Health at Home Banner

ਆਈਕੌਨ ਸਾਊਥ ਏਸ਼ੀਅਨ ਸਿਹਤ ਫ਼ੋਰਮ 

ਲੰਮੇ ਸਮੇਂ ਦੀਆਂ ਸਮੱਸਿਆਵਾਂ ਨਾਲ ਚੰਗੀ ਤਰ੍ਹਾਂ ਜਿਉਣਾ: ਗਠੀਆ (ਆਰਥਰਾਈਟਸ) ਅਤੇ ਹੱਡੀਆਂ ਦੀ ਕਮਜ਼ੋਰੀ (ਉਸਟੀਉਪੋਰੋਸਿਸ)

ਸ਼ਨਿੱਚਰਵਾਰ, 13 ਮਾਰਚ ਅਤੇ ਸ਼ਨਿੱਚਰਵਾਰ, 20 ਮਾਰਚ, 2021-ਮੁਫ਼ਤ ਵਰਚੁਅਲ ਸਮਾਗਮ

 

2021 ਵਰਚੁਅਲ ਸਾਊਥ ਏਸ਼ੀਅਨ ਸਿਹਤ ਫ਼ੋਰਮ ਲਈ ਆਈਕੌਨ ਨਾਲ ਸ਼ਾਮਲ ਹੋਵੋ: “ਆਰਥਰਾਈਟਿਸ ਅਤੇ ਉਸਟੀਉਪੋਰੋਸਿਸ ਦੇ ਨਾਲ ਵੀ ਵਧੀਆ ਜੀਵਨ”। ਇਹ ਮੁਫ਼ਤ, ਔਨਲਾਈਨ, ਆਪਸੀ ਵਿਚਾਰ-ਵਟਾਂਦਰਾ ਅਧਾਰਤ ਫ਼ੋਰਮ, ਸ਼ਨਿੱਚਰਵਾਰ, 13 ਮਾਰਚ ਅਤੇ ਸ਼ਨਿੱਚਰਵਾਰ, 20 ਮਾਰਚ, 2021 ਨੂੰ ਹੋਵੇਗਾ ।

ਪੰਜਾਬੀ ਅਤੇ ਹਿੰਦੀ ਵਿੱਚ ਪੇਸ਼ ਕੀਤਾ ਜਾ ਰਿਹਾ ਇਹ ਫ਼ੋਰਮਬਜ਼ੁਰਗ਼ਾਂਪਰਿਵਾਰਾਂ ਅਤੇ ਸਾਂਭ-ਸੰਭਾਲ ਪ੍ਰਦਾਨਕਰਤਾਵਾਂ ਲਈ ਤਿਆਰ ਕੀਤਾ ਗਿਆ ਹੈਜੋ ਗਠੀਏ (ਆਰਥਰਾਈਟਿਸ) ਅਤੇ ਹੱਡੀਆਂ ਦੀ ਕਮਜ਼ੋਰੀ (ਉਸਟੀਉਪੋਰੋਸਿਸ) ਦੇ ਛੇਤੀ ਪਤਾ ਲਾਏ ਜਾਣਖ਼ਤਰੇ ਦੇ ਕਾਰਣਾਂਇਲਾਜਅਤੇ ਪ੍ਰਬੰਧਨ ਬਾਰੇ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ। ਭਾਗ ਲੈਣ ਵਾਲਿਆਂ ਨੂੰ ਮਾਹਰਾਂ ਦੇ ਇੱਕ ਪੈਨਲ ਕੋਲੋਂ ਸਵਾਲ ਪੁੱਛਣ ਦੇ ਵੀ ਮੌਕੇ ਮਿਲਣਗੇ ।

ਵਿਸ਼ੇਸ਼ ਵਿਸ਼ਿਆਂ ਵਿੱਚ ਸ਼ਾਮਲ ਹੋਣਗੇ:

  • ਆਰਥਰਾਈਟਿਸ ਅਤੇ ਉਸਟੀਉਪੋਰੋਸਿਸ ਬਾਰੇ ਸਮਝਣਾ
  • ਹੱਡੀਆਂ ਦੀਆਂ ਬੀਮਾਰੀਆਂ ਦੀ ਰੋਕਥਾਮ: ਚੱਲਣਾ-ਫ਼ਿਰਨਾ ਬਰਕਰਾਰ ਰੱਖਣ ਲਈ ਨੁਕਤੇ
  • ਕਸਰਤ ਅਤੇ ਖ਼ੁਰਾਕ ਰਾਹੀਂ ਹੱਡੀਆਂ ਦੀਆਂ ਬੀਮਾਰੀਆਂ ਦਾ ਪ੍ਰਬੰਧਨ
  • ਹੱਡੀਆਂ ਦੀਆਂ ਬੀਮਾਰੀਆਂ ਦੇ ਬਾਵਜੂਦ ਮਾਨਸਕ ਅਤੇ ਸਰੀਰਕ ਤੰਦਰੁਸਤੀ ਬਰਕਰਾਰ ਰੱਖਣਾ
  • ਭਾਈਚਾਰੇ ਵਿੱਚ ਕਿੱਥੇ ਅਤੇ ਕਦੋਂ ਸਹਾਇਤਾ ਲਈ ਪਹੁੰਚ ਕਰਨਾ

