Eating well

ਸਿਹਤਮੰਦ ਭੋਜਨ ਖਾਣਾਂ

Videoਪ੍ਰੀਤੀ ਦਾ ਖਾਨਾ ਖਜ਼ਾਨਾ - ਰੋਜ਼ਾਨਾ ਸਿਹਤਮੰਦ ਖਾਣਾ ਪਕਾਉਣਾ
ਪ੍ਰੀਤੀ ਦੇ ਨਾਲ ਸਿਹਤਮੰਦ ਖਾਣਾਂ ਪਕਾਉਣਾ ਸਿੱਖੋ I

Videoਵੱਧੀਆ ਖਰੀਦੋ, ਵੱਧੀਆ ਖਾਉ
ਪ੍ਰੀਤੀ ਦੇ ਨਾਲ ਸਿਹਤਮੰਦ ਭੋਜਨ ਖਰੀਦਣ ਜਾਓ! ਉਹ ਕੀਮਤੀ ਸੁਝਾਅ ਦਿੰਦੀ ਹੈ ਜੋ ਖਰੀਦਦਾਰੀ ਸਮੇਂ ਮਨ ਵਿਚ ਰੱਖਣੇ ਜ਼ਰੂਰੀ ਹਨ।

ਸੜਕ ਤੇ ਸਹੀ ਖਾਣਾਂ ਪੀਣਾਂ

  1. ਜੇ ਤੁਹਾਡੇ ਟਰੱਕ ਵਿੱਚ ਫਰਿੱਜ ਹੈ ਤਾਂ ਉਸ ਦੀ ਵਰਤੋਂ ਸਿਹਤਮੰਦ ਭੋਜਨ ਅਤੇ ਸਨੈਕਸ ਸੰਭਾਲਣ ਲਈ ਕਰੋ। ਇਸ ਕਾਰਨ ਤੁਹਾਡੀ ਫਾਸਟ ਫੂਡ ਲੈਣ ਦੀ ਚਾਹਤ ਵੀ ਘਟ ਹੋਵੇਗੀ ਜੱਦ ਤੁਹਾਡੇ ਕੋਲ ਪੂਰੀ ਮੀਲ ਲਈ ਰੁੱਕਣ ਦਾ ਸਮਾਂ ਨਹੀਂ ਹੈ।
  2. ਕੈਨਡੀਆਂ ਅਤੇ ਚਿਪਸ ਤੋਂ ਦੂਰ ਰਹੋ। ਬਲਕਿ, ਤੁਸੀਂ ਉਹ ਭੋਜਨ ਖਾਓ ਜਿਸ ਨਾਲ ਤੁਸੀਂ ਜ਼ਿਆਦਾ ਸਮੇਂ ਲਈ ਭਰਿਆ ਮਹਿਸੂਸ ਕਰੋ, ਜਿਵੇਂ ਕੀ ਚੀਜ਼, ਪ੍ਰੈੱਜ਼ਲਜ਼,ਮੱਕੀ ਦੇ ਦਾਨੇ ਅਤੇ ਤਾਜ਼ਾਂ ਫਲ ਅਤੇ ਸਬਜ਼ੀਆਂ।Curry
  3. ਜੱਦ ਤੁਸੀਂ ਫ਼ਾਸਟ ਫੂਡ ਰੈਸਟੋਰੈਂਟ ਵਿੱਚ ਖਾਂਦੇ ਹੋ ਤਾਂ ਹਮੇਸ਼ਾਂ ਚੁਸਤ ਚੋਣ ਕਰੋ I ਕਈ ਰੈਸਟੋਰੈਂਟ ਹੁਣ ਭੁੰਨਿਆ, ਲੋ-ਫੈਟ, ਘੱਟ-ਨਮਕ ਅਤੇ ਤਾਜ਼ਾ ਫਲ ਅਤੇ ਸਲਾਦ ਦੀ ਚੋਣ ਦਿੰਦੇ ਹਨ। ਮੇਨੂ ਤੇ ਅਕਸਰ ਇਹ ਚੋਣਾਂ ਆਸਾਨ ਪਛਾਣ ਲਈ ਮਾਰਕ ਕੀਤੀਆਂ ਹੁੰਦੀਆ ਹਨ। ਕੁਝ ਮੁਖ ਗਲਾਂ ਹਨ ਗਰਿੱਲ/ਬਰੋਇਲ ਬਜਾਏ ਕਰਿਸਪੀ/ਫਰਾਈਡ, ਅਤੇ ਸਾਸ/ਡਰੈਸਿੰਗ ਨੂੰ ਸਾਈਡ ਤੇ ਲੇਵੋ।
  4. ਰੋਜ਼ ਪੰਜ ਪਰੋਸੇ ਫਲ ਅਤੇ ਸਬਜ਼ੀਆਂ ਖਾਣ ਦਾ ਯਤਨ ਕਰੋ ਜਿਸ ਨਾਲ ਕੈਲੋਰੀ ਅਤੇ ਪੌਸ਼ਟਿਕ ਦਾ ਸੰਤੁਲਿਤ ਰਹਿੰਦਾ ਹੈ ਜੱਦ ਭੋਜਨ ਦੀ ਚੋਣ ਘੱਟ ਹੋਵੇ।
