About Us banner

iCON ਕੀ ਹੈ

ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (iCON) ਪੂਰੇ ਬੀ. ਸੀ. ਵਿੱਚ ਮਲਟੀਕਲਚਰਲ ਭਾਈਚਾਰਾ, ਮਰੀਜ਼ਾਂ ਅਤੇ ਸਾਂਭ ਸੰਭਾਲ ਕਰਨ ਵਾਲਿਆਂ ਦੀ ਪੁਰਾਣੀਆਂ ਬੀਮਾਰੀਆਂ ਦੀ ਮੁਨਾਸਬ ਰੋਕਥਾਮ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ।

ਅਸੀਂ ਕੀ ਕਰਦੇ ਹਾਂ

ਸਾਂਝੀਵਾਲਤਾ ਅਤੇ ਸਹਿਯੋਗ

 • ਮਰੀਜ਼ਾਂ, ਪਰਿਵਾਰਾਂ ਅਤੇ ਭਾਈਚਾਰੇ ਨੂੰ ਸਾਰਥਿਕ ਗੱਲਬਾਤ ਵਿੱਚ ਰੁਝਾਉਣਾ ਕਿਉਂਕਿ ਉਹ ਆਪਣੀ ਸਿਹਤ ਪ੍ਰਬੰਧਨ ਦੇ ਸਾਂਝੀਵਾਲ ਹਨ।
 • ਕਮਿਊਨਿਟੀ ਵਿੱਚ ਸਿਹਤ ਸੰਭਾਲ ਕਰਨ ਵਾਲਿਆਂ ਨਾਲ ਸਾਂਝੀਵਾਲਤਾ ਬਣਾਉਣੀ, ਸਿਹਤ ਸਰਕਾਰਾਂ ਤੋਂ ਸਾਥੀ, ਕਮਿਊਨਿਟੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਸਿਹਤ ਪੇਸ਼ੇਵਰ ਦੇ ਸਿਖਿਆਰਥੀ, ਸਰਕਾਰਾਂ ਅਤੇ ਮੀਡੀਆ ਨਾਲ ਮਿਲਕੇ ਪੁਰਾਣੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧ ਵਿੱਚ ਮਰੀਜ਼ਾਂ ਦੀ ਸਹਾਇਤਾ ਕਰਨੀ।

ਸਭਿਆਚਾਰਕ ਤਰੀਕੇ ਮੁਤਾਬਕ ਸਿਹਤ ਮਸ਼ਹੂਰੀ ਅਤੇ ਪਹੁੰਚ

 • ਭਾਈਚਾਰੇ ਦੀ ਮੂਲ ਭਾਸ਼ਾ ਵਿੱਚ ਸਭਿਆਚਾਰਕ ਤਰੀਕਿਆਂ ਨਾਲ ਪੁਰਾਣੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧ ਬਾਰੇ ਮਰੀਜ਼ਾਂ ਨੂੰ ਸਿੱਖਿਆ ਦੇਣੀI
 • iCON ਕਈ ਕਿਸਮ ਦੀਆਂ ਪੁਰਾਣੀਆਂ ਬਿਮਾਰੀਆਂ ‘ਤੇ ਹੁਨਰ-ਵਿਕਾਸ ਵਰਕਸ਼ਾਪਾਂ ਅਤੇ ਪਬਲਿਕ ਸਿਹਤ ਫੋਰਮ ਹੋਸਟ ਕਰਦਾ ਹੈ, ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ, ਪੁਰਾਣੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਮਰੀਜ਼ਾਂ ਨੂੰ ਆਪਣੀ ਸਿਹਤ ਦੇ ਪ੍ਰਬੰਧ ਲਈ ਜਾਣਕਾਰੀ ਅਤੇ ਹੁਨਰ ਦੀ ਸ਼ਕਤੀ ਦਿੰਦਾ ਹੈI
 • ਮਰੀਜ਼ਾਂ ਵਿੱਚ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨੀ ਅਤੇ ਗਿਆਨ ਵਧਾਉਣਾ, ਰੋਕਥਾਮ ਅਤੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਬਾਰੇ ਜਾਣਕਾਰੀ ਅਤੇ ਖਤਰੇ ਨੂੰ ਘਟਾਉਣ ਅਤੇ ਇਲਾਜ ਦੀਆਂ ਚੋਣਾਂ ਬਾਰੇ ਸਿੱਖਿਆ।