ਸਥਾਨਕ ਸਿਹਤ ਅਤੇ ਭਾਈਚਾਰਕ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਸਹਾਇਤਾ ਪ੍ਰੋਗਰਾਮਾਂ ਅਤੇ ਸ੍ਰੋਤਾਂ ਬਾਰੇ ਹੋਰ ਜਾਣਨ ਲਈ, ਭਾਗ ਲੈਣ ਵਾਲੇ ਇੱਕ ਵਰਚੁਅਲ ਸਿਹਤ ਪ੍ਰਦਰਸ਼ਨੀ ਵਿੱਚ ਸ਼ਾਮਲ ਹੋ ਸਕਦੇ ਹਨ ।

 

ਵੇਰਵਾ:

ਤਾਰੀਖ਼ਾਂ:


ਭਾਗ  : “ਉਸਟੀਉਪੋਰੋਸਿਸ: ਖ਼ਤਰੇ ਦੇ ਕਾਰਣ, ਰੋਕਥਾਮ, ਰੋਗ ਦਾ ਪਤਾ ਲਾਉਣਾ, ਉਸਟੀਉਪੋਰੋਸਿਸ ਦੇ ਇਲਾਜ ਅਤੇ ਪ੍ਰਬੰਧਨ ਲਈ ਨੁਕਤੇ” : ਸ਼ਨਿੱਚਰਵਾਰ, 13 ਮਾਰਚ, 2021, 12:00 ਵਜੇ ਦੁਪਿਹਰ-2:00 ਵਜੇ ਸ਼ਾਮ ਪੈਸਿਫ਼ਿਕ ਟਾਈਮ

 

ਭਾਗ ।।: “ਆਰਥਰਾਈਟਿਸ: ਖ਼ਤਰੇ ਦੇ ਕਾਰਣ, ਰੋਕਥਾਮ, ਰੋਗ ਦਾ ਪਤਾ ਲਾਉਣਾ, ਆਰਥਰਾਈਟਿਸ ਦੇ ਇਲਾਜ ਅਤੇ ਪ੍ਰਬੰਧਨ ਲਈ ਨੁਕਤੇ” : ਸ਼ਨਿੱਚਰਵਾਰ, 20 ਮਾਰਚ, 2021, 12:00 ਵਜੇ ਦੁਪਿਹਰ-2:00 ਵਜੇ ਸ਼ਾਮ ਪੈਸਿਫ਼ਿਕ ਟਾਈਮ

ਸਥਾਨ:

ਵਰਚੁਅਲ ਸਮਾਗਮ-ਰਜਿਸਟਰ ਕਰਨ ਵਾਲੇ ਭਾਗੀਦਾਰਾਂ ਨੂੰ ਲੌਗ-ਇਨ ਦਾ ਵੇਰਵਾ ਪ੍ਰਦਾਨ ਕੀਤਾ ਜਾਏਗਾ

ਭਾਸ਼ਾ:

ਪੰਜਾਬੀ ਵਿੱਚ ਪੇਸ਼ ਹੋਵੇਗਾ, ਜਿਸ ਦਾ ਨਾਲੋ ਨਾਲ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਉਲੱਥਾ ਕੀਤਾ ਜਾਏਗਾ

ਰਜਿਸਟ੍ਰੇਸ਼ਨ:

https://seatoskymeeting.eventsair.com/southasianforum/registration/Site/Register

ਵੈੱਬਸਾਈਟ:

www.iconproject.org

ਸੰਪਰਕ ਲਈ ਈਮੇਲ:

icon.support@ubc.ca


ਘਰ ਵਿੱਚ ਨਰੋਏ:

ਸਾਊਥ ਏਸ਼ੀਅਨ ਸਿਹਤ ਫ਼ੋਰਮ ਆਈਕੌਨ ਦੀ ‘ਘਰ ਵਿੱਚ ਨਰੋਏ’ ਲੜੀ ਦਾ ਹਿੱਸਾ ਹੈ। ‘ਘਰ ਵਿੱਚ ਨਰੋਏ’ ਇੱਕ ਭਾਈਚਾਰਕ ਸਿੱਖਿਆ ਰਣਨੀਤੀ ਹੈ ਜੋ ਮੁਢਲੇ ਅਤੇ ਸੈਕੰਡਰੀ ਪੱਧਰ ‘ਤੇ ਬੀਮਾਰੀ ਦੀ ਰੋਕਥਾਮ ਨੂੰ ਉਭਾਰਦੀ ਹੈ, ਅਤੇ ਮਰੀਜ਼ਾਂ, ਖ਼ਾਸ ਕਰ ਕੇ ਬਜ਼ੁਰਗ਼ਾਂ ਨੂੰ, ਘਰਾਂ ਵਿੱਚ ਸਿਹਤਮੰਦ ਅਤੇ ਰਿਸ਼ਟ-ਪੁਸ਼ਟ ਰੱਖਣ ਦਾ ਯਤਨ ਕਰਦੀ ਹੈ ।


