Get Moving

ਦਵਾਈਆਂ ਲੈਣ ਬਾਰੇ 10 ਸੁਝਾਅ

  1. ਕੋਈ ਵੀ ਅਜੇਹੀ ਦਵਾਈ ਨਾ ਲਓ ਜਿਸਦੀ ਮਿਆਦ ਖਤਮ ਹੋ ਗਈ ਹੋਵੇ।
  2. ਇਕੋ ਸ਼ੀਸ਼ੀ ਜਾਂ ਬੋਤਲ ਵਿਚ ਵੱਖਰੀਆਂ ਦਵਾਈਆਂ ਨਾ ਮਿਲਾਓ।
  3. ਦੂਜੇ ਲੋਕਾਂ ਦੀਆਂ ਦਵਾਈਆਂ ਨਾ ਲਓ।
  4. ਕੋਈ ਵੀ ਦਵਾਈ ਲੈਣ ਤੋਂ ਪਹਿਲਾਂ, ਉਸ ਦੇ ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਲੇਬਲ ਜਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੇ ਨਿਰਦੇਸ਼ਾਂ ਦਾ ਪਾਲਣ ਕਰੋ।
  5. ਜੇ ਤੁਹਾਡੇ ਆਪਣੀ ਦਵਾਈਆਂ ਬਾਰੇ ਚਿੰਤਾ ਜਾਂ ਸਵਾਲ ਹਨ, ਤਾਂ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਪੁੱਛੋ।
  6. ਕਈ ਦਵਾਈਆਂ ਦਾ ਪ੍ਰਭਾਵ ਹੋਰਾਂ ਨਾਲੋਂ ਜ਼ਿਆਦਾ ਸਮਾਂ ਲੈ ਸਕਦਾ ਹੈ ਅਤੇ ਇਨ੍ਹਾਂ ਦੇ ਨਤੀਜੇ ਤੁਹਾਨੂੰ ਤੁਰੰਤ ਨਹੀਂ ਦਿਖਣਗੇ। ਕਿਰਪਾ ਕਰ ਕੇ ਸਬਰ ਰੱਖੋ ਅਤੇ ਆਪਣੇ ਡਾਕਟਰ ਨਾਲ ਗੱਲ ਕੀਤੇ ਬਿਨਾਂ ਦਵਾਈਆਂ ਲੈਣਾ ਬੰਦ ਨਾ ਕਰੋ।
  7. ਆਪਣੇ ਡਾਕਟਰ ਨਾਲ ਗੱਲ ਕੀਤੇ ਬਿਨਾਂ ਆਪਣੀ ਦਵਾਈ ਦੀ ਖੁਰਾਕ ਨੂੰ ਨਾ ਬਦਲੋ।
  8. ਦਵਾਈਆਂ ਨੂੰ ਅਜੇਹੀ ਜਗਾਹ ਤੇ ਰੱਖੋ ਜਿਸ ਤਕ ਬੱਚੇ ਅਤੇ ਪਾਲਤੂ ਜਾਨਵਰ ਨਾ ਪਹੁੰਚ ਪਾਉਣ। ਦਵਾਈਆਂ ਨੂੰ ਸਿੱਲ੍ਹੇ ਸਥਾਨਾਂ ਵਿਚ ਨਾ ਰੱਖੋ, ਜਿਵੇਂ ਕਿ ਵਾਸ਼ਰੂਮ।
  9. ਅਣਜਾਣ ਜਾਂ ਨਾਪ੍ਰਮਾਨਿਤ ਸਮੱਗਰੀ ਵਾਲੀਆਂ ਦਵਾਈਆਂ ਨਾ ਲਓ।
  10. ਜੇ ਤੁਸੀਂ ਐਲਰਜੀ ਦੇ ਕੋਈ ਵੀ ਲੱਛਣ ਮਹਿਸੂਸ ਕਰਦੇ ਹੋ (ਜਿਵੇਂ ਕਿ ਧੱਫੜ, ਸੋਜ ਜਾਂ ਸਾਹ ਦੀ ਕਮੀ), ਦਵਾਈ ਲੈਣੀ ਬੰਦ ਕਰ ਦਿਓ ਅਤੇ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਤੁਰੰਤ ਸੂਚਿਤ ਕਰੋ।

ਕੈਂਟ ਲਿੰਗ, ਫਾਰਮਾਸਿਸਟ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