  5. ਕੁਝ ਤੇਜ਼ ਭੋਜਨ ਦੀ ਯੋਜਨਾ ਕਰੋ, ਜਿਵੇਂ ਦਲੀਆ (ਜੋ ਹੁਣ ਏਸ਼ੀਆਈ ਰੂਪ ਵਿਚ ਵੀ ਉਪਲੱਬਧ ਹੈ) ਅਤੇ ਹੋਰ ਉੱਚ ਫਾਈਬਰ ਸੀਰੀਅਲ ਨਾਲ ਗੈਰ-ਚਰਬੀ ਜਾਂ ਲੋ-ਚਰਬੀ ਦੁੱਧ ਅਤੇ ਤਾਜ਼ਾ ਫਲ। ਇਹ ਕੁੱਝ ਨਾਸ਼ਤੇ ਲਈ ਆਸਾਨ ਚੋਣਾਂ ਹਨ ਜੋ ਰੋਡ ਤੇ ਤਿਆਰ ਕੀਤੀਆਂ ਜਾ ਸਕਦੀਆਂ ਹਨl
  6. ਜੱਦ ਤੁਸੀਂ ਆਪਣਾ ਖਾਣਾਂ ਖੁਦ ਬਣਾਉਦੇ ਹੋ ਤਾਂ ਤੁਸੀਂ ਉਸ ਵਿੱਚ ਫੈਟ ਅਤੇ ਨਮਕ ਦਾ ਕੰਟਰੋਲ ਕਰ ਸਕਦੇ ਹੋ। ਪੋਰਟੇਬਲ ਕੂਲਰ, ਮਿੰਨੀ ਸਲੋ ਕੂਕਰ ਅਤੇ ਲੰਚ ਕੂਕਰ ਨਾਲ ਟਰੱਕ ਡਰਾਈਵਰ ਖੁੱਦ ਆਪਣਾ ਭੋਜਨ ਸੰਭਾਲ ਅਤੇ ਤਿਆਰ ਕਰ ਸਕਦੇ ਹਨ ਆਪਣੇ ਟਰੱਕ ਦੇ ਆਰਾਮ ਵਿੱਚ, ਸਿਰਫ਼ ਇੱਕ 12 ਵੋਲਟ ਆਊਟਲੈੱਟ ਨਾਲ। ਇਹ ਹੈ ਛੋਲੇ ਬਣਾਉਨ ਲਈ ਅਸਾਨ ਰੇਸਪੀ – http://youtu.be/6RkIqlocCSo
  7. ਪੀਣ ਦੀ ਚੋਣ ਬਹੁਤ ਸਮਝਦਾਰੀ ਨਾਲ ਕਰੋ। ਡਰਿੰਕਸ ਦੇ ਨਾਲ ਰੋਜ਼ ਵਾਧੂ 100 ਕੈਲੋਰੀ ਇੱਕਡੀ ਹੁੰਦੀ ਹੈ ਜਿਸ ਨਾਲ ਸਲਾਨਾ 10 lbs ਭਾਰ ਵੱਧਦਾ ਹੈ। ਡਾਇਅਟ ਜਾਂ ਬਣਾਉਣੀ ਮਿੱਠੇ ਵਾਲੀਆਂ ਡਰਿੰਕਸ ਨਾਲ ਤੁਹਾਡੀ ਹੋਰ ਮਿੱਠੀਆਂ ਚੀਜ਼ਾਂ ਜਾਂ ਹੋਰ ਭੋਜਨ ਖਾਣ ਦੀ ਚਾਹਤ ਵੱਧਦੀ ਹੈ। ਇਸ ਲਈ ਸਿਰਫ਼ ਪਾਣੀ ਜਾਂ ਬਿਨਾ ਮਿੱਠੇ ਵਾਲੀ ਕਾਫੀ ਜਾਂ ਚਾਹ ਹੀ ਪੀਓ ਆਪਣੀ ਪਿਆਸ ਬਜਾਉਣ ਲਈ। ਕਈ ਵਾਰੀ ਆਪਾਂ ਪਿਆਸ ਨੂੰ ਹੀ ਭੁੱਖ ਸਮਝ ਲੈਂਦੇ ਹਾਂ।
  8. ਅਖੀਰ ਵਿੱਚ- ਭੋਜਨ ਨਾਲ ਸਬੰਧਤ ਨਹੀਂ, ਪਰ ਟਰਕ ਵਿੱਚੋਂ ਬਾਹਰ ਨਿਕਲ ਕੇ ਮਸਲ ਨੂੰ ਫੈਲਾਉਣਾ/ਲਚਕਾਉਣਾ ਬਹੁਤ ਜ਼ਰੂਰੀ ਹੈ ਜਦ ਵੀ ਹੋ ਸਕੇ।