ਬੁਲਾਰੇ  :

Dr. Gulzar Cheema, Family Physician 
ਡਾ. ਗੁਲਜ਼ਾਰ ਚੀਮਾ, ਫ਼ੈਮਲੀ ਡਾਕਟਰ 
ਡਾ. ਗੁਲਜ਼ਾਰ ਸਿੰਘ ਚੀਮਾ, ਐਮ.ਬੀ.ਬੀ.ਐਸ. ; ਐੱਲ.ਐੱਮ .ਸੀ.ਸੀ ; ਸੀ.ਸੀ ਐੱਫ.ਪੀ, ਮਈ 2001 ਵਿੱਚ ਸਰੀ-ਪੈਨੋਰਮਾ ਰਿੱਜ ਹਲਕੇ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਸਨ।  05 ਜੂਨ, 2001 ਨੂੰ, ਡਾ ਗੁਲਜ਼ਾਰ ਚੀਮਾ, ਮਾਨਸਕ ਸਿਹਤ ਰਾਜ ਮੰਤਰੀ ਦੇ ਤੌਰ ‘ਤੇ (Minister of State for Mental Health), ਬੀ ਸੀ ਸਰਕਾਰ ਦੀ ਕਾਰਜਕਾਰੀ ਪ੍ਰੀਸ਼ਦ (Executive Council for the Government of B.C.) ਦੇ ਮੈਂਬਰ ਨਿਯੁਕਤ ਕੀਤੇ ਗਏ ਸਨ।  26 ਜਨਵਰੀ, 2004 ਨੂੰ, ਉਹ ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਸਰਵਿਸਿਜ਼ ਰਾਜ ਮੰਤਰੀ (Minister of State for Immigration and Multicultural Services) ਦੇ ਤੌਰ ਤੇ ਵੀ ਨਿਯੁਕਤ ਕੀਤੇ ਗਏ ਸਨ। ਉਹ ਪੰਜ ਸਾਲ ਲਈ ਮੈਨੀਟੋਬਾ ਵਿੱਚ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਸਿਹਤ ਦੇ ਆਲੋਚਕ ਦੇ ਤੌਰ ਤੇ ਸੇਵਾ ਨਿਭਾਈ। ਉਹਨਾਂ ਨੇ ਵਿਨੀਪੈੱਗ ਅਤੇ ਦਿਹਾਤੀ ਮੈਨੀਟੋਬਾ ਵਿੱਚ ਡਾਕਟਰੀ ਵੱਜੋਂ ਕੰਮ ਵੀ ਕੀਤਾ ਹੈ I ਉਹਨਾਂ ਨੇ ਡਾਕਟਰੀ ਅਤੇ ਸਰਜਰੀ ਵਿੱਚ ਬੈਚਲਰ ਦੀ ਡਿਗਰੀ ਭਾਰਤ ਦੀ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕੀਤੀ I ਉਹਨਾਂ ਨੇ ਯੂਨੀਵਰਸਿਟੀ ਔਫ਼  ਨਿਊਫਾਊਂਡਲੈਂਡ  ਵਿੱਚ ਇਨਟਰਨ ਵੱਜੋਂ ਕੰਮ ਕੀਤਾ ਅਤੇ ਸੈਸਕਾਟੂਨ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਰੈਜ਼ੀਡੈਂਟ ਰਹੇ। 1992 ਵਿੱਚ ਉਨ੍ਹਾਂ ਨੂੰ ਭਾਈਚਾਰੇ ਦੀ ਸੇਵਾ ਲਈ ਕੈਨੇਡਾ ਦੇ 125 ਮੈਡਲ ਨਾਲ ਸਨਮਾਨਤ ਕੀਤਾ ਗਿਆ। ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਫੁੱਲਤ ਕਰਨ ਲਈ, ਡਾ. ਚੀਮਾ ਸਥਾਨਕ ਮਲਟੀਕਲਚਰਲ ਰੇਡੀਉ ਸ਼ੋਅ ਵਿੱਚ ਹਫ਼ਤਾਵਾਰੀ ਹਿੱਸਾ ਲੈਂਦੇ ਹਨ । 

