Health at Home Banner

ਆਈਕੌਨ ਦੱਖਣ ਏਸ਼ੀਆਈ ਸਿਹਤ ਫ਼ੋਰਮ: ਘਰ ਵਿੱਚ ਸਿਹਤਮੰਦ ਅਤੇ ਪ੍ਰਸੰਨ ਜੀਵਨ

5 ਮਾਰਚ, 2017 ਨੂੰ ਆਈਕੌਨ ਵੱਲੋਂ ਗਰੈਂਡ ਤਾਜ ਬੈਂਕੁਇਟ ਹਾਲ, ਸਰੀ, ਬੀ ਸੀ ਵਿਖੇ ਆਪਣਾ 8ਵਾਂ ਦੱਖਣ ਏਸ਼ੀਆਈ ਸਿਹਤ ਫ਼ੋਰਮ ਕਰਵਾਇਆ ਗਿਆ। ਇਸ ਸਾਲ ਦਾ ਵਿਸ਼ਾ ਸੀ, “ਘਰ ਵਿੱਚ ਸਿਹਤਮੰਦ ਅਤੇ ਪ੍ਰਸੰਨ ਜੀਵਨ”

ਮਾਣਯੋਗ ਮੰਤਰੀ ਅਮਰੀਕ ਵਿਰਕ ਅਤੇ ਮਾਣਯੋਗ ਮੰਤਰੀ ਪੀਟਰ ਫ਼ਾਸਬੈਂਡਰ ਨੇ ਹਾਜ਼ਰੀ ਲਵਾਈ, ਅਤੇ ਲੰਮੇ ਸਮੇਂ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ ਦੀ ਮਹੱਤਤਾ ਬਾਰੇ ਬੋਲਦਿਆਂ ਪ੍ਰੀਮੀਅਰ ਕ੍ਰਿਸਟੀ ਕਲਾਰਕ ਵੱਲੋਂ ਸ੍ਰੋਤਿਆਂ ਦਾ ਸੁਆਗਤ ਕੀਤਾ। ਮਾਣਯੋਗ ਮੰਤਰੀ ਪੀਟਰ ਫ਼ਾਸਬੈਂਡਰ ਨੇ ਆਪਣੀ ਕਹਾਣੀ ਸਾਂਝੀ ਕੀਤੀ:

Honourable Minister Amrik Virk and Honourable Minister Peter Fassbender

“ਮੈਨੂੰ ਟਾਈਪ 2 ਡਾਇਬਿਟੀਜ਼ ਹੈ, ਅਤੇ ਇਹ ਕੁਝ ਇਸ ਕਰਕੇ ਹੋਇਆ ਕਿ ਬਹੁਤ ਦੇਰ ਹੋ ਜਾਣ ਤੱਕ ਮੈਂ ਉਹੋ ਜਿਹੀ ਜੀਵਨ ਸ਼ੈਲੀ ਨਹੀਂ ਜੀਵਿਆ ਜਿਹੋ ਜਿਹੀ ਮੈਨੂੰ ਜਿਉਣੀ ਚਾਹੀਦੀ ਸੀ, ਅਤੇ ਅੱਜ ਜੋ ਮੇਰਾ ਵਿਚਾਰ ਹੈ, ਉਹ ਇਹੀ ਹੈ ਕਿ ਅਸੀਂ ਰੋਕਥਾਮ ਦੀਆਂ ਸੰਭਾਵਨਾਵਾਂ ਲਈ ਆਪਣੇ ਮਨਾਂ ਵਿੱਚ ਥਾਂ ਬਣਾਈਏ, ਰੁਕੀਏ ਅਤੇ ਅਜਿਹੀ ਜੀਵਨ ਸ਼ੈਲੀ ਅਪਣਾਈਏ ਜੋ ਇਹ ਯਕੀਨੀ ਬਣਾਵੇ ਕਿ ਬੀਮਾਰੀ ਦੀ ਰੋਕਥਾਮ ਲਈ ਅਸੀਂ ਚੰਗੇ ਤੋਂ ਚੰਗਾ ਯਤਨ ਕਰ ਸਕੀਏ।”