By Registered Dietitian Priti Suri


ਆਸਾਨ ਤਰੀਕੇ ਆਪਣੀ ਖੁਰਾਕ ਵਿੱਚੋਂ ਹਾਨੀਕਾਰਕ ਚਰਬੀ ਨੂੰ ਕੱਟ ਕਰਨ ਲਈ

ਇਸ ਤੋਂ ਬਜਾਏ… ਇਹ ਚੁਣੋ
ਮੱਖਣ ਮਾਰਜ੍ਰਿਨ
ਆਮ ਚੀਜ਼ ਘੱਟ ਫੈਟ ਵਾਲੀ ਜਾਂ ਬਿਨਾਂ ਫੈਟ ਵਾਲੀ ਚੀਜ਼
ਕ੍ਰੀਮ ਜਾਂ ਹਾਫ ਐਂਡ ਹਾਫ ਬਿਨਾਂ ਫੈਟ ਵਾਲੀ ਕ੍ਰੀਮ
ਹੋਮੋ ਦੁੱਧ 1% ਜਾਂ ਸਕਿਮ ਦੁੱਧ
ਪੂਰੀ ਫੈਟ ਵਾਲਾ ਯੋਗੱਰਟ (ਦਹੀਂ) ਬਿਨਾਂ ਫੈਟ ਵਾਲਾ ਯੋਗੱਰਟ (ਦਹੀਂ)
ਪਨੀਰ ਟੋਫੂ, ਜਾਂ 1% ਜਾਂ ਸਕਿਮ ਦੁੱਧ ਦਾ ਘਰ ਬਣਾਇਆ ਹੋਇਆ ਪਨੀਰ
ਮੇਆਨੇਜ਼ ਲਾਈਟ ਜਾਂ ਬਿਨਾਂ ਫੈਟ ਵਾਲਾ ਮੇਆਨੇਜ਼
ਚਿਕਨ (ਮੁਰਗੀ) ਮਾਸ ਨਾਲ ਚਿਕਨ (ਮੁਰਗੀ) ਮਾਸ ਤੋਂ ਬਿਨਾਂ
ਕਾਜੂ ਜਾਂ ਮੂੰਗਫਲੀ ਬਦਾਮ ਜਾਂ ਅਖਰੋਟ
ਪੂਰਾ ਆਂਡਾ ਸਫ਼ੈਦੀ


ਆਮ ਸਰੋਤ

pdfਕਨੇਡਾ ਦੀ ਫੂਡ ਗਾਈਡ:
ਇਸ ਦਸਤਾਵੇਜ਼ ਵਿੱਚ ਹਰੇਕ ਭੋਜਨ ਗਰੁੱਪ ਦੀ ਖੁਕਾਕ ਦੀ ਜਾਣਕਾਰੀ ਹੈ I

pdfਸਿਹਤਮੰਦ ਭੋਜਨ:
ਇਸ ਦਸਤਾਵੇਜ਼ ਵਿੱਚ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

pdfਬਾਲਗਾਂ ਲਈ ਸਿਹਤਮੰਦ ਸਨੈਕਸ:
ਉਮਰ, ਸਿਹਤ, ਭਾਰ ਅਤੇ ਸਰਗਮੀ ਅਨੁਸਾਰ, ਬਾਲਗਾਂ ਲਈ ਸਨੈਕਸ ਦੀ ਜਾਣਕਾਰੀ I