ਨਮਕ (ਸੋਡੀਅਮ)
ਨਮਕ ਹੀ ਸਿਰਫ ਸੋਡੀਅਮ ਦਾ ਸਰੋਤ ਨਹੀਂ।ਖਾਣ ਵਾਲੇ ਨਮਕ ਦਾ 75% ਤੋਂ ਜ਼ਿਆਦਾ ਤਿਆਰ ਕੀਤੇ ਹੋਏ ਖਾਣੇ, ਡੱਬਾ ਬੰਦ ਖਾਣੇ, ਖਾਣ ਲਈ ਤਿਆਰ ਖਾਣੇ, ਅਤੇ ਰੈਸਟੋਰੈਂਟਾਂ/ਹੋਟਲਾਂ ਦੇ ਖਾਣੇ ਵਿਚੋਂ ਆਉਂਦਾ ਹੈ।
ਨਮਕ ਘੱਟ ਖਾਣ ਲਈ, ਸਾਰਾ ਖਾਣਾ ਸ਼ੁਰੂ ਤੋਂ ਖ਼ੁਦ ਪਕਾਓ ਜਦੋਂ ਵੀ ਸੰਭਵ ਹੋਵੇ ਸਾਰਾ।ਖਾਣਾ ਸਵਾਦੀ ਬਣਾਉਣ ਲਈ ਨਮਕ ਵਲੀਆਂ ਸੀਜ਼ਨਿੰਗਜ਼ ਦੀ ਥਾਂ ਮਸਾਲੇ ਅਤੇ ਜੜੀਆਂ ਬੂਟੀਆਂ ਵਰਤੋ। ਅਤੇ ਜ਼ਿਆਦਾ ਸਾਬਤ ਖਾਣੇ ਚੁਣੋ, ਜਿਵੇਂ ਕਿ ਸਬਜ਼ੀਆਂ ਅਤੇ ਫਲ।ਅਖ਼ੀਰ ਤੇ, ਪੈਕਟ ਵਾਲਾ ਖਾਣਾ ਚੁਣਨ ਸਮੇਂ ਪੌਸ਼ਟਿਕ ਤੱਥਾਂ ਵਾਲਾ ਟੇਬਲ ਪੜ੍ਹੋ।
ਥਿੰਧ
ਸਾਰੇ ਥਿੰਧੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇਹ ਸਾਡੀ ਸਿਹਤ ਲਈ ਜ਼ਰੂਰੀ ਹਨ ਸਾਡੇ ਅੰਗਾਂ ਨੂੰ ਬਚਾਉਣ ਲਈ, ਸਾਨੂੰ ਗਰਮ ਰੱਖਣ ਲਈ,ਅਤੇ ਵਿਟਾਮਿਨ ਹਜ਼ਮ ਕਰਨ ਵਿਚ ਮਦਦ ਲਈ।
ਵਖਰੇ ਕਿਸਮ ਦੇ ਥਿੰਧੇ:
- ਅਨਸੈਚੂਰੇਟਿਡ ਥਿੰਧੇ –ਜਿਵੇਂ ਕਿ ਬਨਸਪਤੀ ਤੇਲ, ਗਿਰੀਆਂ, ਮਗਜ਼, ਅਤੇ ਆਵਾਕਾਡੋ, ਜੋ ਕਿ ਤੁਹਾਨੂੰ ਓਮੇਗਾ-3 ਫ਼ੈਟੀ ਦੇਂਦਾ ਹੈ।
- ਸੈਚੂਰੇਟਿਡ ਥਿੰਧੇ – ਜਿਵੇਂ ਕਿ ਚਰਬੀ ਵਾਲੇ ਮੀਟ, ਸੂਰ ਦੀ ਚਰਬੀ, ਮੱਖਣ, ਗਰੀ ਦਾ ਤੇਲ, ਅਤੇ ਪਾਮ ਦਾ ਤੇਲ।
- ਟਰਾਂਸ ਫ਼ੈਟ - ਡੱਬਾ ਬੰਦ ਖਾਣਿਆਂ ਵਿਚ ਵਰਤਿਆ ਹਾਈਡਰੋਜੀਨੇਟਿਡ ਤੇਲ।
- ਕੁਲੈਸਟ੍ਰੋਲ – ਜੋ ਮਿਲਦਾ ਹੈ ਓਫ਼ਲ (ੌਡਡੳਲ), ਸਕੁਇਡ (ਸਤੁਦਿ), ਸ਼ਰਿੰਪ, ਅਤੇ ਅੰਡੇ ਦੀ ਜ਼ਰਦੀ ਵਿੱਚ।
ਰੇਸ਼ਾ