ਅੱਜ ਕੱਲ੍ਹ ਉਹ ਸਰੀ, ਬੀ. ਸੀ. ਵਿਚ ਫ਼ੈਮਲੀ ਮੇਡੀਸਨ ਪ੍ਰੈਕਟਿਸ ਕਰ ਰਹੇ ਹਨ,  ਯੂ.ਬੀ.ਸੀ. ਦੇ ਫ਼ੈਮਲੀ ਪ੍ਰੈਕਟਿਸ ਵਿਭਾਗ (Department of Family Practice, UBC) ਵਿੱਚ ਕਲੀਨੀਕਲ ਸਹਾਇਕ ਪ੍ਰੋਫੈਸਰ (Clinical Assistant Professor) ਹਨ ਅਤੇ ਆਈਕੌਨ  ਦੇ ਸਾਊਥ ਏਸ਼ੀਅਨ ਡਿਵੀਜ਼ਨ, ਡਿਜੀਟਲ ਐਮਰਜੰਸੀ ਮੈਡੀਸਨ, ਫੈਕਲਟੀ ਔਫ਼  ਮੈਡੀਸਨ, ਯੂ.ਬੀ.ਸੀ ਦੇ ਮੁੱਖ ਮੈਡੀਕਲ ਅਧਿਕਾਰੀ ਹਨ (iCON South Asian Division Digital Emergency Medicine, Faculty of Medicine, UBC)

ਉਹ ਭਾਰਤ ਵਿੱਚ ਜਨਮੇ ਪਹਿਲੇ ਵਿਅਕਤੀ ਹਨ ਜੋ ਕੈਨੇਡਾ ਵਿੱਚ ਐੱਮ ਐੱਲ ਏ ਦੇ ਤੌਰ ਤੇ ਚੁਣੇ ਗਏ ਸਨ।

 

Dr. Navjot Dhindsa, Rheumatologist 
ਡਾ.
ਨਵਜੋਤ ਢੀਂਡਸਾ,  ਰਿਉਮੇਟੌਲੋਜਿਸਟ ਡਾ. ਨਵਜੋਤ ਢੀਂਡਸਾ 2000 ਵਿੱਚ ਭਾਰਤ ਤੋਂ ਕੈਨੇਡਾ ਆਏ ਜਿੱਥੇ ਉਨ੍ਹਾਂ ਨੇ ਇੱਕ ਫ਼ੈਮਲੀ ਡਾਕਟਰ ਵੱਜੋਂ ਅਤੇ ਕਈ ਗ਼ੈਰ-ਸਰਕਾਰੀ ਸੰਸਥਾਵਾਂ ਵਿੱਚ ਮੈਡੀਕਲ ਅਫ਼ਸਰ ਦੇ ਤੌਰ 'ਤੇ ਕੰਮ ਕੀਤਾ। ਕੈਨੇਡਾ ਵਿੱਚ ਕਲੀਨੀਕਲ ਸਹਾਇਕ ਵੱਜੋਂ ਕੰਮ ਕਰਦਿਆਂ ਅਤੇ ਆਪਣਾ ਡਾਕਟਰੀ ਲਾਇਸੈਂਸ ਹਾਸਲ ਕਰਨ ਦੇ ਮੁਸ਼ਕਲ ਰਾਹ 'ਤੇ ਤੁਰਦਿਆਂ ਉਨ੍ਹਾਂ ਨੂੰ ਰਿਉਮੇਟੌਲੋਜੀ ਪ੍ਰਤੀ ਸ਼ੌਕ ਪੈਦਾ ਹੋ ਗਿਆ।  ਉਨ੍ਹਾਂ ਨੇ 2009 ਵਿੱਚ ਮੈਨੀਟੋਬਾ ਯੂਨੀਵਰਸਿਟੀ ਵਿੱਚ ਇੰਟਰਨਲ ਮੈਡੀਸਿਨ ਵਿੱਚ ਰੈਜ਼ੀਡੈਂਸੀ ਅਤੇ ਫ਼ਿਰ ਰਿਉਮੇਟੌਲੋਜੀ ਵਿੱਚ ਫੈਲੋਸ਼ਿਪ ਮੁਕੰਮਲ ਕੀਤੀ।  ਫ਼ਿਰ ਉਨ੍ਹਾਂ ਨੂੰ ਹੈੱਲਥ ਸਾਇੰਸਜ਼ ਸੈਂਟਰ, ਵਿਨੀਪੈੱਗ, ਮੈਨੀਟੋਬਾ ਵਿੱਚ ਰਿਉਮੇਟੌਲੋਜੀ ਵਿਭਾਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।  ਇੰਟਰਨਲ ਮੈਡੀਸਿਨ ਅਤੇ ਰਿਉਮੇਟੌਲੋਜੀ ਵਿੱਚ ਕਨਸਲਟੈਂਟ ਦੀ ਭੂਮਿਕਾ ਨਿਭਾਉਣ ਤੋਂ ਇਲਾਵਾ, ਉਨ੍ਹਾਂ ਕੋਲ ਅਧਿਆਪਨ ਅਤੇ ਖੋਜ ਸਮੇਤ ਹੋਰ ਵੀ ਕਈ ਅਕਾਦਮਿਕ ਜ਼ਿੰਮੇਵਾਰੀਆਂ ਸਨ।  ਜੂਨ 2015 ਤੱਕ, ਉਹ ਮੈਨੀਟੋਬਾ ਯੂਨੀਵਰਸਿਟੀ ਵਿੱਚ ਰਿਉਮੇਟੌਲੋਜੀ ਸਬਸਪੈਸ਼ਲਿਟੀ ਪ੍ਰੋਗਰਾਮ ਦੇ ਪ੍ਰੋਗਰਾਮ ਡਾਇਰੈਕਟਰ ਸਨ, ਜਦੋਂ ਉਨ੍ਹਾਂ ਨੇ ਮੈਨੀਟੋਬਾ ਦੀਆਂ ਲੰਮੀਆਂ ਠੰਡੀਆਂ ਸਰਦੀਆਂ ਤੋਂ ਦੂਰ ਬੀ ਸੀ ਵਿੱਚ ਆਉਣ ਦਾ ਫ਼ੈਸਲਾ ਕੀਤਾ।  ਰਿਚਮੰਡ ਵਿੱਚ ਇੱਕ ਸਾਲ ਕੰਮ ਕਰਨ ਤੋਂ ਬਾਦ, ਉਨ੍ਹਾਂ ਨੂੰ ਸਰੀ ਵਿੱਚ ਇੱਕ ਰਿਉਮੇਟੌਲੋਜਿਸਟ ਦੀ ਜ਼ਬਰਦਸਤ ਲੋੜ ਦਾ ਅਹਿਸਾਸ ਹੋਇਆ ਜਿੱਥੇ ਉਹ ਅੱਜ ਕੱਲ੍ਹ ਪ੍ਰੈਕਟਿਸ ਕਰ ਰਹੇ ਹਨ।  ਮਸਕੁਲੋਸਕੈਲੇਟਲ ਅਲਟਰਾਸਾਊਂਡ ਅਤੇ ਵੈਸਕੁਲਾਈਟਿਸ ਵਿੱਚ ਡਾ. ਢੀਂਡਸਾ ਦੀ ਵਿਸ਼ੇਸ਼ ਰੁਚੀ ਹੈ।