ਮਲਟੀ-ਚੈਨਲ ਸੰਚਾਰ

 • ਵੈਬਕਾਸਟ, ਵੈਬਸਾਈਟ ਅਤੇ ਕਮਿਊਨਿਟੀ ਟੈਲੀਵੀਯਨ ਅਤੇ ਰੇਡੀਓ ਪ੍ਰੋਗਰਾਮਿੰਗ ਵਰਗੇ ਮੀਡੀਆ ਪ੍ਰਾਜੈਕਟ ਦੇ ਰੂਪ ਵਿੱਚ ਭਾਈਚਾਰੇ ਦੀ ਪਹੁੰਚਣ ਲਈ ਸਿਹਤ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ।
 • iCON ਸਰੋਤ ਅਤੇ ਜਾਣਕਾਰੀ ਪਰਚੇ ਵੰਡ ਦਾ ਹੈ ਜੋ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬੀ.ਸੀ. ਦੇ ਸਿਹਤ ਸੰਭਾਲ ਸਿਸਟਮ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਦੇ ਹਨ।
 • ਸਿਹਤ ਸਮਾਗਮ, ਭਾਈਚਾਰੇ ਦੇ ਸਹਿਯੋਗ ਨਾਲ ਆਰੰਭ ਕੀਤੇ ਗਏ ਕੰਮ ਅਤੇ ਸਿਹਤ ਜਾਣਕਾਰੀ, ਸਮਾਜਿਕ ਮੀਡੀਆ ਜਿਵੇਂ ਕਿ ਫੇਸਬੁੱਕ ਅਤੇ ਟਵਿੱਟਰ ਜ਼ਰੀਏ ਸ਼ੇਅਰ ਕੀਤੇ ਜਾਂਦੇ ਹਨ।

ਡਿਜ਼ੀਟਲ ਸਾਖਰਤਾ ਮਰੀਜ਼ ਨੂੰ ਸਵੈ-ਪ੍ਰਬੰਧ ਵਿੱਚ ਸਹਿਯੋਗ ਦੇਣ ਲਈ

 • ਮਰੀਜ਼ਾਂ ਨੂੰ ਭਰੋਸੇਯੋਗ ਆਨਲਾਈਨ ਸਿਹਤ ਜਾਣਕਾਰੀ ਅਤੇ ਡਿਜ਼ੀਟਲ ਸੰਦਾਂ ਦੇ ਨਾਲ ਜੋੜਨਾ ਜੋ ਮਰੀਜ਼ਾਂ ਦੀ ਪੁਰਾਣੀਆਂ ਬਿਮਾਰੀਆਂ ਦੇ ਸਵੈ-ਪ੍ਰਬੰਧ ਦੀ ਯਾਤਰਾ ਤੇ ਸਹਾਇਤਾ ਕਰਦੇ ਹਨ।
 • ਡਿਜ਼ੀਟਲ ਸੰਦਾਂ ਬਾਰੇ ਜਾਗਰੂਕਤਾ ਬਣਾਉਣੀ ਅਤੇ ਵਿਖਾਉਣਾ ਕੇ ਡਿਜ਼ੀਟਲ ਸੰਦ ਕਿਵੇਂ ਮਰੀਜ਼ਾਂ ਦੇ ਸਿਹਤ ਅਤੇ ਤੰਦਰੁਸਤੀ ਉਦੇਸ਼ਾਂ ਨੂੰ ਹਾਸਿਲ ਕਰਨ ਵਿੱਚ ਮਦਦ ਕਰ ਸਕਦੇ ਹਨ।

ਪੜਤਾਲ ਅਤੇ ਅਸਰ

 • ਪ੍ਰੋਗਰਾਮ ਦੀ ਪੜਤਾਲ ਅਤੇ ਫੀਡਬੈਕ ਵਿੱਚ ਭਾਈਚਾਰੇ ਦੇ ਮੈਂਬਰਾਂ ਨੂੰ ਰੁਝਾਉਣਾ, ਯਕੀਨੀ ਬਣਾਉਣ ਲਈ ਕਿ ਪ੍ਰੋਗਰਾਮ ਪ੍ਰਭਾਵਸ਼ਾਲੀ ਹੈ ਅਤੇ ਭਾਈਚਾਰੇ ਦੀਆਂ ਜਰੂਰਤਾਂ ਨੂੰ ਪੂਰਾ ਕਰ ਰਿਹਾ ਹੈ।

ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (iCON), ਡਿਜ਼ੀਟਲ ਐਮਰਜੈਂਸੀ ਮੇਡਿਸਨ ਅਤੇ ਪੇਸ਼ਨਟਸ ਐਜ਼ ਪਾਰਟਨਰਜ਼ ਪ੍ਰੋਗਰਾਮ ਦਾ ਸਾਂਝੀਵਾਲ ਹੈ ਅਤੇ ਬੀ.ਸੀ ਮਿਨਸਟਰੀ ਅਵ ਹੈਲਥ ਦੁਆਰਾ ਫੰਡ ਕੀਤਾ ਗਿਆ ਹੈ।