦੀ ਹੈ ਜਿਸ ਕਰਕੇ ਤੁਹਾਡੀ ਸਿਹਤ ਖ਼ਤਰੇ ਵਿੱਚ ਪੈ ਸਕਦੀ ਹੈ।3. ਤੁਹਾਨੂੰ ਹੋਰ ਜਾਣਕਾਰੀ ਕਿੱਥੇ ਮਿਲ ਸਕਦੀ ਹੈ?

ਵਧੀਆ:

 • ਵੈਬਸਾਈਟਾਂ ਜੋ ਆਪਣੀ ਪੇਸ਼ ਕੀਤੀ ਜਾਣਕਾਰੀ ਲਈ ਕੋਈ ਸਰੋਤ, ਪੁਸਤਕ ਸੂਚੀ ਜਾਂ ਹਵਾਲਿਆਂ ਦੀ ਸੂਚੀ, ਦੂਜੀਆਂ .gov, .edu. ਜਾਂ .org ਵੈਬਸਾਈਟਾਂ ਤੱਕ ਲਿੰਕ ਪ੍ਰਦਾਨ ਕਰਦੀਆਂ

ਹੇਠ ਲਿਖੇ ਤੋਂ ਸਾਵਧਾਨ ਰਹੋ:

 • ਵੈਬਸਾਈਟਾਂ ਜੋ ਹਵਾਲੇ ਪ੍ਰਦਾਨ ਨਹੀਂ ਕਰਦੀਆਂ, ਕਿਸੇ ਉਤਪਾਦ ਜਾਂ ਸੇਵਾ ਦਾ ਪ੍ਰਚਾਰ ਕਰ ਰਹੀਆਂ ਹੋ ਸਕਦੀਆਂ ਹਨ, ਜਾਂ ਜਿਹਨਾਂ ਦੀਆਂ ਸਿਰਫ਼ ਸਕਾਰਾਤਮਕ ਗ੍ਰਾਹਕ ਸਮੀਖਿਆਵਾਂ ਹੁੰਦੀਆਂ ਹਨ4. ਇਹ ਜਾਣਕਾਰੀ ਕਦੋਂ ਲਿਖੀ ਗਈ ਸੀ?

ਵੈਬਸਾਈਟ ਦੇ ਲੇਖ ਉੱਤੇ ਮਿਤੀ ਲੱਭਣ ਦੀ ਕੋਸ਼ਿਸ਼ ਕਰੋ। ਪ੍ਰਕਾਸ਼ਨ, ਜਿਵੇਂ ਕਿ ਕਿਤਾਬਾਂ ਅਤੇ ਲੇਖ ਅਕਸਰ ਜਾਣਕਾਰੀ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਦੱਸਣਗੇ।

ਵਧੀਆ:

 • ਸਰੋਤ ਜੋ ਪਿਛਲੇ 5 ਸਾਲਾਂ ਵਿੱਚ ਲਿਖੇ ਗਏ ਹਨ, ਜਾਂ ਇਸ ਖੇਤਰ ਵਿੱਚ ਨਵੇਂ ਬਦਲਾਵਾਂ ਨੂੰ ਦਰਸਾਉਣ ਲਈ ਹਰ ਸਾਲ ਅੱਪਡੇਟ ਕੀਤੇ ਜਾਂਦੇ ਹਨ।

ਹੇਠ ਲਿਖੇ ਤੋਂ ਸਾਵਧਾਨ ਰਹੋ:

 • ਸਰੋਤ ਜੋ ਕਾਫੀ ਦੇਰ ਤੋਂ ਅੱਪਡੇਟ ਨਹੀਂ ਕੀਤੇ ਗਏ ਹਨ ਜਾਂ ਕਾਫੀ ਸਮਾਂ ਪਹਿਲਾਂ ਲਿਖੇ ਗਏ ਸਨ।

ਜਿਹੜੀ ਜਾਣਕਾਰੀ ਅੱਜ ਮੁਤਾਬਕ ਅੱਪਡੇਟ ਨਹੀਂ ਕੀਤੀ ਗਈ ਹੈ, ਹੁਣ ਸਟੀਕ ਨਹੀਂ ਹੋ ਸਕਦੀ ਕਿਉਂਕਿ ਉਸ ਸਲਾਹ ਨਾਲ ਜੋਖਮ ਜੁੜੇ ਹੋ ਸਕਦੇ ਹਨ ਜਾਂ ਨਵੀਆਂ ਦਵਾਈਆਂ/ਆਹਾਰ/ਜੀਵਨਸ਼ੈਲੀਬਦਲਾਵਾਂ ਬਾਰੇ ਨਵੀਂ ਜਾਣਕਾਰੀ ਆਈ ਹੋ ਸਕਦੀ ਹੈ।5. ਵੈਬਸਾਈਟ ਦੀ ਵਰਤੋਂ ਕਰਨਾ ਤੁਹਾਡੇ ਲਈ ਕਿੰਨਾ ਸੌਖਾ ਹੈ?