 

Dr. Leena Jain, Geriatrician 
ਡਾ
. ਲੀਨਾ ਜੈਨ, ਜੈਰੀਐਟਰੀਸ਼ੀਅਨ ਡਾ. ਲੀਨਾ ਜੈਨ ਦਾ ਪਾਲਣ ਪੋਸ਼ਣ ਚੰਡੀਗੜ੍ਹ, ਭਾਰਤ ਵਿੱਚ ਹੋਇਆ ਹੈ। ਉਨ੍ਹਾਂ ਨੇ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ ਬੈਚਲਰ ਆਫ਼ ਮੈਡੀਸਨ, ਬੈਚਲਰ ਆਫ਼ ਸਰਜਰੀ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਦ, ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਔਫ਼ਥੈਲਮੌਲੋਜੀ ਵਿੱਚ ਐੱਮ. ਡੀ. ਮੁਕੰਮਲ ਕੀਤੀ।

ਉੱਤਰੀ ਅਮਰੀਕਾ ਵਿੱਚ ਆਉਣ ਤੋਂ ਬਾਦ, ਡਾ. ਜੈਨ ਨੇ ਸ਼ਿਕਾਗੋ, ਅਮਰੀਕਾ ਤੋਂ ਇੰਟਰਨਲ ਮੈਡੀਸਨ ਵਿੱਚ ਇੱਕ ਹੋਰ ਐੱਮ. ਡੀ. ਕੀਤੀ। ਇੰਟਰਨਲ ਮੈਡੀਸਨ ਵਿੱਚ ਐੱਮ. ਡੀ. ਕਰਨ ਤੋਂ ਬਾਦ, ਉਨ੍ਹਾਂ ਨੇ ਸ਼ਿਕਾਗੋ, ਅਮਰੀਕਾ ਵਿੱਚ ਲੌਇਲਾ ਯੂਨੀਵਰਸਿਟੀ ਵਿੱਚ ਜੈਰੀਐਟਰਿਕਸ ਵਿੱਚ ਫ਼ੈਲੋਸ਼ਿਪ ਮੁਕੰਮਲ ਕੀਤੀ। ਲਗਭਗ 14 ਸਾਲ ਪਹਿਲਾਂ, ਡਾ. ਜੈਨ ਕੈਨੇਡਾ ਵਿੱਚ ਆ ਗਏ ਅਤੇ ਉਦੋਂ ਤੋਂ ਇੰਟਰਨਲ ਮੈਡੀਸਨ ਸਪੈਸ਼ਲਿਸਟ ਅਤੇ ਜੈਰੀਐਟਰੀਸ਼ੀਅਨ ਵੱਜੋਂ ਫ਼ਰੇਜ਼ਰ ਹੈੱਲਥ ਖੇਤਰ ਵਿੱਚ ਪ੍ਰੈਕਟਿਸ ਕਰ ਰਹੇ ਹਨ। ਡਾ. ਜੈਨ ਕੋਲ ਰੌਇਲ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਕੈਨੇਡਾ ਅਤੇ ਅਮੈਰੀਕਨ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਐਂਡ ਸਰਜਨਜ਼ ਦੀ ਵੀ ਫ਼ੈਲੋਸ਼ਿਪ ਹੈ।

