What's new banner

ਸਾਊਥ ਏਸ਼ੀਅਨ ਹੈਲਥ ਫੋਰਮ 2021

ਇਸ ਸਾਲ, ਆਈਕਾਨ ਇਕ ਮੁਫਤ ਦੱਖਣੀ ਏਸ਼ੀਅਨ ਸਿਹਤ ਫੋਰਮ ਤਿਆਰੀ ਕਰ ਰਹੇ ਹਾਂ, ਜਿਸ ਦਾ ਵਿਸ਼ਾ ਹੋਵੇਗਾ ਗਠੀਏ (ਅਰਟਹਰਟਿਸਿ) ਅਤੇ ਹੱਡੀਆਂ ਦੀ ਕਮਜ਼ੋਰੀ (ਓਸਟੀਓਪਰੋਰੋਸਿਸ) ਨਾਲ ਚੰਗੀ ਤਰ੍ਹਾਂ ਜਿਉਣਾ। ਇਹ ਸਮਾਗਮ ਉਨ੍ਹਾਂ ਬਜ਼ੁਰਗਾਂ, ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਹੈ ਜੋ ਆਪਣੀ ਹੱਡੀਆਂ ਦੀ ਸਿਹਤ ਦੇ ਪ੍ਰਬੰਧਨ ਬਾਰੇ ਸਿੱਖਣ ਵਿੱਚ ਦਿਲਚਸਪੀ ਰੱਖਦੇ ਹਨ, ਜਿਸ ਵਿੱਚ ਆਮ ਜਾਣਕਾਰੀ, ਗਤੀਸ਼ੀਲਤਾ, ਗਿਰਾਵਟ ਦੀ ਰੋਕਥਾਮ, ਖੁਰਾਕ ਅਤੇ ਮਾਨਸਿਕ ਤੰਦਰੁਸਤੀ ਵੀ ਸ਼ਾਮਲ ਹੈ। ਇਹ ਸਮਾਗਮ ਸ਼ਨੀਵਾਰ, 13 ਮਾਰਚ ਅਤੇ ਸ਼ਨੀਵਾਰ 20 ਮਾਰਚ 2021 ਨੂੰ ਆੱਨਲਾਈਨ ਆਯੋਜਿਤ ਕੀਤਾ ਜਾਵੇਗਾ।

ਸਵਾਲਾਂ? ਸਾਨੂੰ icon.support@ubc.ca ਤੇ ਈਮੇਲ ਕਰੋ। ਤੁਸੀਂ ਜੈ ਬੈਂਸ ਨਾਲ 604-763-6523 'ਤੇ ਵੀ ਸੰਪਰਕ ਕਰ ਸਕਦੇ ਹੋ।

ਸਮਾਗਮ ਬਾਰੇ ਹੋਰ ਜਾਣਨ ਅਤੇ ਪ੍ਰੀ-ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ ।

iCON ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ 2021 ਸਾਉਥ ਏਸ਼ੀਅਨ ਸਿਹਤ ਫ਼ੋਰਮ “ਗਠੀਏ (ਆਰਥਰਾਈਟਿਸ) ਅਤੇ ਹੱਡੀਆਂ ਦੀ ਕਮਜ਼ੋਰੀ (ਉਸਟੀਉਪੋਰੋਸਿਸ) ਦੇ ਹੁੰਦਿਆਂ ਵਧੀਆ ਜੀਵਨ,” ਵਿੱਚ ਮਾਰਚ 13, 2021 ਅਤੇ ਮਾਰਚ 20, 2021 ਨੂੰ ਭਾਗ ਲਿਆ ਸੀ। ਜੇਕਰ ਤੁਸੀਂ ਇਸ ਪ੍ਰੋਗਰਾਮ ਤੋਂ ਖੁੰਝ ਗਏ ਸੀ, ਤਾਂ ਤੁਸੀਂ ਹੁਣ ਇਸਦੇ ਵੀਡੀਓ ਔਨ-ਲਾਈਨ ਵੇਖ ਸਕਦੇ ਹੋ।