ਵਧੀਆ:

 • ਵੈਬਸਾਈਟ ਜੋ ਤੁਹਾਡੇ ਲਈ ਵਰਤਣੀ ਸੌਖੀ ਹੈ, ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਦੀ ਹੈ ਅਤੇ ਸਬੂਤ-ਆਧਾਰਿਤ ਸਿਫਾਰਿਸ਼ਾਂ ਪ੍ਰਦਾਨ ਕਰਦੀ ਹੈ।

ਹੇਠ ਲਿਖੇ ਤੋਂ ਸਾਵਧਾਨ ਰਹੋ:

 • ਜਿਹੜੀਆਂ ਵੈਬਸਾਈਟਾਂ ਅਜਿਹੀ ਭਾਸ਼ਾ ਜਾਂ ਤਕਨੀਕਾਂ ਦੀ ਵਰਤੋਂ ਕਰਦੀ ਹੈ ਜਿਹਨਾਂ ਨੂੰ ਸਮਝਣਾ ਤੁਹਾਡੇ ਲਈ ਔਖਾ ਹੈ ਕਿਉਂਕਿ ਇਹ ਤੁਹਾਡੇ ਲਈ ਢੁਕਵਾਂ ਨਹੀਂ ਹੋ ਸਕਦਾ।

ਅਜਿਹੀ ਵੈਬਸਾਈਟ ਜਿਸ ਨੂੰ ਨੈਵੀਗੇਟ ਕਰਨਾ ਸੌਖਾ ਨਹੀਂ ਹੈ, ਸਮਝਣਾ ਸੌਖਾ ਨਹੀਂ ਹੈ ਅਤੇ ਤੁਹਾਡੇ ਲਈ ਵਰਤਣਾ ਸੌਖਾ ਨਹੀਂ ਹੈ, ਤੁਹਾਡੀ ਸਿਹਤ ਦੇ ਸਫਰ ਵਿੱਚ ਤੁਹਾਡੇ ਲਈ ਲਾਭਕਾਰੀ ਨਹੀਂ ਹੋਵੇਗੀ।ਜੇ ਤੁਸੀਂ ਕਿਸੇ ਵੈਬਸਾਈਟ ਦੁਆਰਾ ਸੁਝਾਈ ਗਈ ਕਿਸੇ ਸਲਾਹ ਬਾਰੇ ਚਿੰਤਤ ਹੋ, ਕਿਰਪਾ ਕਰਕੇ ਉਸ ਸਲਾਹ ਉੱਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤੇ ਨਾਲ ਸੰਪਰਕ ਕਰੋ। ਵੈਬਸਾਈਟਾਂ ਉੱਤੇ ਪੇਸ਼ ਕੀਤੀ ਸਲਾਹ ਸਾਧਾਰਨ ਤੌਰ ‘ਤੇ ਦਿੱਤੀ ਗਈ ਹੋ ਸਕਦੀ ਹੈ, ਪਰ ਇੱਕ ਸਿਹਤ ਸੰਭਾਲ ਪ੍ਰਦਾਤਾ ਮੁਲਾਂਕਣ ਆਕਲਨ ਕਰ ਸਕਦਾ ਹੈ ਕਿ, ਕੀ ਉਹ ਸਲਾਹ ਤੁਹਾਡੀ ਉਮਰ ਲਈ, ਤੁਹਾਡੀਆਂ ਹੋਰ ਦਵਾਈਆਂ, ਤੁਹਾਡੀਆਂ ਦੂਜੀਆਂ ਚਿਕਿਤਸਾ ਸਥਿਤੀਆਂ ਜਾਂ ਤੁਹਾਡੀਆਂ ਗਤੀਸ਼ੀਲਤਾ ਜ਼ਰੂਰਤਾਂ ਲਈ ਸਹੀ ਹੈ ਜਾਂ ਨਹੀਂ। ਕਦੇ ਵੀ ਆਪਣੇ ਚਿਕਿਤਸਾ ਦੇਖਭਾਲ ਪ੍ਰੈਕਟੀਸ਼ਨਰ ਦੀ ਮਹਾਰਤ ਦੀ ਥਾਂ ‘ਤੇ ਵੈਬਸਾਈਟ ਦੀ ਵਰਤੋਂ ਨਾ ਕਰੋ।