 

Gurdeep Gill Sakkarwal, Physiotherapist 
ਗੁਰਦੀਪ
ਗਿੱਲ ਸੱਕਰਵਾਲ, ਫਿਜ਼ਿਉਥੈਰੇਪਿਸਟ ਗੁਰਦੀਪ ਗਿੱਲ ਸੱਕਰਵਾਲ ਨੇ ਭਾਰਤ ਵਿੱਚ 2005 ਵਿੱਚ ਫਿਜ਼ਿਉਥੈਰੇਪੀ ਵਿੱਚ ਬੈਚਲਰ ਡਿਗਰੀ (ਡੀ ਏ ਵੀ ਵੀ ਯੂਨੀਵਰਸਿਟੀ) ਤੋਂ ਅਤੇ 2007 ਵਿੱਚ ਸਪੋਰਟਸ ਫਿਜ਼ਿਉਥੈਰੇਪੀ ਵਿੱਚ ਮਾਸਟਰ ਡਿਗਰੀ (ਜੀ ਐੱਨ ਡੀ ਯੂ ਯੂਨੀਵਰਸਿਟੀ) ਤੋਂ ਮੁਕੰਮਲ ਕੀਤੀ।  2010 ਵਿੱਚ ਕੈਨੇਡਾ ਆਉਣ ਤੋਂ ਬਾਦ, ਉਨ੍ਹਾਂ ਨੇ ਯੋਗ ਇੰਸਟ੍ਰੱਕਟਰ  ਅਤੇ ਪਰਸਨਲ ਟ੍ਰੇਨਰ (ਬੀ ਪੀ ਆਰ ਏ) ਦੇ ਤੌਰ 'ਤੇ ਅਤੇ ਉਸ ਦੇ ਨਾਲ ਨਾਲ ਆਈ ਐੱਮ ਐੱਸ /ਡ੍ਰਾਈ ਨੀਡਲਿੰਗ ਅਤੇ ਆਕੂਪੰਕਚਰ ਇਲਾਜ (ਆਕੂਪੰਕਚਰ ਕੈਨੇਡਾ) ਲਈ ਲਾਈਸੈਂਸ ਪ੍ਰਾਪਤ ਕਰਨ ਲਈ  ਹੋਰ ਸਿਖਲਾਈ ਹਾਸਲ ਕੀਤੀ।  ਅੱਜ ਕੱਲ੍ਹ, ਉਹ ਨੌਰਡਲ ਫਿਜ਼ਿਉਥੈਰੇਪੀ ਅਤੇ ਸਪੋਰਟਸ ਕਲੀਨਿਕ ਵਿੱਚ ਰਜਿਸਟਰਡ ਫਿਜ਼ਿਉਥੈਰੇਪਿਸਟ ਵੱਜੋਂ ਕੰਮ ਕਰ ਰਹੇ ਹਨ, ਜਿੱਥੇ ਆਪਣੀ ਪ੍ਰੈਕਟਿਸ ਵਿੱਚ ਇੱਕ ਮਿਸ਼ਰਤ ਪਹੁੰਚ ਦੀ ਵਰਤੋਂ ਕਰਦੇ ਹਨ।  ਕਲੀਨਿਕ ਵਿੱਚ ਕੰਮ ਕਰਨ ਤੋਂ ਅਗਾਂਹ ਜਾ ਕੇ, ਗੁਰਦੀਪ ਨੇ ਰੈੱਡ ਐੱਫ ਐੱਮ 'ਤੇ ਫਿਜ਼ਿਉਥੈਰੇਪੀ ਬਾਰੇ ਸਲਾਹ ਮਸ਼ਵਰਾ ਦਿੱਤਾ ਹੈ ਅਤੇ ਕੇ ਵੀ ਉ ਐੱਸ ਟੈਲੀਵਿਜ਼ਨ 'ਤੇ ਯੋਗ ਇੰਸਟ੍ਰੱਕਟਰ ਦੇ ਤੌਰ 'ਤੇ ਕੰਮ ਕੀਤਾ ਹੈ। ਕੰਮ ਦੇ ਦਾਇਰੇ ਤੋਂ ਬਾਹਰ, ਉਹ ਇੱਕ ਸਰਗਰਮ ਜ਼ਿੰਦਗੀ ਜਿਉਂਦੇ ਹਨ ਜਿਸ ਵਿੱਚ ਰੋਜ਼ਾਨਾ ਯੋਗ ਅਤੇ ਤੰਦਰੁਸਤ ਰਹਿਣ ਲਈ ਗਤੀਵਿਧੀਆਂ ਸ਼ਾਮਲ ਹਨ।

 

 