ਸਾਊਥ ਏਸ਼ੀਅਨ ਹੈਲਥ ਫੋਰਮ 2021


ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਘਰ ਵਿੱਚ ਹੀ ਨਜਿੱਠਣਾ

8 ਫ਼ਰਵਰੀ ਨੂੰ, ਹੁਮੈਰਾ ਮੋਹਸਿਨ, ਰਜਿਟਰਡ ਮਨੋਵਿਗਿਆਨੀ ਨੇ ਇਹ ਵੈਬੀਨਾਰ ਪੇਸ਼ ਕੀਤਾ “ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਘਰ ਵਿੱਚ ਹੀ ਨਜਿੱਠਣਾ”। ਇਸ ਸਮਾਗਮ ਦੀ ਮੇਜ਼ਬਾਨੀ ਡਾਈਵਰਸਿਟੀ ਕਮਿਉਨਿਟੀ ਰਿਸੋਰਸਿਜ਼ ਸੋਸਾਇਟੀ ਅਤੇ ਆਈਕੌਨ ਵੱਲੋਂ ਕੀਤੀ ਗਈ। ਇਸ ਪੇਸ਼ਕਾਰੀ ਵਿੱਚ ਇਹ ਨੁਕਤੇ ਸ਼ਾਮਲ ਸਨ ਕਿ ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਦਿਆਂ ਮਾਨਸਕ ਬੋਝ ਦਾ ਸਾਹਮਣਾ ਕਿਵੇਂ ਕੀਤਾ ਜਾਵੇ, ਅਤੇ ਸਿਹਤ ਸਬੰਧੀ ਟੀਚੇ ਮਿਥਣ ਲਈ ਇੱਕ ਕਾਰਜ-ਯੋਜਨਾ ਬਣਾਉਣ ਬਾਰੇ ਸਲਾਹ ਦਿੱਤੀ ਗਈ।

ਇਹ ਪੇਸ਼ਕਾਰੀ ਪੰਜਾਬੀ ਵਿੱਚ ਹੈ। ਆਈਕੌਨ ਸਾਰੇ ਇਸ ਸਮਾਗਮ ਦੇ ਬੁਲਾਰਿਆਂ, ਸਹਾਇਕਾਂ ਅਤੇ ਭਾਗ ਲੈਣ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦਾ ਹੈ। ਤੁਸੀਂ ਇਸ ਵੈਬੀਨਾਰ ਦੀ ਮੁਕੰਮਲ ਰਿਕਾਰਡਿੰਗ ਉਪਰ ਦਿੱਤੇ ਯੂਟਿਊਬ ਵਿਡੀਉ ਵਿੱਚ ਵੇਖ ਸਕਦੇ ਹੋ।

ਸਾਊਥ ਏਸ਼ੀਅਨ ਹੈਲਥ ਫੋਰਮ 2020

=

12 ਦਸੰਬਰ ਨੂੰ, ਰਜਿਸਟਰਡ ਡਾਇਟੀਸ਼ੀਅਨ ਅਤੇ ਸਰਟੀਫਾਈਡ ਸ਼ੂਗਰ/ਡਾਇਬਟੀਜ਼ ਅਧਿਆਪਕ, ਹਰਮੀਤ ਮੁਦਰਾ, ਨੇ ਘਰ ਵਿੱਚ ਰਹਿਕੇ ਸਿਹਤਮੰਦ ਖਾਣਾ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਆਪਸ਼ਨ ਸਮਾਜਿਕ ਸੇਵਾਵਾਂ ਤੋਂ ਕੀਤੀ ਗਈ ਸੀ| ਇਸ ਨੇ ਖੁਰਾਕ ਪ੍ਰਬੰਧਨ ਅਤੇ ਗੰਭੀਰ ਅਤੇ ਲੰਮੇ ਸਮੇਂ ਦੀਆਂ ਬੀਮਾਰੀਆਂ ਅਤੇ ਸਿਹਤਮੰਦ ਭੋਜਨ ਖਾਣ ਦੇ ਸੁਝਾਵਾਂ ਪੇਸ਼ਕਸ਼ ਕੀਤੇ ਸੀ| | ਪੰਜਾਬੀ ਵਿਚ ਪੇਸ਼ਕਾਰੀ|