ਰੇਸ਼ਾ (ਫ਼ਾਈਬਰ)ਕਬਜ਼ੀ ਨੂੰ ਮਦਦ ਕਰਦਾ ਹੈ। ਲੇਕਿਨ ਜੇ ਰੇਸ਼ਾ (ਫ਼ਾਈਬਰ) ਜ਼ਿਆਦਾ ਖਾਣਾ ਹੈ ਤਾਂ ਤੁਹਾਨੂੰ ਮੂੰਹ ਰਾਹੀਂ ਤਰਲ ਪਦਾਰਥ ਵੀ ਜ਼ਿਆਦਾ ਲੈਣੇ ਚਾਹੀਦੇ ਹਨ।
ਖ਼ੁਰਾਕ ਵਿਚ ਰੇਸ਼ਾ (ਫ਼ਾਈਬਰ)ਵਧਾਉਣ ਲਈ ਖਾਣੇ:
- ਸਾਬਤ ਦਾਣੇ/ਅਨਾਜ

- ਸਬਜ਼ੀਆਂ ਅਤੇ ਫਲ
- ਫਲੀਆਂ ਅਤੇ ਦਾਲ਼ਾਂ
- ਗਿਰੀਆਂ ਅਤੇ ਮਗਜ਼
ਦਿਲ ਲਈ ਸਿਹਤਮੰਦ ਖ਼ੁਰਾਕ ਲਈ ਖਾਉ:
- ਘੱਟ ਟਰਾਂਸ ਫ਼ੈਟ ਅਤੇ ਸੈਚੂਰੇਟਿਡ ਫ਼ੈਟ
- ਘੱਟ ਨਮਕ
- ਘੱਟ ਸ਼ਰਾਬ
- ਜ਼ਿਆਦਾ ਰੇਸ਼ਾ (ਫ਼ਾਈਬਰ)
- ਜ਼ਿਆਦਾ ਓਮੇਗਾ-3 ਫ਼ੈਟ
- ਜ਼ਿਆਦਾ ਵਰਜਸ਼
ਕੀ ਮੈਨੂੰ ਸੰਪੂਰਕਾਂ ਦੀ ਲੋੜ ਹੈ?
ਪਹਿਲਾ ਖਾਣੇ ਬਾਰੇ ਸੋਚੋ,ਫ਼ਿਰ ਸੰਪੂਰਕ ਕਿਸੇ ਕਮੀ ਨੂੰ ਪੂਰਾ ਕਰਨ ਲਈ ਵਰਤ ਸਕਦੇ ਹੋ।ਕੁੱਝ ਲੋਕਾਂ ਨੂੰ ਸੰਪੂਰਕਾਂ ਦੀ ਜ਼ਿਆਦਾ ਲੋੜ ਹੋ ਸਕਦੀ ਹੈ।ਇਹ ਪਤਾ ਕਰਨ ਲਈ ਡਾਇਟੀਸ਼ੀਅਨ ਨਾਲ ਗੱਲ ਕਰੋ।
ਮੈਨੂੰ ਕਿਹੜੇ ਸੰਪੂਰਕਾਂ ਦੀ ਚੋਣ ਕਰਨੀ ਚਾਹਿਦੀ ਹੈ?
ਜੇ ਤੁਸੀਂ ਸੰਪੂਰਕ ਲੈ ਰਹੇ ਹੋ ਜਾਂ ਲੈਣ ਬਾਰੇ ਸੋਚ ਰਹੇ ਹੋ ਤਾਂ ਹਮੇਸ਼ਾਂ ਆਪਣੇ ਡਾਕਟਰ ਨੂੰ ਦੱਸੋ। ਉਹ ਤੁਹਾਨੂੰ ਸਲਾਹ ਦੇ ਸਕਦੇ ਹਨ ਕਿਹੜੇ ਤੁਹਾਡੇ ਲਈ ਚੰਗੇ ਹਨ, ਪ੍ਰਕਿਰਤਕ ਪਦਾਰਥਾਂ ਦਾ ਨੰਬਰ (NPN) ਜਾਂ ਦਵਾਈਆਂ ਦਾ ਪਹਿਚਾਣ ਨੰਬਰ (DIN) ਦੇਖਕੇ [
ਜੋ ਜੋ ਵੈਂਗ ਵੱਲੋਂ ਪੇਸ਼ ਕੀਤੀ ਜਾਣਕਾਰੀ
ਸਿਹਤਮਂਦ ਭੋਜਨ:
ਸਿਹਤਮਂਦ ਭੋਜਨ ਨਾਲ ਦਿੱਲ ਦੀ ਬਿਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ
ਘੱਟ ਨਮਕ ਵਾਲਾ ਭੋਜਨ:
ਦਿਲ ਦੇ ਮਰੀਜ਼ਾਂ ਲਈ ਘੱਟ ਨਮਕ ਵਾਲੇ ਭੋਜਨ ਦੇ ਫਾਇਦੇ