Dr. Kausar Suhail, Registered Psychologist 
ਡਾ
. ਕੌਸਰ ਸੁਹੇਲ, ਰਜਿਸਟਰਡ ਮਨੋਵਿਗਿਆਨੀ ਡਾ. ਕੌਸਰ ਸੁਹੇਲ  ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਰਜਿਸਟਰਡ ਮਨੋਵਿਗਿਆਨੀ ਹਨ।  ਸਿੱਖਿਆ ਅਤੇ ਸਿਖਲਾਈ ਦੇ ਲਿਹਾਜ਼ ਨਾਲ, ਉਨ੍ਹਾਂ ਨੇ ਬਰਮਿੰਘਮ ਯੂਨੀਵਰਸਿਟੀ, ਯੂ ਕੇ  ਤੋਂ ਪੀ ਐੱਚ ਡੀ ਮੁਕੰਮਲ ਕੀਤੀ, ਅਤੇ ਫੁਲਬ੍ਰਾਈਟ ਪੋਸਟਡੌਕਟ੍ਰਲ ਫ਼ੈਲੋ ਦੇ ਤੌਰ 'ਤੇ, ਕੈਲੀਫ਼ੋਰਨੀਆ ਯੂਨੀਵਰਸਿਟੀ-ਲਾਸ ਏਂਜਲਸ, ਯੂ ਐੱਸ ਏ, ਵਿੱਚ ਕੰਮ ਕੀਤਾ।  ਉਨ੍ਹਾਂ ਕੋਲ ਖੋਜ, ਅਧਿਆਪਨ ਅਤੇ ਪ੍ਰੈਕਟਿਸ ਕਰਨ ਦਾ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ।  ਸਰੀ ਮੈਂਟਲ ਹੈੱਲਥ ਵਿੱਚ ਕੰਮ ਕਰਨ ਤੋਂ ਇਲਾਵਾ, ਉਹ ਸਰੀ, ਬੀ ਸੀ ਵਿੱਚ ਨਿਜੀ ਪ੍ਰੈਕਟਿਸ ਵਿੱਚ ਮਸਰੂਫ਼ ਹਨ।  ਉਨ੍ਹਾਂ ਦੀ ਪ੍ਰੈਕਟਿਸ ਵੱਖ-ਵੱਖ ਮਾਨਸਕ ਸਿਹਤ ਸਮੱਸਿਆਵਾਂ ਦੇ ਮੁਲਾਂਕਣ ਅਤੇ ਇਲਾਜ 'ਤੇ ਅਧਾਰਤ ਹੈ, ਜਿਸ ਵਿੱਚ ਡਿਪ੍ਰੈਸ਼ਨ, ਚਿੰਤਾ ਅਤੇ ਘਬਰਾਹਟ, ਪੀ ਟੀ ਐੱਸ  ਡੀ,  ਉ ਸੀ ਡੀ, ਪੁਰਾਣਾ ਦਰਦ, ਸੰਤਾਪ ਅਤੇ ਘਾਟਾ ਆਦਿ ਸ਼ਾਮਲ ਹਨ।

 

 

 

Priti Suri, Registered Dietitian 
ਪ੍ਰੀਤੀ ਸੂਰੀ, ਰਜਿਸਟਰਡ ਡਾਇਟੀਸ਼ੀਅਨ ਕਾਲਜ ਆਫ਼ ਡਾਇਟੀਸ਼ੀਅਨਜ਼ ਆਫ਼ ਬੀ ਸੀ ਨਾਲ ਰਜਿਸਟਰਡ, ਪ੍ਰੀਤੀ ਸੂਰੀ ਅੱਜ ਕੱਲ੍ਹ ਡਾਇਟ ਗਰੁੱਪ ਵਿੱਚ ਮੁੱਖ ਸਲਾਹਕਾਰ ਡਾਇਟੀਸ਼ੀਅਨ ਹਨ। ਪ੍ਰੀਤੀ ਦਾ ਵਧੇਰੇ ਸਮਾਂ ਸੰਸਥਾਵਾਂ, ਸਰਕਾਰ ਨੂੰ ਸਲਾਹ ਦੇਣ, ਸਿੱਖਿਆ ਵਰਕਸ਼ਾਪਾਂ ਸੰਚਾਲਤ ਕਰਨ, ਪੋਸ਼ਣ ਸਬੰਧੀ ਵਿਅਕਤੀਗਤ ਸਲਾਹ ਦੇਣ, ਜਨਤਕ ਭਾਸ਼ਣ ਦੇਣ ਅਤੇ ਲਿਖਣ ਵਿੱਚ ਬਤੀਤ ਹੁੰਦਾ ਹੈ। ਉਨ੍ਹਾਂ ਨੇ ਕਲੀਨੀਕਲ ਡਾਇਟੈਟਿਕਸ ਵਿੱਚ ਅੰਡਰਗਰੈਜੁਏਟ ਪੜ੍ਹਾਈ ਮੁਕੰਮਲ ਕੀਤੀ ਹੈ ਅਤੇ ਬੀ ਸੀ ਚਿਲਡਰਨ ਹਸਪਤਾਲ, ਐਬਟਸਫ਼ੋਰਡ ਰਿਜਨਲ, ਟਰਾਂਟੋ ਈਸਟ ਜਨਰਲ, ਮਾਊਂਟ ਸਿਨਾਈ ਹਸਪਤਾਲ ਅਤੇ ਹੌਸਪੀਟਲ ਫ਼ਾਰ ਸਿੱਕ ਚਿਲਡਰਨ ਨਾਲ ਪ੍ਰਾਜੈਕਟਾਂ ਦੀ ਇੱਕ ਬਹੁਤ ਵੱਡੀ ਵੰਨਗੀ ਲਈ ਕੰਮ ਕੀਤਾ ਹੈ।