ਸਾਊਥ ਏਸ਼ੀਅਨ ਹੈਲਥ ਫੋਰਮ 2020

2020 ਲਈ, ਆਈਕੌਨ “ਘਰ ਵਿੱਚ ਨਰੋਏ (Healthy@Home): ਜੋੜਾਂ ਦਾ ਦਰਦ (Arthritis) ਅਤੇ ਹੱਡੀਆਂ ਦੀ ਕਮਜ਼ੋਰੀ (Osteoporosis) ਨਾਲ ਚੰਗੀ ਤਰ੍ਹਾਂ ਜਿਉਣਾ": ਇਹ ਵਿਸ਼ੇ ਨੂੰ ਅੱਗੇ ਵਧਾਉਂਦਿਆਂ ਪੰਜਾਬੀ ਵਿੱਚ ਇੱਕ ਮੁਫ਼ਤ ਦੱਖਣ ਏਸ਼ੀਆਈ ਸਿਹਤ ਫ਼ੋਰਮ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹਨ। ਇਹ ਸਮਾਗਮ, ਜੋ ਐਤਵਾਰ, 29 ਮਾਰਚ, 2020 ਨੂੰ ਹੋ ਰਿਹਾ ਹੈ, ਘਰ ਵਿੱਚ ਮੁਨਾਸਬ ਸਿਹਤਮੰਦੀ ਹਾਸਲ ਕਰਨ ਲਈ ਮਰੀਜ਼ਾਂ ਅਤੇ ਸਾਂਭ-ਸੰਭਾਲ ਕਰਨ ਵਾਲਿਆਂ ਦੀ ਲੰਮੇ ਸਮੇਂ ਦੀਆਂ ਸਮੱਸਿਆਵਾਂ ਦੀ ਰੋਕਥਾਮ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਨ ‘ਤੇ ਕੇਂਦ੍ਰਿਤ ਹੋਵੇਗਾ।

ਫੋਰਮ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ |

ਆਪਣੇ ਸਥਾਨ ਨੂੰ ਸੁਰੱਖਿਅਤ ਕਰਨ ਲਈ ਅਗਾਊਂ ਤੋਂ ਰਜਿਸਟਰ ਕਰੋ ! ਵਧੇਰੇ ਜਾਣਕਾਰੀ ਲਈ ਅਤੇ ਪ੍ਰੋਗਰਾਮ ਲਈ ਰਜਿਸਟਰ ਕਰਨ ਲਈ, ਇੱਥੇ ਕਲਿੱਕ ਕਰੋ:

ਸਾਊਥ ਏਸ਼ੀਅਨ ਹੈਲਥ ਫੋਰਮ 2019

2019 Event Poster

ਮਾਰਚ 16, 2019 ਨੂੰ ਆਈਕੌਨ. ਸਰੀ, ਬੀ.ਸੀ. ਵਿਚਲੇ ਗ੍ਰੈੰਡ ਤਾਜ ਬੈਨਕੁਇਟ ਹਾਲ ਵਿਚ ਆਪਣਾ 10 ਵਾਂ ਸਾਊਥ ਏਸ਼ੀਅਨ ਹੈਲਥ ਫੋਰਮ ਆਯੋਜਿਤ ਕਰੇਗਾ। ਇਸ ਸਾਲ ਦਾ ਵਿਸ਼ਾ ਹੈ "ਲੰਮੇ ਸਮੇਂ ਦੀ ਬਿਮਾਰੀਆਂ ਨਾਲ ਸਿਹਤਮੰਦ ਜੀਵਨ ਬਤੀਤ ਕਰਨਾ - ਚੰਗੀਆਂ ਆਦਤਾਂ, ਚੰਗੀ ਸਿਹਤ।"

ਆਪਣੇ ਸਥਾਨ ਨੂੰ ਸੁਰੱਖਿਅਤ ਕਰਨ ਲਈ ਅਗਾਊਂ ਤੋਂ ਰਜਿਸਟਰ ਕਰੋ !