ਇਸ ਫ਼ੋਰਮ ਨੇ ਦੱਖਣ ਏਸ਼ੀਆਈ ਬਜ਼ੁਰਗਾਂ, ਉਨ੍ਹਾਂ ਦੇ ਪ੍ਰਵਾਰਾਂ ਅਤੇ ਦੇਖ ਭਾਲ ਕਰਨ ਵਾਲਿਆਂ ਨੂੰ ਬਜ਼ੁਰਗਾਂ ਦੀ ਸਵੈ-ਨਿਰਭਰ ਰਹਿਣ, ਵਧਦੀ ਉਮਰ ਨਾਲ ਚੰਗੀ ਤਰ੍ਹਾਂ ਜਿਉਣ, ਅਤੇ ਘਰ ਵਿੱਚ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਸਿੱਖਿਆ ਅਤੇ ਰਣਨੀਤੀਆਂ ਪ੍ਰਦਾਨ ਕੀਤੀਆਂ। 300 ਦੇ ਲਗਭਗ ਸ੍ਰੋਤਿਆਂ ਨਾਲ, ਸਿਹਤ ਮਾਹਰਾਂ ਨੇ ਲੰਮੇ ਸਮੇਂ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ, ਡਿੱਗਣ ਅਤੇ ਸੱਟ ਵੱਜਣ ਤੋਂ ਬਚਾਅ, ਸਿਹਤਮੰਦ ਜੀਵਨ, ਖ਼ੁਰਾਕ, ਦਵਾਈਆਂ ਦੇ ਪ੍ਰਬੰਧਨ, ਮਾਨਸਕ ਤੰਦਰੁਸਤੀ ਅਤੇ ਡਿਜਿਟਲ ਸ੍ਰੋਤਾਂ ਸਮੇਤ ਭਾਈਚਾਰਕ ਸਹਾਇਤਾ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਫ਼ੋਰਮ ਤੋਂ ਪਹਿਲਾਂ, ਸਥਾਨਕ ਭਾਈਚਾਰਕ ਸੰਸਥਾਵਾਂ ਨੇ ਆਪਣੀਆਂ ਸੇਵਾਵਾਂ ਬਾਰੇ ਜਾਣਕਾਰੀ ਅਤੇ ਸ੍ਰੋਤ ਸਾਂਝੇ ਕਰਨ ਲਈ ਉਪਨ ਹਾਊਸ ਵਿੱਚ ਹਿੱਸਾ ਲਿਆ। ਉਨ੍ਹਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਕ੍ਰਿਪਾ ਕਰਕੇ ਹੇਠਾਂ ਦਿੱਤੇ ਉਨ੍ਹਾਂ ਦੇ ਲਿੰਕ ‘ਤੇ ਕਲਿੱਕ ਕਰੋ!

Forum pictures

ਜੇ ਤੁਸੀਂ ਫ਼ੋਰਮ ਵਿੱਚ ਆਉਣ ਤੋਂ ਖੁੰਝ ਗਏ ਹੋ …

ਇਹ ਫ਼ੋਰਮ ਅੰਗ੍ਰੇਜ਼ੀ ਜਾਂ ਪੰਜਾਬੀ ਵਿੱਚ ਕਿਸੇ ਵੀ ਵੇਲੇ ਔਨਲਾਈਨ ਵੇਖੇ ਜਾਣ ਲਈ ਉਪਲਬਧ ਹੈ! ਜੇ ਤੁਸੀਂ ਵੇਖਣਾ ਚਾਹੁੰਦੇ ਹੋ, ਤਾਂ ਹੇਠਾਂ ਆਪਣੀ ਤਰਜੀਹ ਅਨੁਸਾਰ ਭਾਸ਼ਾ ‘ਤੇ ਕਲਿੱਕ ਕਰੋ।

ਆਈਕੌਨ ਇਸ ਮੌਕੇ ‘ਤੇ ਵਿਦਿਆਰਥੀਆਂ, ਭਾਈਚਾਰਕ ਵਲੰਟੀਅਰਾਂ, ਬੁਲਾਰਿਆਂ, ਅਤੇ ਭਾਈਚਾਰਕ ਸਰਪ੍ਰਸਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਇਕੱਠੇ ਹੋ ਕੇ ਆਪਣੇ ਭਾਈਚਾਰਿਆਂ ਦੇ ਫ਼ਾਇਦੇ ਲਈ ਇਸ ਦਿਨ ਦੀਆਂ ਗਤੀਵਿਧੀਆਂ ਵਿੱਚ ਮਦਦ ਕੀਤੀ।

Pictures of the event