ਪ੍ਰੀਤੀ ਇੱਕ ਭਰੋਸੇਯੋਗ ਭੋਜਨ ਅਤੇ ਪੋਸ਼ਣ ਮਾਹਰ ਹਨ ਅਤੇ ਵੱਖ ਵੱਖ ਭਾਈਚਾਰਕ ਪਹਿਲਕਦਮੀਆਂ ਵਿੱਚ ਅਹੁਦਿਆਂ ਤੇ ਅਤੇ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਰਹਿ ਕੇ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਨੇ ਕਾਰਪੋਰੇਟ ਸੰਸਥਾਵਾਂ, ਹਸਪਤਾਲਾਂ, ਸਕੂਲਾਂ, ਗ਼ੈਰ-ਮੁਨਾਫ਼ਾ ਸੰਸਥਾਵਾਂ ਵਿੱਚ ਪੋਸ਼ਣ ਸਬੰਧੀ ਭਾਸ਼ਣ ਦਿੱਤੇ ਹਨ ਅਤੇ ਰੇਡਿਉ, ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਵਿੱਚ ਕਈ ਪੋਸ਼ਣ ਪ੍ਰੋਗਰਾਮ ਪੇਸ਼ ਕੀਤੇ ਹਨ ਅਤੇ ਇੰਟਰਵਿਊ/ਮਾਹਰ ਵੱਜੋਂ ਵਿਚਾਰ ਦਿੱਤੇ ਹਨ। ਇੱਕ ਪੋਸ਼ਣ ਕਾਲਮਨਵੀਸ ਦੇ ਤੌਰ 'ਤੇ, ਉਹ ਲੰਮੇ ਸਮੇਂ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਸਿਹਤ, ਪੋਸ਼ਣ ਅਤੇ ਖ਼ੁਰਾਕ ਸਬੰਧੀ ਜਾਣਕਾਰੀ 'ਤੇ ਲਿਖਦੇ ਹਨ।


ਆਈਕੌਨ ਬਾਰੇ:

ਆਈਕੌਨ ਬਹੁ-ਸੱਭਿਆਚਾਰਕ ਭਾਈਚਾਰਿਆਂ, ਮਰੀਜ਼ਾਂ ਅਤੇ ਸਾਂਭ-ਸੰਭਾਲ ਪ੍ਰਦਾਨਕਰਤਾਵਾਂ ਦੀ ਭਾਈਚਾਰਕ ਸਿੱਖਿਆ, ਗਿਆਨ ਦੀ ਸਾਂਝ, ਅਤੇ ਤਨਕਨੌਲੋਜੀ ਦੁਆਰਾ ਪੂਰੇ ਬੀ ਸੀ ਵਿੱਚ ਲੰਮੇ ਸਮੇਂ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਸਵੈ-ਪ੍ਰਬੰਧਨ ਨੂੰ ਯੋਗ ਪੱਧਰ ਤੱਕ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਆਈਕੌਨ ਯੂ ਬੀ ਸੀ ਡਿਜਿਟਲ ਐਮਰਜੈਂਸੀ ਮੈਡੀਸਿਨ ਦੀ ਅਗਵਾਈ ਅਧੀਨ ਸਿਹਤ ਮੰਤਰਾਲੇ ਦੀ ਭਾਈਵਾਲਾਂ ਵੱਜੋਂ ਮਰੀਜ਼ ਪਹਿਲਕਦਮੀ ਦੀ ਸਹਾਇਤਾ ਨਾਲ ਚੱਲਣ ਵਾਲੀ ਇੱਕ ਪਹਿਲਕਦਮੀ ਹੈ। ਆਈਕੌਨ ਨੂੰ, ਗ਼ੈਰ-ਮੁਨਾਫ਼ਾ ਸ਼ੇ੍ਰਣੀ ਵਿੱਚ, 2017 ਦਾ ਡਾਕਟਰਜ਼ ਔਫ਼ ਬੀ ਸੀ ਐਕਸੀਲੈਂਸ ਇਨ ਹੈੱਲਥ ਪ੍ਰੋਮੋਸ਼ਨ ਅਵਾਰਡ ਪ੍ਰਾਪਤ ਕਰਨ ‘ਤੇ ਮਾਣ ਹੈ।