Eventbrite - iCON South Asian Health Forum

ਸਵਾਲ? ਸਾਨੂੰ icon.support@ubc.ca ਤੇ ਈਮੇਲ ਕਰੋ

Webcastਵੈਬਕਾਸਟ ਇੱਥੇ ਦੇਖੋ  

ਫੋਰਮ ਵਿੱਚ ਹਿੱਸਾ ਲੈਣ ਲਈ ਤੁਹਾਡਾ ਧੰਨਵਾਦ। ਕਿਰਪਾ ਕਰਕੇ ਫੋਰਮ ਬਾਰੇ ਆਪਣੇ ਵਿਚਾਰ ਸਾਡੇ ਨਾਲ ਇਸ ਲਿੰਕ ਨੂੰ ਕਲਿਕ ਕਰਕੇ ਸਾਂਝੇ ਕਰੋ।

 

ਸਾਊਥ ਏਸ਼ੀਅਨ ਹੈਲਥ ਫੋਰਮ 2018

March 4 2018 event posterਮਾਰਚ 4, 2018 ਨੂੰ ਆਈਕੌਨ. ਸਰੀ, ਬੀ.ਸੀ. ਵਿਚਲੇ ਗ੍ਰੈੰਡ ਤਾਜ ਬੈਨਕੁਇਟ ਹਾਲ ਵਿਚ ਆਪਣਾ 9 ਵਾਂ ਸਾਊਥ ਏਸ਼ੀਅਨ ਹੈਲਥ ਫੋਰਮ ਆਯੋਜਿਤ ਕਰੇਗਾ। ਇਸ ਸਾਲ ਦਾ ਵਿਸ਼ਾ ਹੈ "ਲੰਮੇ ਸਮੇਂ ਦੀ ਬਿਮਾਰੀਆਂ ਨਾਲ ਸਿਹਤਮੰਦ ਜੀਵਨ ਬਤੀਤ ਕਰਨਾ - ਚੰਗੀਆਂ ਆਦਤਾਂ, ਚੰਗੀ ਸਿਹਤ।"

ਫੋਰਮ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਸਵਾਲ? ਸਾਨੂੰ icon.support@ubc.ca ਤੇ ਈਮੇਲ ਕਰੋ

 

ਮੁਫ਼ਤ ਆਈਕੌਨ ਪੰਜਾਬੀ ਹੈਲਥ ਫੋਰਮ

Postcard about event5 ਮਾਰਚ, 2017 ਨੂੰ ਆਈਕੌਨ ਵੱਲੋਂ ਗਰੈਂਡ ਤਾਜ ਬੈਂਕੁਇਟ ਹਾਲ, ਸਰੀ, ਬੀ ਸੀ ਵਿਖੇ ਆਪਣਾ 8ਵਾਂ ਦੱਖਣ ਏਸ਼ੀਆਈ ਸਿਹਤ ਫ਼ੋਰਮ ਕਰਵਾਇਆ ਗਿਆ। ਇਸ ਸਾਲ ਦਾ ਵਿਸ਼ਾ ਸੀ, “ਘਰ ਵਿੱਚ ਸਿਹਤਮੰਦ ਅਤੇ ਪ੍ਰਸੰਨ ਜੀਵਨ”

ਫ਼ਰਮ ਬਾਰੇ ਹੋਰ ਇੱਥੇ ਜਾਣੋ

Webcastਵੈਬਕਾਸਟ ਵੇਖਣ ਲਈ ਇੱਥੇ ਕਲਿੱਕ ਕਰੋ

ਸਵਾਲ? ਸਾਨੂੰ icon.support@ubc.ca ਤੇ ਈਮੇਲ ਕਰੋ

 

ਵੀਡੀਓ - ਬਜ਼ੁਰਗਾਂ ਵਿੱਚ ਡਿਪਰੈਸ਼ਨ

ਡਾ. ਲੀਨਾ ਜੇਨ ਬਜ਼ੁਰਗਾਂ ਵਿੱਚ ਡਿਪ੍ਰੇਸ਼ਨ ਪਛਾਣਨ ਬਾਰੇ ਗੱਲ ਕਰਦੀ ਹੈ।